ਸੰਗਰੂਰ (ਕਾਂਸਲ, ਅੱਤਰੀ)-ਸ਼ਹਿਰ ਦੀ ਅਨਾਜ ਮੰਡੀ ਦੇ ਮਾਰਕੀਟ ਕਮੇਟੀ ਦਫ਼ਤਰ ਵਿਖੇ ਆਡ਼੍ਹਤੀਆ ਐਸੋ. ਦੇ ਪ੍ਰਧਾਨ ਦੇ ਅਹੁਦੇ ਲਈ 7 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੋਈ ਮੀਟਿੰਗ ’ਚ ਸੁਖਬੀਰ ਸਿੰਘ ਸੁੱਖੀ ਕਪਿਆਲ ਨੂੰ ਸਰਬਸੰਮਤੀ ਨਾਲ ਆਡ਼੍ਹਤੀਆ ਐਸੋਸੀਏਸ਼ਨ ਦਾ ਪ੍ਰਧਾਨ ਅਤੇ ਮਹੇਸ਼ ਕੁਮਾਰ ਮੇਸ਼ੀ ਵਰਮਾ ਨੂੰ ਸਰਪ੍ਰਸਤ ਚੁਣੇ ਜਾਣ ਨਾਲ ਐਸੋਸੀਏਸ਼ਨ ਵਿਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਚੱਲਿਆ ਆ ਰਿਹਾ ਰੇਡ਼ਕਾ ਖਤਮ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਆਡ਼੍ਹਤੀਆ ਐਸੋਸੀਏਸ਼ਨ ਦੀ ਚੋਣ ਮੀਟਿੰਗ ਅੱਜ ਸਥਾਨਕ ਅਨਾਜ ਮੰਡੀ ਵਿਖੇ ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ 7 ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਹੋਈ। ਮੀਟਿੰਗ ’ਚ ਹਾਜ਼ਰ ਸਮੂਹ ਆਡ਼੍ਹਤੀਆਂ ਨੇ ਸੁਖਬੀਰ ਸਿੰਘ ਸੁੱਖੀ ਕਪਿਆਲ ਨੂੰ ਆਡ਼੍ਹਤੀਆ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਅਤੇ ਸਾਬਕਾ ਪ੍ਰਧਾਨ ਮਹੇਸ਼ ਕੁਮਾਰ ਮੇਸ਼ੀ ਵਰਮਾ ਨੂੰ ਐਸੋਸੀਏਸ਼ਨ ਦਾ ਸਰਪ੍ਰਸਤ ਬਣਾਇਆ ਗਿਆ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਨੇ ਸੁਖਬੀਰ ਸਿੰਘ ਸੁੱਖੀ ਕਪਿਆਲ ਅਤੇ ਮਹੇਸ਼ ਕੁਮਾਰ ਮੇਸ਼ੀ ਵਰਮਾ ਨੂੰ ਸਨਮਾਨਤ ਕੀਤਾ ਅਤੇ ਵਧਾਈ ਦਿੱਤੀ। ਇਸ ਸਮੇਂ 7 ਮੈਂਬਰੀ ਕਮੇਟੀ ਦੇ ਮੈਂਬਰ ਮੋਤੀ ਲਾਲ ਗਰਗ, ਹਰਬੰਸ ਮਿੱਤਲ, ਸਮਰਿੰਦਰ ਗਰਗ ਬੰਟੀ, ਪ੍ਰਦੀਪ ਕੁਮਾਰ ਦੀਪਾ, ਰਕੇਸ਼ ਕੁਮਾਰ ਬੰਮਣੇਵਾਲੇ, ਤਰਸੇਮ ਤੂਰ ਅਤੇ ਹਰਪਾਲ ਸਿੰਘ ਸਾਰੇ ਕਮੇਟੀ ਮੈਂਬਰ, ਮੰਗਤ ਸ਼ਰਮਾਂ ਜ਼ਿਲਾ ਮੀਤ ਪ੍ਰਧਾਨ ਕਾਂਗਰਸ ਕਮੇਟੀ, ਵਰਿੰਦਰ ਪੰਨਵਾ, ਲਾਲਾ ਹੇਮਰਾਜ ਅਕਬਰਪੁਰ ਵਾਲੇ, ਕਪਿਲ ਦੇਵ ਗਰਗ, ਵਿਨੋਦ ਕੁਮਾਰ ਮੋਦੀ, ਪਰਦੀਪ ਮਿੱਤਲ ਸਮੇਤ ਵੱਡੀ ਗਿਣਤੀ ਵਿਚ ਆਡ਼ਤੀਏ ਮੌਜੂਦ ਸਨ।
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਵਲ ਤੇ ਪੁਲਸ ਅਧਿਕਾਰੀਆਂ ਦੀ ਮੀਟਿੰਗ
NEXT STORY