ਸੰਗਰੂਰ (ਯਾਸੀਨ)-ਅੱਜ ਜ਼ਿਲੇ ਦੇ ਫੂਡ ਸੇਫਟੀ ਵਿਭਾਗ ਵੱਲੋਂ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਰਵਿੰਦਰ ਗਰਗ ਦੀ ਨਿਗਰਾਨੀ ਹੇਠ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਟ੍ਰੇਨਿੰਗ ਪਾਰਟਨਰ ਦੁਆਰਾ ਖਾਣ-ਪਾਨ ਦਾ ਸਾਮਾਨ ਵੇਚਣ ਵਾਲੇ ਵਪਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ, ਜਿਸ ’ਚ ਇਨ੍ਹਾਂ ਵਪਾਰੀਆਂ ਨੂੰ ਫੂਡ ਸੇਫਟੀ ਐਕਟ ਅਤੇ ਖਾਣ-ਪਾਨ ਬਿਜ਼ਨੈੱਸ ਚਲਾਉਣ ਲਈ ਲੋਡ਼ੀਂਦੀ ਜਾਣਕਾਰੀ ਦਿੱੱਤੀ ਗਈ। ਗੱਲਬਾਤ ਕਰਦਿਆਂ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਰਵਿੰਦਰ ਗਰਗ ਨੇ ਦੱਸਿਆ ਕਿ ਉਨ੍ਹਾਂ ਦਾ ਵਿਭਾਗ ਲੋਕਾਂ ਦੀ ਸਿਹਤ ਨਾਲ ਖਿਲਵਾਡ਼ ਕਰਨ ਵਾਲੇ ਵਪਾਰੀਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਸਦਾ ਤਿਆਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਸਿੰਥੈਟਿਕ ਦੁੱਧ ਬਣਾਉਣ ਵਾਲਿਆਂ ਖਿਲਾਫ ਉਨ੍ਹਾਂ ਦਾ ਵਿਭਾਗ ਸਤਰਕ ਹੈ ਅਤੇ ਜਾਣਕਾਰੀ ਮਿਲਣ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੰਨਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਪੈਕਿੰਗ ਫੂਡ ਵਾਲੇ ਇਲਾਕੇ ’ਚ ਪੈਕਿੰਗ ਲਈ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੈਕਿੰਗ ਵਾਲੀ ਸਮੱਗਰੀ ਨਾ ਵਰਤ ਕੇ ਸਸਤੀ ਅਤੇ ਘਟੀਆ ਸਮੱਗਰੀ ਵਰਤਦੇ ਹਨ, ਜਿਨ੍ਹਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਟਰੇਨਰ ਸੌਰਭ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰੇਨਿੰਗ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ, ਪੰਜਾਬ ਸਰਕਾਰ ਅਤੇ ਵਿਭਾਗ ਦੇ ਜ਼ਿਲਾ ਪੱਧਰੀ ਦਫਤਰ ਦੁਆਰਾ ਆਯੋਜਿਤ ਕੀਤੀ ਗਈ ਹੈ ਤਾਂ ਜੋ ਖਾਣ-ਪਾਨ ਦਾ ਸਾਮਾਨ ਬਣਾਉਣ ਅਤੇ ਵੇਚਣ ਵਾਲਿਆਂ ਨੂੰ ਉਨ੍ਹਾਂ ਦੇ ਵਪਾਰ ਸਬੰਧੀ ਅਤੇ ਸਰਕਾਰੀ ਨਿਯਮਾਂ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ। ਇਸ ਮੌਕੇ ਫੂਡ ਅਫਸਰ ਸੰਗਰੂਰ ਦਿੱਵਿਆ ਗੋਸਵਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮੇਂ-ਸਮੇਂ ’ਤੇ ਮਾਲੇਰਕੋਟਲਾ ’ਚ ਫੂਡ ਸੇਫਟੀ ਸਬੰਧੀ ਚੈਕਿੰਗ ਹੁੰਦੀ ਰਹਿੰਦੀ ਹੈ। ਪੱਤਰਕਾਰਾਂ ਵੱਲੋਂ ਲੋਕਾਂ ਦੀ ਸ਼ਿਕਾਇਤ ਕਿ ਮੈਡਮ ਮੋਬਾਇਲ ਕਾਲ ਨਹੀਂ ਸੁਣਦੀ ਸਬੰਧੀ ਮੈਡਮ ਨੂੰ ਪ੍ਰਸ਼ਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਦਫਤਰ ’ਚ ਕਾਲ ਕਰਨ ਜਾਂ ਫਿਰ ਅਸਿਟੈਂਟ ਕਮਿਸ਼ਨਰ ਨੂੰ ਕਾਲ ਕਰਨ ਅਤੇ ਉਨ੍ਹਾਂ ਤੱਕ ਜਾਣਕਾਰੀ ਆਪਣੇ ਆਪ ਪਹੁੰਚ ਜਾਏਗੀ।
ਸ਼ੀਤਲਾ ਮਾਤਾ ਮੰਦਰ ’ਚ ਬੱਚਿਆਂ ਦੀ ਬਿਹਤਰੀ ਲਈ ਕਾਮਨਾ
NEXT STORY