ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਇਲਾਕੇ ’ਚ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਪਡ਼੍ਹਾਈ ਕਰਵਾ ਰਹੀ ਮਸ਼ਹੂਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੀ ਅਗਵਾਈ ਹੇਠ ਨਰਸਰੀ, ਕੇ.ਜੀ. ਕਲਾਸ ਦੇ ਬੱਚਿਆਂ ਲਈ ਰੈੱਡ ਡੇਅ ਐਕਟੀਵਿਟੀ ਕਰਵਾਈ ਗਈ। ਇਹ ਅਜਿਹੀ ਐਕਟੀਵਿਟੀ ਹੈ ਜੋ ਪ੍ਰਾਇਮਰੀ ਕਲਾਸ ਦੇ ਬੱਚਿਆਂ ਨੂੰ ਰੰਗਾਂ ਬਾਰੇ ਜਾਣਕਾਰੀ ਦਿੰਦੀ ਹੈ। ਬੱਚਿਆਂ ਨੂੰ ਲਾਲ ਰੰਗ ਦੀਆਂ ਵਸਤੂਆਂ, ਫਲਾਂ, ਸਬਜ਼ੀਆਂ ਆਦਿ ਬਾਰੇ ਦੱਸਿਆ ਗਿਆ। ਇਨਡੋਰ ਐਕਟੀਵਿਟੀ ਰੂਮ ਨੂੰ ਰੈੱਡ ਗੁਬਾਰਿਆਂ, ਕਰਾਫਟ ਤੇ ਕਾਰਪਟ ਨਾਲ ਸਜਾਇਆ ਗਿਆ। ਇਸ ਸਮੇਂ ਰੈੱਡ ਕਲਰ ਦੀਆਂ ਵਸਤੂਆਂ ਬੱਚਿਆਂ ਨੂੰ ਦਿਖਾਈਆਂ ਗਈਆਂ। ਅਧਿਆਪਕ ਸਾਹਿਬਾਨ ਨੇ ਬੱਚਿਆਂ ਨੂੰ ਦੱਸਿਆ ਕਿ ਲਾਲ ਰੰਗ ਉਤਸ਼ਾਹ, ਦਇਆ ਦਾ ਪ੍ਰਤੀਕ ਹੈ। ਇਸ ਦੌਰਾਨ ਬੱਚਿਆਂ ਨੇ ਰੈੱਡ ਡੇਅ ਐਕਟੀਵਿਟੀ ਦਾ ਖੂਬ ਲੁਤਫ ਉਠਾਇਆ। ਇਸ ਮੌਕੇ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਕੂਲ ਡਾਇਰੈਕਟਰ ਮੈਡਮ ਸੁਰਭੀ ਅਰੋੋਡ਼ਾ, ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਵਿਦਿਆਰਥੀਆਂ ਨੇ ਜਿੱਤੀ 6 ਲੱਖ ਦੀ ਸਹਾਇਤਾ ਰਾਸ਼ੀ
NEXT STORY