ਦੀਨਾਨਗਰ/ਬਹਿਰਾਮਪੁਰ (ਗੋਰਾਇਆ) - ਪਹਾੜਾਂ ਵਿੱਚ ਹੋ ਰਹੀ ਲਗਾਤਾਰ ਬਰਸਾਤ ਕਾਰਨ ਸਰਹੱਦੀ ਕਸਬਾ ਮਰਾੜਾ ਦੇ ਇਕ ਸਕੂਲ ਵਿਚ ਦੇ ਬਾਦਰ ਆ ਗਏ। ਜਾਣਕਾਰੀ ਅਨੁਸਾਰ ਪਿੰਡ ਮਰਾੜਾ ਦੇ ਆਕਾਲ ਸਹਾਇ ਜੀ. ਜੀ.ਜੀ. ਐੱਸ. ਸਕੂਲ ਦੀਆਂ ਇਮਾਰਤ ਅਤੇ ਬੂਟਿਆਂ ਨੂੰ ਆਪਣਾ ਨਿਵਾਸ ਸਥਾਨ ਬਣਾਇਆਂ ਹੋਇਆ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਨੇ ਦੱਸਿਆ ਕਿ ਪਿਛਲੇ ਹਫਤੇ ਤੋਂ ਇਹ ਬਾਂਦਰਾਂ ਦੀਆਂ ਜੋੜੀਆਂ ਸਕੂਲ ਵਿੱਚ ਆਈਆਂ ਹੋਈਆਂ ਹਨ, ਜਿਸ ਨਾਲ ਸਕੂਲ ਦੀ ਇਮਾਰਤ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀਆਂ ਤਾਰਾਂ ਨੂੰ ਇਨ੍ਹਾਂ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਸਕੂਲ ਵੈਨਾਂ ਲਈ ਰੱਖੇ ਡੀਜ਼ਲ ਦੇ ਕੇਨ ਡੋਲ ਕੇ ਭਾਰੀ ਨੁਕਸਾਨ ਕੀਤਾ ਹੈ।
ਉਹਨਾਂ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਪਿੰਡ ਦੇ ਸਰਪੰਚ ਨੂੰ ਵੀ ਕੀਤੀ ਗਈ ਸੀ ਪਰ ਅਜੇ ਤੱਕ ਪ੍ਰਸ਼ਾਸਨ ਵਲੋਂ ਕੋਈ ਵੀ ਅਧਿਕਾਰੀ ਜਾਂ ਵਣ ਵਿਭਾਗ ਦਾ ਕੋਈ ਕਰਮਚਾਰੀ ਨਹੀਂ ਆਇਆ। ਉਨ੍ਹਾਂ ਪ੍ਰਸ਼ਾਸਨ ਨੂੰ ਗੁਹਾਰ ਲਗਾਉਂਦੇ ਬੇਨਤੀ ਕੀਤੀ ਹੈ ਕਿ ਜ਼ਲਦੀ ਤੋਂ ਜਲਦੀ ਬਾਂਦਰਾਂ ਨੂੰ ਫੜ ਕੇ ਵਣ ਵਿਭਾਗ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ।
ਸਕੂਲ ਦੇ ਚੇਅਰਮੈਨ ਇੰਜੀਨੀਅਰ ਕਰਮਵੀਰ ਸਿੰਘ ਸੈਣੀ ਨੇ ਕਿਹਾ ਕਿ ਜ਼ਲਦੀ ਤੋਂ ਜਲਦੀ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇ ਤਾਂ ਕਿ ਭਵਿੱਖ ਵਿਚ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਸੰਜੇ ਵਰਮਾ ਕਤਲਕਾਂਡ ਨਾਲ ਜੁੜੀ ਨਵੀਂ CCTV, ਵਾਰਦਾਤ ਮਗਰੋਂ ਹੋਟਲ 'ਚ ਠਹਿਰੇ ਸਨ ਸ਼ੂਟਰ
NEXT STORY