ਸੰਗਰੂਰ (ਜ਼ਹੂਰ)-“ਮਾਪਿਆਂ ਲਈ ਬੱਚੇ ਦੁੱਧ ਵਾਂਗ ਹੁੰਦੇ ਹਨ, ਜੋ ਮਾਪੇ ਬੱਚਿਆਂ ਨੂੰ ਸਖਤ ਮਿਹਨਤ ਨਹੀਂ ਕਰਵਾਉਂਦੇ, ਉਨ੍ਹਾਂ ਦੇ ਬੱਚੇ ਸਾਰੀ ਉਮਰ ਕਲਰਕ ਜਾਂ ਛੋਟੀ ਮੋਟੀ ਨੌਕਰੀ ਹੀ ਕਰ ਕੇ ਆਪਣਾ ਜੀਵਨ ਗੁਜ਼ਾਰਦੇ ਹਨ ਅਤੇ ਜੋ ਮਾਪੇ ਬੱਚਿਆਂ ਨੂੰ ਸਖਤ ਮਿਹਨਤ ਕਰਵਾਉਂਦੇ ਹਨ, ਉਹ ਮਧਾਣੀ ਦੀ ਤਰ੍ਹਾਂ ਸਖਤ ਮਿਹਨਤ ਕਰ ਕੇ ਮੱਖਣ ਅਤੇ ਘਿਉ ਬਣਾ ਕੇ ਉੱਚੇ ਅਹੁਦਿਆਂ ’ਤੇ ਬਿਠਾ ਕੇ ਆਪਣਾ ਅਤੇ ਬੱਚਿਆਂ ਦਾ ਜੀਵਨ ਚਮਕਾਉਂਦੇ ਹਨ ਅਤੇ ਸਖਤ ਮਿਹਨਤ ਸਦਕਾ ਹੀ ਉੱਚ ਅਹੁਦੇ ਮਿਲਦੇ ਹਨ।’’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਲੱਖਣ ਸ਼ਖਸੀਅਤ ਦੇ ਮਾਲਕ ਬੱਦੀ ਯੂਨੀਵਰਸਿਟੀ ਹਿਮਾਚਲ ਦੇ ਸਾਬਕਾ ਵਾਈਸ ਚਾਂਸਲਰ, ਸਾਬਕਾ ਡਾਇਰੈਕਟਰ ਲੁਧਿਆਣਾ ਸਟਾਕ ਐਕਸਚੇਂਜ ਅਤੇ ਸੰਕਲਪ ਸੰਸਥਾ ਦੇ ਡਾਇਰੈਕਟਰ ਡਾ. ਏ. ਕੇ. ਸਹਿਜਪਾਲ ਨੇ ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ’ਚ ਸੰਕਲਪ ਦੇ ਸਹਿਯੋਗ ਨਾਲ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਕੋਰਸਾਂ ਸਬੰਧੀ ਇਲਾਕਾ ਨਿਵਾਸੀਆਂ ਅਤੇ ਮਾਪਿਆਂ ਨਾਲ ਕੀਤੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤੇ। ਉਨ੍ਹਾਂ ਕਿਹਾ ਕਿ ਸਿਰਫ ਨੋਟ ਕਮਾਉਣਾ ਹੀ ਜ਼ਿੰਦਗੀ ਨਹੀਂ ਹੈ ਬਲਕਿ ਆਪਣਾ ਜੀਵਨ ਦੇਸ਼ ਅਤੇ ਲੋਕਾਂ ਦੀ ਸੇਵਾ ਹਿੱਤ ਲਾਉਣ ਨਾਲ ਵੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਇਸ ਸਮੇਂ ਉਨ੍ਹਾਂ ਹਾਜ਼ਰ ਪਤਵੰਤਿਆਂ ਨੂੰ ਪ੍ਰਾਜੈਕਟਰ ਰਾਹੀਂ ਆਈ.ਏ.ਐੱਸ. ਸਿਵਲ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਮੀਟਿੰਗ ਨੂੰ ਚੰਡੀਗਡ਼੍ਹ ਤੋਂ ਡਾ. ਸਵਿਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿਰਫ ਉੱਚੀਆਂ ਡਿਗਰੀਆਂ ਪ੍ਰਾਪਤ ਕਰਨਾ ਹੀ ਕਾਫੀ ਨਹੀਂ, ਬੱਚਿਆਂ ਨੂੰ ਬੋਲਣ-ਚਾਲਣ ਦਾ ਸਲੀਕਾ ਅਤੇ ਵੱਡਿਆਂ ਦਾ ਸਤਿਕਾਰ ਕਰਨਾ ਵੀ ਆਉਣਾ ਚਾਹੀਦਾ ਹੈ। ਇਸ ਮੌਕੇ ਸੰਸਥਾ ਦੇ ਮੈਨੇਜਰ ਕਮਲ ਨੇਤਰ ਵਧਾਵਨ ਨੇ ਦੱਸਿਆ ਕਿ ਇਹ ਬਡ਼ੇ ਮਾਣ ਵਾਲੀ ਗੱਲ ਹੈ ਕਿ ਸੰਕਲਪ ਵੱਲੋਂ ਇਸ ਪਿਛਡ਼ੇ ਇਲਾਕੇ ਦੇ ਵਿਦਿਆਰਥੀ ਜੋ ਅਜਿਹੀਆਂ ਸਹੂਲਤਾਂ ਤੋਂ ਵਾਂਝੇ ਸਨ, ਲਈ ਮਾਲੇਰਕੋਟਲਾ ਦੇ ਸੀ. ਬੀ. ਐੱਸ. ਸੀ. ਨਾਲ ਸਬੰਧਤ ਐੱਸ. ਵੀ. ਐੱਮ. ਸੰਸਥਾ ਦੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਸੰਸਥਾ ਵਿਚ ਅਜਿਹਾ ਕੇਂਦਰ ਚਾਲੂ ਕਰਵਾਇਆ ਹੈ। ਇਸ ਸਮੇਂ ਯਸ਼ਪਾਲ ਗੋਇਲ ਪ੍ਰਧਾਨ ਸਰਵਹਿੱਤਕਾਰੀ ਐਜੂਕੇਸ਼ਨ ਸੋਸਾਇਟੀ ਪੰਜਾਬ, ਵੇਦ ਪ੍ਰਕਾਸ਼ ਢੀਂਗਰਾ, ਪ੍ਰਿੰਸੀਪਲ ਪ੍ਰੇਮ ਸਿੰਘ ਖੇਮਟਾ, ਮਨੋਜ ਉੱਪਲ ਕੌਂਸਲਰ, ਰਵਿੰਦਰ ਵਧਾਵਨ, ਸਾਬਕਾ ਪ੍ਰਿੰਸੀਪਲ ਵਿਜੇ ਕਾਂਸਲ, ਰਾਜੀਵ ਮਲਹੋਤਰਾ ਅਤੇ ਬਾਲ ਕ੍ਰਿਸ਼ਨ ਗੋਇਲ ਆਦਿ ਹਾਜ਼ਰ ਸਨ।
ਉਦਯੋਗਪਤੀ ਸਮੇਂ ਸਿਰ ਰਿਟਰਨ ਜਮ੍ਹਾ ਕਰਨ : ਜੈਸਵਾਲ
NEXT STORY