ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) - ਭਾਰਤ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਅਸ਼ੋਕ ਸਿੰਗਲਾ (ਚੇਅਰਮੈਨ ਵਿਸ਼ਵ ਸ਼ਕਤੀ ਪਾਈਪ ਕੰਪਨੀ) ਨੇ ਪਿੰਡ ਰਟੋਲਾਂ, ਸਗਾਲਾ, ਮਾਣਕਮਾਜਰਾ, ਭੈਣੀ ਆਦਿ ’ਚ ਕਿਸਾਨਾਂ ਅਤੇ ਸੈਨੇਟਰੀ ਵਿਕਰੇਤਾ ਨੂੰ ਪਾਣੀ, ਬਿਜਲੀ ਦੇ ਬਚਾਅ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸੈਮੀਨਾਰ ਕਰਵਾਇਆ। ਇਸ ’ਚ ਐੱਮ.ਡੀ. ਕਪਿਲ ਸਿੰਗਲਾ ਨੇ ਦੱਸਿਆ ਕਿ ਵਰਤਮਾਨ ’ਚ ਬਿਜਲੀ ਪਾਣੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਮਨੁੱਖ ਦੀ ਲਾਪ੍ਰਵਾਹੀ ਮੰਨਿਆ ਜਾਂਦਾ ਹੈ, ਜਿਸ ਕੰਮ ਨੂੰ ਕਿਸਾਨ ਘੱਟ ਪਾਣੀ, ਘੱਟ ਬਿਜਲੀ ਦੇ ਉਪਯੋਗ ਨਾਲ ਪੂਰਾ ਕਰ ਸਕਦੇ ਹਨ। ਇਸ ਅਣਦੇਖੀ ਅਤੇ ਘੱਟ ਜਾਣਕਾਰੀ ਦੇ ਚਲਦਿਆਂ ਆਰਥਿਕ ਨੁਕਸਾਨ ਉਠਾ ਰਹੇ ਹਾਂ ਜਦੋਂਕਿ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਕਦਮ ਚੁੱਕਣੇ ਸਭ ਤੋਂ ਵੱਡੀ ਜ਼ਰੂਰਤ ਬਣ ਗਿਆ ਹੈ। ਇਸ ਮੌਕੇ ਚੇਅਰਮੈਨ ਅਸ਼ੋਕ ਸਿੰਗਲਾ ਨੇ ਕਿਹਾ ਕਿ ਖੇਤਾਂ ’ਚ ਪਾਣੀ ਪਹੁੰਚਾਉਣ ਲਈ ਲੋਕ ਵਧੀਆ ਕੁਆਲਿਟੀ ਵਾਲੀ ਪਾਈਪ ਦਾ ਪ੍ਰਯੋਗ ਕਰ ਕੇ ਪਾਣੀ ਦੀ ਬਰਬਾਦੀ ਨੂੰ ਰੋਕ ਸਕਦੇ ਹਨ ਅਤੇ ਘੱਟ ਲਾਗਤ ’ਚ ਉਚ ਗੁਣਵੱਤਾ, ਲੋਹੇ ਦੀ ਪਾਈਪ ਨਾਲ ਘੱਟ ਕੀਮਤ, ਮਜ਼ਬੂਤ, ਆਸਾਨ ਫੀਟਿੰਗ, ਸਮੇਂ ਦੀ ਬੱਚਤ ਹੀ ਸਾਡਾ ਉਦੇਸ਼ ਹੈ।
ਚੋਣਾਂ ਦੇ ਮੱਦੇਨਜ਼ਰ ਪੁਲਸ ਪੂਰੀ ਤਰ੍ਹਾਂ ਚੌਕਸ
NEXT STORY