ਸੰਗਰੂਰ (ਬਾਂਸਲ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਚ ਪੋਸਟ ਗ੍ਰੈਜੂਏਟ ਵਿਭਾਗ ਇਤਿਹਾਸ ਵੱਲੋਂ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਅਤੇ ਵਾਈਸ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਸ਼੍ਰੀ ਸਤਿਗੁਰੂ ਬਾਬਾ ਰਾਮ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਪ੍ਰੋ. ਮਿਨਾਕਸ਼ੀ ਪੁਰੀ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਪਰਮਜੀਤ ਕੌਰ ਵੱਲੋਂ ਵਿਦਿਆਰਥੀਆਂ ਨੂੰ ਨਾਮਧਾਰੀ ਅੰਦੋਲਨ ਅਤੇ ਬਾਬਾ ਰਾਮ ਸਿੰਘ ਜੀ ਦੇ ਵਿਸ਼ੇ ’ਤੇ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਦੇ ਬਾਬਾ ਰਾਮ ਸਿੰਘ ਜੀ ਦੇ ਨਾਮਧਾਰੀ ਅੰਦੋਲਨ ਵਿਚ ਸਮਾਜਿਕ ਸੁਧਾਰਾਂ ਨੂੰ ਮੁੱਖ ਰੱਖ ਕੇ ਦਾਜ ਰਹਿਤ ਵਿਆਹ, ਬਾਲ ਵਿਆਹ ’ਤੇ ਰੋਕ, ਜੰਮਦੀਆਂ ਕੁਡ਼ੀਆਂ ਮਾਰਨਾ, ਕੁਡ਼ੀਆਂ ਵੇਚਣਾ, ਭਰੂਣ ਹੱਤਿਆ ਵਰਗੀਆਂ ਤਰੁੱਟੀਆਂ ਦੇ ਵਿਸ਼ੇ ’ਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਇਸ ਮੌਕੇ ਪ੍ਰੋ. ਕੁਲਦੀਪ ਸਿੰਘ ਬਾਹੀਆ, ਪ੍ਰੋ. ਮੁਖਤਿਆਰ ਸਿੰਘ, ਪ੍ਰੋ. ਰਾਜਵੀਰ ਕੌਰ, ਪ੍ਰੋ. ਰਮਨਦੀਪ ਸਿੰਘ ਅਤੇ ਹੋਰ ਸਟਾਫ਼ ਮੈਂਬਰ ਸ਼ਾਮਲ ਹੋਏ ਸਨ।
ਟੀਚਾ ਮਿੱਥ ਕੇ ਮਿਹਨਤ ਕਰਨ ਵਿਦਿਆਰਥੀ : ਕਮਾਂਡੈਂਟ ਧਾਲੀਵਾਲ
NEXT STORY