ਜੰਮੂ/ਸ਼੍ਰੀਨਗਰ (ਭਾਸ਼ਾ)- ਅਮਰਨਾਥ ਤੀਰਥ ਯਾਤਰਾ ਦੇ ਪਹਿਲੇ ਦਿਨ ਵੀਰਵਾਰ ਨੂੰ 12,000 ਤੋਂ ਵੱਧ ਸ਼ਰਧਾਲੂਆਂ ਨੇ ਗੁਫਾ ਵਿਚ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕੀਤੇ। ਅਧਿਕਾਰੀਆਂ ਨੇ ਦੱਸਿਆ ਕਿ 12,348 ਸ਼ਰਧਾਲੂਆਂ ਨੇ 3880 ਮੀਟਰ ਦੀ ਉਚਾਈ ’ਤੇ ਸਥਿਤ ਗੁਫਾ ਮੰਦਰ ਵਿਚ ਪੂਜਾ-ਅਰਚਨਾ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ’ਚ 9181 ਪੁਰਸ਼, 2223 ਔਰਤਾਂ, 99 ਬੱਚੇ, 122 ਸਾਧੂ, 7 ਸਾਧਵੀਆਂ ਅਤੇ 8 ‘ਟ੍ਰਾਂਸਜੈਂਡਰ’ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲੇ ਦਿਨ ਇੰਨੀ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਇੱਥੇ ਪੁੱਜਣ ਦੀ ਉਮੀਦ ਨਹੀਂ ਸੀ।

ਉੱਥੇ ਹੀ ਜੰਮੂ ਦੇ ਯਾਤਰੀ ਨਿਵਾਸ ਤੋਂ ਵੀਰਵਾਰ ਨੂੰ ਅਮਰਨਾਥ ਯਾਤਰੀਆਂ ਦਾ ਦੂਸਰਾ ਜਥਾ ਦੱਖਣੀ ਕਸ਼ਮੀਰ ਸਥਿਤ ਬਾਲਟਾਲ ਅਤੇ ਨੁਨਵਾਨ-ਪਹਿਲਗਾਮ ਬੇਸ ਕੈਂਪ ਲਈ ਸਖਤ ਸੁਰੱਖਿਆ ਵਿਚਾਲੇ ਰਵਾਨਾ ਹੋਇਆ। ਦੂਸਰੇ ਜਥੇ ਵਿੱਚ ਕੁੱਲ 5246 ਯਾਤਰੀ ਸ਼ਾਮਲ ਸਨ, ਜਿਨ੍ਹਾਂ ਨੂੰ 268 ਵਾਹਨਾਂ ’ਚ ਭੇਜਿਆ ਗਿਆ। ਜੰਮੂ ਤੋਂ ਹੁਣ ਤੱਕ 11,138 ਯਾਤਰੀਆਂ ਭੇਜਿਆ ਗਿਆ ਹੈ। ਬਾਲਟਾਲ ਲਈ ਕੁੱਲ 1993 ਯਾਤਰੀਆਂ ਨੂੰ 137 ਵਾਹਨਾਂ ’ਚ ਰਵਾਨਾ ਕੀਤਾ ਗਿਆ ਅਤੇ ਜਥੇ ’ਚ 1573 ਪੁਰਸ਼, 285 ਔਰਤਾਂ, 15 ਬੱਚੇ, 102 ਸਾਧੂ ਅਤੇ 18 ਸਾਧਵੀਆਂ ਸ਼ਾਮਲ ਹਨ, ਜਦਕਿ ਬਾਲਟਾਲ ਲਈ ਯਾਤਰੀਆਂ ਦੇ ਜਥੇ ’ਚ 33 ਬੱਸਾਂ, 23 ਦਰਮਿਆਨੇ ਵਾਹਨ ਅਤੇ 81 ਹਲਕੇ ਵਾਹਨ ਸ਼ਾਮਲ ਸਨ। ਉੱਥੇ ਹੀ ਪਹਿਲਗਾਮ ਬੇਸ ਕੈਂਪ ਤੋਂ ਕੁਲ 3253 ਯਾਤਰੀ ਰਵਾਨਾ ਕੀਤੇ ਗਏ, ਜਿਨ੍ਹਾਂ ’ਚ 2501 ਪੁਰਸ਼, 510 ਔਰਤਾਂ, 4 ਬੱਚੇ, 222 ਸਾਧੂ ਅਤੇ 15 ਸਾਧਵੀਆਂ ਤੋਂ ਇਲਾਵਾ ਇਕ ਟ੍ਰਾਂਸਜੈਂਡਰ (ਕਿੰਨਰ) ਸ਼ਾਮਲ ਸੀ, ਜਿਨ੍ਹਾਂ ਨੂੰ ਕੁੱਲ 168 ਵਾਹਨਾਂ ਵਿੱਚ ਰਵਾਨਾ ਕੀਤਾ ਗਿਆ। ਇਸ ਸਾਲ ਹੁਣ ਤੱਕ 3.5 ਲੱਖ ਤੋਂ ਵੱਧ ਤੀਰਥ ਯਾਤਰੀ ਰਜਿਸਟਰੇਸ਼ਨ ਕਰਵਾ ਚੁੱਕੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰੀਰ 'ਤੇ ਭਗਵਾਨ ਦੇ ਟੈਟੂ ਬਣਵਾਉਣਾ ਸਹੀ ਜਾਂ ਗਲਤ? ਜਾਣੋ ਪ੍ਰੇਮਾਨੰਦ ਮਹਾਰਾਜ ਜੀ ਨੇ ਕੀ ਕਿਹਾ
NEXT STORY