ਸੰਗਰੂਰ (ਸ਼ਾਮ)-ਸਥਾਨਕ ਦਰਾਜ ਰੇਲਵੇ ਫਾਟਕ ਨਜ਼ਦੀਕ ਸ਼ਨੀਦੇਵ ਮੰਦਰ ਕੋਲ ਬਿਜਲੀ ਦੀ ਸਪਾਰਕਿੰਗ ਨਾਲ ਇਕ ਘਰ ਨੂੰ ਅੱਗ ਲੱਗਣ ਕਾਰਨ ਘਰੇਲੂ ਸਾਮਾਨ, ਮੋਟਰਸਾਈਕਲ ਸੜ ਕੇ ਰਾਖ ਹੋਣ ਕਾਰਨ ਲਗਭਗ 1 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੀਡ਼ਤ ਪਰਿਵਾਰ ਦੇ ਅਮਰ ਨਾਥ ਪੁੱਤਰ ਘਾਰੂ ਰਾਮ ਵਾਸੀ ਯੂ. ਪੀ. ਨੇ ਦੱਸਿਆ ਕਿ ਉਸ ਦਾ ਲਡ਼ਕਾ ਪਿਛਲੇ 7-8 ਸਾਲ ਤੋਂ ਇਥੇ ਰਹਿ ਕੇ ਕੋਠੀਆਂ ’ਚ ਪੱਥਰ ਲਾਉਣ ਦਾ ਕੰਮ ਕਰਦਾ ਹੈ, ਉਹ ਪਤਨੀ (ਆਰਤੀ) ਅਤੇ ਤਿੰਨ ਬੱਚਿਆਂ ਨਾਲ ਰਹਿ ਰਿਹਾ ਸੀ, ਉਹ ਇਕੱਲਾ ਹੀ ਉਸ ਨੂੰ ਮਿਲਣ ਲਈ ਯੂ.ਪੀ ਤੋਂ ਆਇਆ ਸੀ, ਤਾਂ ਮੇਨੂੰ ਦੇਖ ਕੇ ਘਰ ਨੂੰ ਜਿੰਦਰਾ ਲਾ ਕੇ ਪਤਾ ਨਹੀਂ ਕਿੱਧਰ ਚਲਾ ਗਿਆ ਅਤੇ ਪਰਿਵਾਰ ਵਾਲੇ ਇਕ ਗੁਆਂਢੀ ਦੇ ਘਰ ਰਹਿ ਰਹੇ ਹਨ ਕਿਉਂਕਿ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੋਣ ਕਾਰਨ ਅਜਿਹਾ ਕੁਝ ਕਰ ਰਿਹਾ ਹੈ। ਪਹਿਲਾਂ ਵੀ ਉਹ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਹੋ ਗਿਆ ਸੀ ਪਰ ਠੀਕ ਹੋਣ ਤੋਂ ਬਾਅਦ ਵਧੀਆ ਕੰਮ ਕਰਨ ਲੱਗ ਪੈਂਦਾ ਹੈ। ਬੀਤੀ ਰਾਤ ਜਦ ਉਹ ਗੁਆਂਢੀਆਂ ਦੇ ਘਰ ਸੌਂ ਰਹੇ ਸੀ ਤਾਂ ਕਿਸੇ ਨੇ ਆ ਕੇ ਆਵਾਜ਼ ਦਿੱਤੀ ਕਿ ਫੂਲ ਚੰਦ ਦੇ ਘਰ ਨੂੰ ਅੱਗ ਲੱਗ ਗਈ ਹੈ ਤਾਂ ਤੁਰੰਤ ਸਾਰੇ ਗੁਆਂਢੀਆਂ ਨੇ ਪਾਣੀ ਦੀਆਂ ਬਾਲਟੀਆਂ ਲੈਕੇ ਅੱਗ ਬੁਝਾਉਣ ’ਚ ਜੁੱਟ ਗਏ। ਪਰ ਦਰਵਾਜੇ ਨੂੰ ਬਾਹਰੋਂ ਜਿੰਦਰਾ ਲੱਗਣ ਕਾਰਨ ਮੁਸ਼ਕਲ ਆ ਰਹੀ ਸੀ। ਤਾਂ ਤੁਰੰਤ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਐੱਸ.ਐੱਚ.ਓ ਤਪਾ ਜਾਨਪਾਲ ਸਿੰਘ ਹੰਝਰਾਂ ਅਤੇ ਸਿਟੀ ਇੰਚਾਰਜ ਪ੍ਰਿਤਪਾਲ ਸਿੰਘ ਦੀ ਅਗਵਾਈ ’ਚ ਪੁੱਜੀ ਪੁਲਸ ਪਾਰਟੀ ਨੇ ਬਾਹਰੋਂ ਲੱਗੇ ਜਿੰਦਰੇ ਨੂੰ ਤੋਡ਼ਿਆਂ ਤਾਂ ਗੁਆਂਢੀਆਂ ਨੇ ਹਿੰਮਤ ਨਾਲ ਫੈਲੀ ਅੱਗ ’ਤੇ ਕਾਬੂ ਪਾਕੇ ਬੁਝਾਇਆ ਗਿਆ ਪਰ ਫਾਇਰ ਬ੍ਰਿਗੇਡ ਤੋਂ ਪਹਿਲਾਂ-ਪਹਿਲਾਂ ਹੀ ਅੱਗ ’ਤੇ ਕਾਬੂ ਪਾਇਆ ਜਾ ਚੁੱਕਾ ਸੀ। ਇਸ ਅੱਗ ਦੀ ਲਪੇਟ ’ਚ ਫੂਲ ਚੰਦ ਦੇ ਲੋਨ ਤੇ ਲਿਆ । ਮੋਟਰਸਾਇਕਲ, ਕੂਲਰ, ਡਬਲਬੈਂਡ ਅਤੇ ਹੋਰ ਘਰੇਲੂ ਸਾਮਾਨ ਸਡ਼ਕੇ ਸੁਆਹ ਹੋ ਗਿਆ। ਮੌਕੇ ’ਤੇ ਖਡ਼੍ਹੇ ਹਰੀ ਰਾਮ, ਰਾਮ, ਸੰਗੀਤਾ, ਮੀਨਾ, ਸਵਿੱਤਰੀ ਦੇਵੀ, ਕਾਲੀ ਚਰਨ, ਚਮਕੌਰ ਸਿੰਘ, ਪੱਪੂ, ਸੁਨੀਤਾ, ਬਿਮਲਾ ਦੇਵੀ ਨੇ ਦੱਸਿਆ ਕਿ ਇਸ ਮਜ਼ਦੂਰ ਨੇ ਡੇਢ ਮਹੀਨਾ ਪਹਿਲਾਂ ਹੀ ਬੈਂਕ ਤੋਂ ਲੋਨ ਲੈ ਕੇ ਰਹਿਣ ਲੱਗਿਆ ਸੀ ਤਾਂ ਬਿਜਲੀ ਦੀ ਸਪਾਰਕਿੰਗ ਨਾਲ ਸਾਰੇ ਮਕਾਨ ਅਤੇ ਘਰੇਲੂ ਸਾਮਾਨ ਅੱਗ ਦੀ ਲਪੇਟ ’ਚ ਆ ਗਿਆ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਜ਼ਦੂਰ ਪਰਿਵਾਰ ਲਈ ਆਰਥਿਕ ਮਦਦ ਕੀਤੀ ਜਾਵੇ। ਦੂਸਰੇ ਪਾਸੇ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਣਕ ਦੀ ਕਟਾਈ ਸ਼ੁਰੂ ਹੋਣ ਵਾਲੀ ਹੈ, ਇਸ ਲਈ ਹਰੇਕ ਸਾਲ ਸੈਂਕਡ਼ੇ ਏਕਡ਼ ਖੇਤਾਂ ’ਚ ਖਡ਼੍ਹੀ ਫਸਲ ਅੱਗ ਦੀ ਲਪੇਟ ’ਚ ਆ ਕੇ ਨੁਕਸਾਨੀ ਜਾਂਦੀ ਹੈ ਪਰ ਇਥੇ ਫਾਇਰ ਬ੍ਰਿਗੇਡ ਨਾ ਹੋਣ ਕਾਰਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਣਕ ਦੀ ਕਟਾਈ ਤਾਂ ਪੱਕੇ ਤੌਰ ’ਤੇ ਇਕ ਅੱਗ ਬੁਝਾਊ ਗੱਡੀ ਦਾ ਪੱਕੇ ਤੌਰ ’ਤੇ ਇੰਤਜ਼ਾਮ ਕੀਤਾ ਜਾਵੇ।
ਮਿਡ-ਡੇ-ਮੀਲ ਵਰਕਰਜ਼ ਵੱਲੋਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਨਾਅਰੇਬਾਜ਼ੀ
NEXT STORY