ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ)-ਸਰਕਾਰੀ ਰਣਬੀਰ ਕਾਲਜ ਦੇ ਸੈਮੀਨਾਰ ਹਾਲ ਵਿਖੇ ਹਲਕਾ ਦਿਡ਼੍ਹਬਾ ਦੇ ਆਂਗਣਵਾਡ਼ੀ ਵਰਕਰਾਂ ਤੇ ਵਲੰਟੀਅਰਾਂ ਦਾ ਵੀ.ਵੀ.ਪੈਟ ਟ੍ਰੇਨਿੰਗ ਤੇ ਵੋਟ ਜਾਗਰੂਕਤਾ ਕੈਂਪ ਲਾਇਆ ਗਿਆ। ਜਿਸ ਵਿਚ 300 ਤੋਂ ਉਪਰ ਵਰਕਰਾਂ ਤੇ ਵਲੰਟੀਅਰ ਨੇ ਸ਼ਮੂਲੀਅਤ ਕੀਤੀ ਹੈ। ਇਸ ਕੈਂਪ ਵਿਚ ਸਵੀਪ ਨੋਡਲ ਅਫਸਰ ਲੈਕਚਰਾਰ ਲੱਖਾ ਸਿੰਘ ਗੁਜਰਾ, ਨੋਡਲ ਅਫਸਰ ਜਸਵੀਰ ਸਿੰਘ ਉਭਾਵਾਲ ਨੇ ਸ਼ਿਰਕਤ ਕੀਤੀ। ਹਲਕਾ ਦਿਡ਼੍ਹਬਾ ਦੇ ਐੱਸ. ਡੀ. ਅੈੱਮ ਤੇ ਸਹਾਇਕ ਕਮਿਸ਼ਨਰ ਸ਼ਿਕਾਇਤ ਸ. ਪਵਿੱਤਰ ਪੀ. ਪੀ. ਐੱਸ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਤੇ 18 ਸਾਲ ਦਾ ਹਰ ਵਿਅਕਤੀ ਆਪਣੇ ਵੋਟ ਜ਼ਰੂਰ ਬਣਵਾਵੇ। ਉਨ੍ਹਾਂ ਕਿਹਾ ਕਿ ਹਰਕੇ ਬੂਥ ’ਤੇ ਪਾਣੀ, ਬਿਜਲੀ, ਰੈਂਪ, ਕਰੈਚ, ਬਾਥਰੂਮ ਵਰਗੀਆਂ ਸਹੂਲਤਾਂ ਮੁਹੱਈਆ ਕਰਾਉਣ ’ਤੇ ਜ਼ੋਰ ਦਿੱਤਾ। ਵੋਟ ਹਰ ਇਕ ਨਾਗਰਿਕ ਦਾ ਮੁੱਢਲਾ ਹੱਕ ਹੈ। ਸਾਨੂੰ ਵੋਟ ਬਿਨਾਂ ਕਿਸੇ ਡਰ , ਲਾਲਚ ਤੇ ਨਸ਼ਾ ਦੇ ਆਪਣੀ ਜਮੀਰ ਦੀ ਆਵਾਜ਼ ਸੁਣ ਕੇ ਪਾਉਣੀ ਚਾਹੀਦੀ ਹੈ। ਇਸ ਸਮੇਂ ਪ੍ਰੋ.ਸੁਖਵੀਰ ਸਿੰਘ ਦੀ ਦੇਖ ਰੇਖ ਵਿੱਚ ਤਿਆਰ ਕੀਤੇ ਗਏ ਵੋਟਰ ਜਾਗਰੂਕਤਾ ਨੂੰ ਪ੍ਰਗਟਾਉਦਿਆਂ ਹੋਇਆ ਨੁੱਕੜ ਨਾਟਕ ਪੇਸ਼ ਕੀਤਾ ਗਿਆ। ਇਸ ਸਮੇਂ ਹੋਰ ਵੀ ਸੰਬਧਤ ਅਧਿਕਾਰੀ ਹਾਜ਼ਰ ਸਨ।
ਢੀਂਡਸਾ ਨੂੰ ਟਿਕਟ ਮਿਲਣ ’ਤੇ ਪਾਰਟੀ ਵਰਕਰ ਬਾਗੋ ਬਾਗ
NEXT STORY