ਸੰਗਰੂਰ (ਬੇਦੀ)-ਕਿਤਾਬਾਂ ਇਨਸਾਨ ਦੀਆਂ ਸਭ ਤੋਂ ਵਧੀਆ ਸਾਥੀ ਹਨ। ਇਸੇ ਧਾਰਨਾ ਅਧੀਨ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੇ.ਸੀ.ਟੀ. ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨਾਲੋਜੀ, ਫਤਿਹਗਡ਼੍ਹ ਵਿਖੇ ਲੇਖਕ ਰਾਮਫਲ ਰਾਜਲਹੇਡ਼ੀ ਵੱਲੋਂ ਲਿਖੀ 11ਵੀਂ ਕਿਤਾਬ ‘ਛੁਰੀਆਂ ਵਰਗੇ ਬੋਲ’ ਨੂੰ ਲੋਕ ਅਰਪਣ ਕੀਤਾ ਗਿਆ। ਸਮਾਰੋਹ ਦੌਰਾਨ ਲੇਖਕ ਰਾਮਫਲ ਰਾਜਲਹੇਡ਼ੀ ਅਤੇ ਉਨ੍ਹਾਂ ਨਾਲ ਐਡਵੋਕੇਟ ਅਨਿਲ ਗਰਗ, ਗੌਰਵ ਗੋਇਲ, ਅਸ਼ੋਕ ਮਸਤੀ (ਪ੍ਰਧਾਨ ਲੋਕ ਗਾਇਕ ਕਲਾ ਮੰਚ), ਲੋਕ ਗਾਇਕ ਭੋਲਾ ਸੰਗਰਾਮੀ, ਮਿਲਖਾ ਸਿੰਘ ਸਨੇਹੀ, ਬੀਕਰ ਬੇਚੈਨ, ਲਛਮਣ ਭੱਟੀ, ਲੇਖਕ ਗਿਆਨੀ ਜੰਗੀਰ ਸਿੰਘ, ਕਮਲਦੀਪ ਸਿੰਘ, ਮੰਚ ਸੰਚਾਲਕ ਗੁਰਮੀਤ ਲਹਿਰਾ, ਕਾਮਰੇਡ ਬਲਵੀਰ ਸਿੰਘ, ਨਾਜਰ ਸਿੰਘ ਸਰਪੰਚ ਰਾਜਲਹੇਡ਼ੀ, ਬਲਜਿੰਦਰ ਸਿੰਘ ਮਾਨ ਅਤੇ ਇਲਾਕੇ ਦੀਆਂ ਹੋਰ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਸਮਾਰੋਹ ਦੀ ਸ਼ੁਰੂਆਤ ਕਾਲਜ ਡੀਨ ਮਨੋਜ ਗੋਇਲ, ਸਿਵਲ ਵਿਭਾਗੀ ਮੁਖੀ ਜੁਗਰਾਜ ਸਿੰਘ, ਰਾਜਦੀਪ ਸਿੰਘ, ਮੈਡਮ ਪਰਮਿੰਦਰ ਕੌਰ, ਤਰਨਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰ ਕੇ ਕੀਤੀ। ਇਸ ਮੌਕੇ ਪਹੁੰਚੇ ਸਾਰੇ ਬੁਲਾਰਿਆਂ ਨੇ ਪੰਜਾਬੀ ਬੋਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇ ਕੇ ਪੰਜਾਬੀ ਸਾਹਿਤ ਬਾਰੇ ਜਾਣੂ ਕਰਵਾਇਆ ਅਤੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਛੁਰੀਆਂ ਵਰਗੇ ਬੋਲ ਕਿਤਾਬ ਦੀ ਘੁੰਡ ਚੁਕਾਈ ਕੀਤੀ, ਜਿਸ ’ਚ ਉਨ੍ਹਾਂ ਨੇ ਲੇਖਕ ਰਾਮਫਲ ਰਾਜਲਹੇਡ਼ੀ ਵੱਲੋਂ ਲਿਖੀ ਕਿਤਾਬ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਅੱਜ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਆ ਰਹੀਆਂ ਮੁਸ਼ਕਲਾਂ ਬਾਰੇ ਵਰਨਣ ਕੀਤਾ ਹੈ। ਇਸ ਮੌਕੇ ਕਾਲਜ ਚੇਅਰਮੈਨ ਮੌਂਟੀ ਗਰਗ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਅਤੇ ਲੇਖਕ ਰਾਮਫਲ ਰਾਜਲਹੇਡ਼ੀ ਵੱਲੋਂ ਲਿਖੀ 11 ਵੀਂ ਕਿਤਾਬ ਛੁਰੀਆਂ ਵਰਗੇ ਬੋਲ ਦੇ ਲੋਕ ਅਰਪਣ ਪ੍ਰੋਗਰਾਮ ਸਮੇ ਉਨ੍ਹਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਅਧਿਆਪਕ ਬਣਨ ਜਾ ਰਹੇ ਵਿਦਿਆਰਥੀਆਂ ਲਈ ਸਾਹਿਤ ਦੀ ਚੇਟਕ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੁਸਤਕਾਂ ਦੀ ਸਹਾਇਤਾ ਨਾਲ ਹੀ ਉਨ੍ਹਾਂ ਦੀ ਸ਼ਖਸੀਅਤ ’ਚ ਨਿਖਾਰ ਆਉਂਦਾ ਹੈ ਇਸ ਲਈ ਸਾਨੂੰ ਪੁਸਤਕਾਂ ਨਾਲ ਆਪਣਾ ਰਾਬਤਾ ਕਾਇਮ ਰੱਖਣਾ ਚਾਹੀਦਾ। ਇਸ ਮੌਕੇ ਕਾਲਜ ਦੇ ਪ੍ਰਧਾਨ ਜਸਵੰਤ ਸਿੰਘ ਵਡ਼ੈਚ, ਕਾਲਜ ਸਕੱਤਰ ਸ਼੍ਰੀ ਰਾਮ ਗੋਪਾਲ ਗਰਗ, ਚੇਅਰਮੈਨ ਮੌਂਟੀ ਗਰਗ, ਵਾਈਸ ਚੇਅਰਮੈਨ ਆਲਮਜੀਤ ਸਿੰਘ ਵਡ਼ੈਚ, ਲਵਪ੍ਰੀਤ ਸਿੰਘ ਵਡ਼ੈਚ, ਸਮੂਹ ਸਟਾਫ ਮੈਂਬਰ ਅਤੇ ਸਾਰੇ ਵਿਦਿਆਰਥੀ ਸ਼ਾਮਲ ਸਨ।
ਕਿਸਾਨਾਂ ਨੂੰ ਖਰੀਦ ਕੇਂਦਰਾਂ ’ਚ ਸਹੂਲਤਾਂ ਦੇਣ ਦੇ ਦਾਅਵੇ ਖੋਖਲੇ : ਪਿਸ਼ੌਰ
NEXT STORY