ਸੰਗਰੂਰ (ਰਵਿੰਦਰ)-ਚੰਗੀ ਸਿੱਖਿਆ ਦੇ ਕੇ ਬੱਚਿਆਂ ਦੇ ਮਾਪਿਆਂ ਦੇ ਦਿਲਾਂ ’ਚ ਵਿਸ਼ੇਸ਼ ਸਥਾਨ ਬਣਾਉਣ ਵਾਲੇ ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗਡ਼੍ਹ ਵਿਖੇ ਜਿੱਥੇ ਵਧੀਆ ਐਜੂਕੇਸ਼ਨ ਦੇ ਕੇ ਬੱਚਿਆਂ ਨੂੰ ਭਵਿੱਖ ਦੇ ਹਾਣੀ ਬਣਾਇਆ ਜਾ ਰਿਹਾ ਹੈ, ਉੱਥੇ ਹੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ ਤਾਂ ਕਿ ਕੋਈ ਵੀ ਬੱਚਾ ਆਪਣੀ ਪਡ਼੍ਹਾਈ ਦੌਰਾਨ ਤਣਾਅ ਮਹਿਸੂਸ ਨਾ ਕਰਦਾ ਹੋਇਆ ਕੁਝ ਨਾ ਕੁਝ ਨਵਾਂ ਸਿੱਖੇ, ਜਿਸ ਦੇ ਚਲਦਿਆਂ ਨਰਸਰੀ ਜਮਾਤ ਦੇ ਨੰਨ੍ਹੇ-ਮੁੰਨੇ ਬੱਚਿਆਂ ਦੀ ‘ਫ਼ਨ ਗਤੀਵਿਧੀ’ ਤਹਿਤ ਉਨ੍ਹਾਂ ਨੂੰ ਸਕੂਲ ਦੇ ਖੁੱਲ੍ਹੇ ਹਵਾਦਾਰ ਪਾਰਕ ’ਚ ਲਿਜਾ ਕੇ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਦੌਰਾਨ ਬੱਚਿਆਂ ਨੇ ਖੂਬ ਮਸਤੀ ਕੀਤੀ ਅਤੇ ਉਨ੍ਹਾਂ ਦੇ ਚਿਹਰਿਆਂ ’ਤੇ ਆਈ ਰੌਣਕ ਇਹ ਦਰਸਾਅ ਰਹੀ ਸੀ ਕਿ ਉਹ ਜ਼ਿੰਦਗੀ ’ਚ ਖੂਬ ਤਰੱਕੀ ਕਰਨਗੇ। ਉਨ੍ਹਾਂ ਨੂੰ ਵਾਤਾਵਰਣ ਸਾਫ਼-ਸੁਥਰਾ ਰੱਖਣ, ਫ਼ੁੱਲਾਂ ਨੂੰ ਨਾ ਤੋਡ਼ਨ ਅਤੇ ਸਾਡੇ ਜੀਵਨ ’ਚ ਰੁੱਖਾਂ, ਪੌਦਿਆਂ ਅਤੇ ਫੁੱਲਾਂ ਦੀ ਕੀ ਅਹਿਮੀਅਤ ਹੈ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਬੱਚਿਆਂ ਦੇ ਸਰੀਰਕ ਵਿਕਾਸ ਲਈ ਖੇਡਾਂ ਵੀ ਕਰਵਾਈਆਂ ਗਈਆਂ ਤਾਂ ਕਿ ਉਨ੍ਹਾਂ ਅੰਦਰ ਖੇਡਾਂ ਪ੍ਰਤੀ ਖਿੱਚ ਪੈਦਾ ਹੋਵੇ। ਬੱਚਿਆਂ ਨੇ ਹਰਿਆਲੀ ਭਰੇ ਵਾਤਾਵਰਣ ਦਾ ਖੂਬ ਅਨੰਦ ਮਾਣਿਆ। ਇਸ ਮੌਕੇ ਚੇਅਰਮੈਨ ਸੁਖਮਿੰਦਰ ਸਿੰਘ ਗਿੱਲ, ਪ੍ਰਿੰਸੀਪਲ ਗੀਤਾ ਸ਼ਰਮਾ, ਵਾਈਸ ਪ੍ਰਿੰਸੀਪਲ ਮੈਡਮ ਕਵਿਤਾ, ਮੈਨੇਜਰ ਮਹਿੰਦਰ ਸਿੰਘ, ਮੀਡੀਆ ਇੰਚਾਰਜ ਸੁਖਰਾਜ ਚਹਿਲ ਆਦਿ ਹਾਜ਼ਰ ਸਨ।
ਕਰਜ਼ੇ ਤੋਂ ਪ੍ਰੇਸ਼ਾਨ ਇਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY