ਸੰਗਰੂਰ (ਮੁਖਤਿਆਰ)-ਸ਼ਹੀਦ ਅਮਰਜੀਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਵੱਲੋਂ ਗੁਰੂ ਕਾ ਬਾਗ਼ ਧੌਲਾ ਵਿਖੇ ਫ਼ੁੱਲਦਾਰ ਬੂਟਿਆਂ ਦੀ ਵੰਡ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਦੀਪ ਬਾਵਾ ਨੇ ਦੱਸਿਆ ਕਿ ਕਲੱਬ ਵੱਲੋਂ ਪਹਿਲਾਂ ਵੀ ਸੈਂਕਡ਼ੇ ਛਾਂਦਾਰ ਤੇ ਫ਼ਲਦਾਰ ਦਰਖ਼ਤ ਲਗਾ ਕੇ ਬਾਕਾਇਦਾ ਸਾਂਭ-ਸੰਭਾਲ ਕੀਤੀ ਜਾ ਰਹੀ ਹੈ ਅਤੇ ਅੱਜ ਵੀ 200 ਦੇ ਕਰੀਬ ਸਜ਼ਾਵਟੀ ਫ਼ੁੱਲਦਾਰ ਬੂਟੇ ਵੰਡੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਵਾਤਾਵਰਣ ਸ਼ੁੱਧਤਾ ਲਈ ਵੱਧ ਤੋਂ ਵੱਧ ਦਰਖ਼ਤ ਲਾਉਣ ਤਾਂ ਸਾਡੀਆਂ ਆਉਣ ਵਾਲੀਆਂ ਪੀਡ਼੍ਹੀਆਂ ਲਈ ਅਸੀਂ ਕੁਝ ਚੰਗਾ ਕਰ ਸਕੀਏ। ਇਸ ਸਮੇਂ ਉਨ੍ਹਾਂ ਨਾਲ ਕਲੱਬ ਆਗੂ ਜਗਤਾਰ ਰਤਨ, ਸਰਪੰਚ ਤਰਸ਼ੇਮ ਸਿੰਘ, ਪੰਚ ਕੁਲਦੀਪ ਰਾਜੂ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ, ਕਾਂਗਰਸੀ ਆਗੂ ਘਣਸ਼ਿਆਮ, ਪ੍ਰਧਾਨ ਗੁਰਮੀਤ ਸਿੰਘ, ਗ੍ਰੰਥੀ ਪਰਮਜੀਤ ਸਿੰਘ, ਬਾਬਾ ਸੇਵਾ ਸਿੰਘ, ਬਾਬਾ ਲਾਭ ਸਿੰਘ ਅਤੇ ਜੱਸੀ ਆਦਿ ਹਾਜ਼ਰ ਸਨ।
ਕੈਂਪ ’ਚ 600 ਮਰੀਜ਼ਾਂ ਦਾ ਚੈੱਕਅਪ
NEXT STORY