ਸੰਗਰੂਰ (ਰਾਜੇਸ਼ ਕੋਹਲੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਟਿਕਟ ਨਾ ਮਿਲਣ ਕਰਕੇ ਨਾਰਾਜ਼ ਚਲ ਰਹੇ ਮਹਿੰਦਰ ਸਿੰਘ ਕੇ.ਪੀ. ਨੂੰ ਜ਼ੋਰ ਨਾਲ ਜੱਫੀ ਪਾ ਕੇ ਮਨਾਉਣ ਤੋਂ ਬਾਅਦ ਹੁਣ ਸੰਗਰੂਰ ਤੋਂ ਟਿਕਟ ਨਾ ਦਿੱਤੇ ਜਾਣ 'ਤੇ ਨਾਰਾਜ਼ ਚੱਲ ਰਹੇ ਜਸਵਿੰਦਰ ਧੀਮਾਨ ਨੂੰ ਵੀ ਮਨਾ ਲਿਆ ਹੈ। ਦੱਸ ਦੇਈਏ ਕਿ ਕਾਂਗਰਸ ਵੱਲੋਂ ਸੰਗਰੂਰ ਤੋਂ ਲੋਕ ਸਭਾ ਚੋਣਾਂ ਲਈ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੇ ਜਾਣ ਤੋਂ ਨਾਰਾਜ਼ ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਧੀਮਾਨ ਪਾਰਟੀ ਪ੍ਰਤੀ ਬਗਾਵਤੀ ਰਵੱਈਆ ਅਪਣਾ ਰਹੇ ਸਨ, ਜਿਸ ਨੂੰ ਲੈ ਕੇ ਜਿੱਥੇ ਵਿਰੋਧੀ ਕਾਂਗਰਸ 'ਤੇ ਨਿਸ਼ਾਨਾ ਲਗਾ ਰਹੇ ਸਨ, ਉਥੇ ਹੀ ਕਾਂਗਰਸੀ ਖੇਮੇ ਵਿਚ ਵੀ ਨਿਰਾਸ਼ਾ ਵਧਦੀ ਜਾ ਰਹੀ ਸੀ। ਵਿਰੋਧੀਆਂ ਦੀ ਜ਼ੁਬਾਨ ਨੂੰ ਅੱਜ ਉਸ ਸਮੇਂ ਲਗਾਮ ਲੱਗ ਗਈ ਜਦੋਂ ਜਸਵਿੰਦਰ ਧੀਮਾਨ ਕੈਪਟਨ ਅਮਰਿੰਦਰ ਦੀ ਹਾਜ਼ਰੀ ਵਿਚ ਕੇਵਲ ਸਿੰਘ ਢਿੱਲੋਂ ਨਾਲ ਨਜ਼ਰ ਆਏ ਅਤੇ ਕੈਪਟਨ ਦੇ ਨਾਲ ਬੈਠੇ ਦਿਖਾਈ ਦਿੱਤੇ।

ਜਸਵਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਇਹ ਸਾਡੇ ਪਰਿਵਾਰ ਦਾ ਮਾਮਲਾ ਸੀ ਜੋ ਕਿ ਖਤਮ ਹੋ ਚੁੱਕਾ ਹੈ। 2 ਦਿਨ ਪਹਿਲਾਂ ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਹੋਈ ਸੀ ਅਤੇ ਇਸ ਮੀਟਿੰਗ ਵਿਚ ਕੇਵਲ ਸਿੰਘ ਢਿੱਲੋਂ ਵੀ ਪਹੁੰਚੇ ਸਨ ਅਤੇ ਸਾਡੀ ਦੋਵਾਂ ਪੱਖਾਂ ਦੀ ਆਪਸ ਵਿਚ ਗੱਲਬਾਤ ਹੋਈ ਹੈ। ਸਾਡਾ ਦੋਵਾਂ ਦਾ ਉਦੇਸ਼ ਵੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੈ ਅਤੇ ਕੈਪਟਨ ਨੂੰ ਅੱਗੇ ਲਿਜਾਣਾ ਹੈ।

ਪਟਿਆਲਾ: ਮੰਡੀਆਂ 'ਚ ਰੁਲ ਰਿਹੈ ਕਿਸਾਨ
NEXT STORY