ਸੰਗਰੂਰ (ਬੇਦੀ) : ਸੰਗਰੂਰ ਦੇ ਨੇੜਲੇ ਪਿੰਡ ਗੁਰਦਾਸਪੁਰਾ ਵਿਖ ਦੋ ਗੱਡੀਆਂ ਦੀ ਟੱਕਰ ਵਿਚ 5 ਲੋਕਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਇੰਚਾਰਜ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਦੇ ਦੱਸਣ ਮੁਤਾਬਕ ਜਗਸੀਰ ਸਿੰਘ ਤੇ ਉਸ ਦੀ ਪਤਨੀ ਰਵਿੰਦਰ ਕੌਰ ਵਾਸੀ ਲੱਡਾ ਤੇ ਉਨ੍ਹਾਂ ਨਾਲ ਜਸਵੀਰ ਕੌਰ ਵਾਸੀ ਬਘਰੌਲ(ਪਟਿਆਲਾ), ਪ੍ਰਕਾਸ਼ ਕੌਰ ਲੱਡਾ ਤੇ ਕਿਰਨਦੀਪ ਕੌਰ ਵਾਸੀ ਗੁੰਮਟੀ ਅਲਟੋ ਗੱਡੀ ਰਾਹੀਂ ਪਿੰਡ ਲੱਡਾ ਨੂੰ ਜਾ ਰਹੇ ਸੀ। ਇਸ ਦੌਰਾਨ ਸਾਹਮਣਿਓਂ ਆ ਰਹੀ ਸਵਿੱਫਟ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਅਲਟੋ ਸਵਾਰ ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਿੱਜੀ ਵਾਹਨ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਸੰਗਰੂਰ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉਥੇ ਹੀ ਇਸ ਹਾਦਸੇ ਤੋਂ ਬਾਅਦ ਸਵਿੱਫਟ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪ੍ਰਸ਼ਾਸਨ ਨੇ 5 ਕਮਿਊਨਿਟੀ ਸੈਂਟਰਾਂ 'ਤੇ ਪਿਆਜ਼ ਘੱਟ ਕੀਮਤ 'ਤੇ ਵੇਚਿਆ
NEXT STORY