ਮਾਛੀਵਾੜਾ ਸਾਹਿਬ (ਟੱਕਰ) - ਮਾਛੀਵਾੜਾ ਇਲਾਕੇ ਵਿਚ ਅਵਾਰਾ ਕੁੱਤਿਆਂ ਦਾ ਖੌਫ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਅੱਜ ਨੇੜਲੇ ਪਿੰਡ ਇਰਾਕ ਵਿਚ ਖੂੰਖਾਰ ਕੁੱਤਿਆਂ ਨੇ ਇਕੋ ਦਿਨ ’ਚ 5 ਲੋਕਾਂ ਨੂੰ ਵੱਢ ਕੇ ਜ਼ਖਮੀ ਕਰ ਦਿੱਤਾ।
ਮਾਛੀਵਾੜਾ ਹਸਪਤਾਲ ’ਚ ਇਲਾਜ ਲਈ ਆਏ ਅਮਨ (3) ਦੀ ਮਾਂ ਮਮਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਘਰ ਦੇ ਬਾਹਰ ਖੇਡ ਰਿਹਾ ਸੀ। ਅਚਾਨਕ ਇਕ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੇ ਦੇ ਸਿਰ ਅਤੇ ਸਰੀਰ ਨੂੰ ਬੁਰੀ ਤਰ੍ਹਾਂ ਨੋਚ ਕੇ ਜ਼ਖਮੀ ਕਰ ਦਿੱਤਾ। ਉਹ ਬਚਾਉਣ ਆਈ ਤਾਂ ਕੁੱਤੇ ਨੇ ਉਸ ਨੂੰ ਵੀ ਬੁਰੀ ਤਰ੍ਹਾਂ ਵੱਢ ਕੇ ਜ਼ਖਮੀ ਕਰ ਦਿੱਤਾ। ਇਸੇ ਦੌਰਾਨ ਪਿੰਡ ਦੀ ਇਕ ਹੋਰ ਕੁੜੀ ਹਿਨਾ ਹਸਪਤਾਲ ਪਹੁੰਚੀ, ਜਿਸ ਨੂੰ ਵੀ ਅਵਾਰਾ ਕੁੱਤੇ ਨੇ ਸ਼ਿਕਾਰ ਬਣਾਇਆ ਸੀ।
ਸਟਾਫ ਨਰਸ ਹਰਮਿੰਦਰ ਕੌਰ ਨੇ ਦੱਸਿਆ ਕਿ ਅੱਜ ਸਵੇਰ ਤੋਂ ਪਿੰਡ ਇਰਾਕ ਤੋਂ ਕੁੱਤਿਆਂ ਦੇ ਵੱਢਣ ਦੇ 5 ਮਾਮਲੇ ਆ ਚੁੱਕੇ ਹਨ। ਇਨ੍ਹਾਂ ਵਿਚ ਨੈਨ ਕੁਮਾਰ (15) ਅਤੇ ਅਭੈ ਕੁਮਾਰ (35) ਵੀ ਸ਼ਾਮਲ ਹਨ। ਉਕਤ 5 ਮਰੀਜ਼ਾਂ ਵਿਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਪੰਜਾਬ ’ਚ ਲਾਵਾਰਿਸ ਲਾਸ਼ਾਂ ਦੀ ਸ਼ਨਾਖਤ ਲਈ ਡਿਜੀਟਲ ਪੋਰਟਲ ‘ਪਹਿਚਾਣ’ ਸ਼ੁਰੂ
NEXT STORY