ਸੰਗਰੂਰ (ਰਾਜੇਸ਼ ਕੋਲੀ) : ਪੰਜਾਬ 'ਚ ਦਿਨ-ਬ-ਦਿਨ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਅੱਜ ਚੜ੍ਹਦੀ ਸਵੇਰ ਸੰਗਰੂਰ 'ਚ 55 ਸਾਲਾ ਇਕ ਵਿਅਕਤੀ ਨੇ ਦਮ ਤੋੜ ਦਿੱਤਾ। ਇਸ ਨਾਲ ਹੁਣ ਸੰਗਰੂਰ 'ਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 13 ਹੋ ਚੁੱਕੀ ਹੈ ਜਦਕਿ ਜ਼ਿਲ੍ਹੇ 'ਚ ਸਰਗਰਮ ਕੇਸਾਂ ਦੀ ਗਿਣਤੀ 235 ਹੈ। ਇਸ ਤੋਂ ਇਲਾਵਾ ਹੁਣ ਤੱਕ 192 ਲੋਕ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।
ਇਹ ਵੀ ਪੜ੍ਹੋਂ : ਹੈਵਾਨੀਅਤ ਦੀਆਂ ਹੱਦਾ ਪਾਰ: ਕਈ ਸਾਲਾਂ ਤੱਕ ਨਾਬਾਲਗ ਨਾਲ ਫ਼ੈਕਟਰੀ ਮਾਲਕ ਮਿਟਾਉਂਦਾ ਰਿਹਾ ਆਪਣੀ ਹਵਸ
ਦੇਸ਼ 'ਚ ਮਰੀਜ਼ਾਂ ਦਾ ਅੰਕੜਾ ਸਾਢੇ 5 ਲੱਖ ਦੇ ਕਰੀਬ ਪੁੱਜਾ
ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਮਰੀਜ਼ਾਂ ਦਾ ਅੰਕੜਾ ਸਾਢੇ ਪੰਜ ਲੱਖ ਦੇ ਕਰੀਬ ਪੁੱਜ ਗਿਆ ਹੈ। ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 19,459 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਦੇਸ਼ 'ਚ 5,48,318 ਮਾਮਲੇ ਹੋ ਗਏ ਹਨ। ਪਿਛਲੇ 24 ਘੰਟਿਆਂ ਅੰਦਰ 380 ਲੋਕਾਂ ਦੀ ਮੌਤ ਹੋਈ ਹੈ, ਜਿਸ ਨਾਲ ਮ੍ਰਿਤਕਾਂ ਦੀ ਅੰਕੜਾ ਵੱਧ ਕੇ 16,475 ਹੋ ਗਿਆ ਹੈ। ਦੂਜੇ ਪਾਸੇ ਇਸ ਮਹਾਮਾਰੀ ਤੋਂ ਨਿਜ਼ਾਤ ਪਾਉਣ ਵਾਲਿਆਂ ਦੀ ਗਿਣਤੀ 'ਚ ਵੀ ਇਜ਼ਾਫਾ ਹੋ ਰਿਹਾ ਹੈ। ਹੁਣ ਤੱਕ ਕੁੱਲ 3,21,723 ਮਰੀਜ਼ ਰੋਗ ਮੁਕਤ ਹੋ ਚੁੱਕੇ ਹਨ। ਫਿਲਹਾਲ ਦੇਸ਼ ਵਿਚ ਅਜੇ ਵੀ ਕੋਰੋਨਾ ਵਾਇਰਸ ਦੇ 2,10,120 ਸਰਗਰਮ ਮਾਮਲੇ ਹਨ।
ਇਹ ਵੀ ਪੜ੍ਹੋਂ : ਅਟਾਰੀ 'ਚ ਵੱਡੀ ਵਾਰਦਾਤ, ਹਥਿਆਰਾਂ ਦੀ ਨੋਕ 'ਤੇ ਲੱਖਾਂ ਦੀ ਲੁੱਟ
'ਕੋਰੋਨਾ' ਕਾਰਨ ਜਲੰਧਰ 'ਚ 21ਵੀਂ ਮੌਤ, 75 ਸਾਲਾ ਬੀਬੀ ਨੇ ਤੋੜਿਆ ਦਮ
NEXT STORY