ਸੰਗਰੂਰ (ਬੇਦੀ): ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਬੀਤੇ ਦਿਨੀਂ ਜ਼ਿਲੇ ਸੰਗਰੂਰ ਦੇ 3 ਕੇਸਾਂ ਦੀ ਰਿਪੋਰਟ ਨੈਗੇਟਿਵ ਆ ਗਈ ਸੀ, ਜਿਸ ਨਾਲ ਸੰਗਰੂਰ ਗਰੀਨ ਜੋਨ 'ਚ ਆ ਗਿਆ ਸੀ ਪਰ ਬੀਤੇ ਕੱਲ੍ਹ ਇਕ ਕੋਰੋਨਾ ਪਾਜ਼ੇਟਿਵ ਜੋ ਕਿ ਨਾਂਦੇੜ ਸਾਹਿਬ ਤੋਂ ਆਇਆ ਸੀ ਪਰ ਅੱਜ 2 ਹੋਰ ਕੇਸਾਂ ਦੇ ਪਾਜ਼ੇਟਿਵ ਆਉਣ 'ਤੇ ਦਹਿਸ਼ਤ ਦਾ ਮਾਹੋਲ ਬਣ ਗਿਆ ਸੀ।
ਇਹ ਵੀ ਪੜ੍ਹੋ: ਕੁਝ ਦਿਨਾਂ ਦੀ ਰਾਹਤ ਮਗਰੋਂ ਮੋਗਾ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰਾਜ ਕੁਮਾਰ ਨੇ ਦੱਸਿਆ ਕਿ ਰਣਧੀਰ ਸਿੰਘ (50) ਸਾਲ ਜੋ ਕਿ ਆਪਣੀ ਪਤਨੀ ਨਾਲ ਟੈਕਸੀ ਰਾਹੀਂ ਨਾਂਦੇੜ ਸਾਹਿਬ ਤੋਂ ਆਇਆ ਸੀ, ਅਤੇ ਇਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ ਅਤੇ ਇਸ ਦੀ ਪਤਨੀ ਦੀ ਨੈਗੇਟਿਵ ਆਈ ਹਨ। ਇਸੇ ਤਰ੍ਹਾਂ ਕਮਲਦੀਪ ਸਿੰਘ (39) ਸਾਲਾ ਆਪਣੇ ਪੰਜ ਸਾਥੀਆਂ ਨਾਲ ਕੈਥਲ ਤੋਂ ਕੰਬਾਈਨ ਰਾਹੀਂ ਆਏ ਸਨ, ਜੋ ਕਿ ਪਾਜ਼ੇਟਿਵ ਪਾਇਆ ਗਿਆ ਹੈ, ਅਤੇ ਉਸ ਦੇ ਸਾਥੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ।
ਮਹਾਮਾਰੀ ਦੇ ਦੌਰ ’ਚ ਵਧਿਆ ‘ਘਰੇਲੂ ਹਿੰਸਾ’ ਦਾ ਪ੍ਰਕੋਪ
NEXT STORY