ਸੰਗਰੂਰ (ਬੇਦੀ, ਵਿਵੇਕ, ਸਿੰਧਵਾਨੀ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਤਾਂ ਪਹਿਲਾਂ ਹੀ ਰੁਕਣ ਦਾ ਨਾਂ ਨਹੀਂ ਲਾ ਰਿਹਾ ਹੈ। ਉੱਥੇ ਹੀ ਸਰਕਾਰ ਦੀਆਂ ਮੁਸ਼ਕਲਾਂ ਵਧਾਉਣ ਲਈ ਕੋਰੋਨਾ ਨੇ ਜੇਲ 'ਚ ਕੈਦੀਆਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਜੇਲ ਦੇ ਕੈਦੀ ਅਤੇ ਉਨ੍ਹਾਂ ਦੇ ਪਰਿਵਾਰ ਪਹਿਲਾਂ ਹੀ ਕੈਦੀਆਂ ਨੂੰ ਜੇਲਾਂ ਤੋਂ ਰਿਹਾਅ ਕਰਨ ਦੀ ਮੰਗ ਕਰ ਰਹੇ ਸਨ ਪਰ ਇਸ 'ਚ ਪੰਜਾਬ ਦੀ ਜੇਲ ਲੁਧਿਆਣਾ 'ਚ ਕੋਰੋਨਾ ਨੇ ਇਕ ਮਹਿਲਾ ਕੈਦੀ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਮਹਿਲਾ ਕੈਦੀ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਜੇਲ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ। ਜੋ ਪੰਜਾਬ ਸਰਕਾਰ ਦੇ ਲਈ ਹੁਣ ਵੱਡੀ ਚੁਣੌਤੀ ਹੈ।
ਇਹ ਵੀ ਪੜ੍ਹੋ: ਜਲਾਲਾਬਾਦ ਗਰੀਨ ਜੋਨ ਤੋਂ ਹੋਇਆ ਬਾਹਰ, ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ
ਜੇਲ ਦੀਆਂ ਬੈਰਕਾਂ 'ਚ ਕੈਦੀ ਕਾਫੀ ਗਿਣਤੀ 'ਚ ਇਕੱਠੇ ਰਹਿੰਦੇ ਹਨ, ਜਿਸ ਨਾਲ ਕੋਰੋਨਾ ਦੇ ਫੈਲਣ ਦਾ ਖਤਰਾ ਪਹਿਲਾਂ ਹੀ ਵਧਿਆ ਹੋਇਆ ਸੀ। ਉਕਤ ਮਹਿਲਾ ਕੈਦੀ ਜ਼ਿਲਾ ਸੰਗਰੂਰ ਦੇ ਥਾਣਾ ਅਮਰਗੜ੍ਹ ਅਧੀਨ ਪੈਂਦੇ ਪਿੰਡ ਬਾਗੜੀਆਂ ਦੀ ਵਾਸੀ ਹੈ। 'ਜਗ ਬਾਣੀ' ਨੇ ਇਸ ਸਬੰਧੀ ਥਾਣਾ ਅਮਰਗੜ੍ਹ ਦੇ ਐੱਸ.ਐੱਚ.ਓ. ਇੰਸਪੈਕਟਰ ਰਾਜੇਸ਼ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਕਤ ਮਹਿਲਾ ਕੈਦੀ ਨੂੰ 27 ਅਪ੍ਰੈਲ ਨੂੰ 11 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਦਰਜ ਕਰਕੇ ਉਸ ਨੂੰ ਪਹਿਲਾਂ ਜੇਲ ਭੇਜਿਆ ਗਿਆ ਸੀ, ਜਿੱਥੇ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਉਸ ਦੀ ਆਈ ਰਿਪੋਰਟ 'ਚ ਉਕਤ ਕੈਦੀ ਔਰਤ ਕੋਰੋਨਾ ਪਾਜ਼ੇਟਿਵ ਨਿਕਲੀ। ਉਨ੍ਹਾਂ ਨੇ ਦੱਸਿਆ ਕਿ ਜੇਲ 'ਚ ਬੰਦ ਉਕਤ ਔਰਤ ਨੂੰ ਤੁਰੰਤ ਏਕਾਂਤਵਾਸ ਕਰ ਦਿੱਤਾ ਗਿਆ। ਥਾਣਾ ਮੁਖੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਬਾਗੜੀਆਂ ਪਿੰਡ ਨੂੰ ਸੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦਾ ਸ਼ੇਰ ਪੁੱਤ ਹਰਜੀਤ ਸਿੰਘ ਪਹੁੰਚਿਆ ਘਰ, ਇੰਝ ਮਨਾਇਆ ਗਿਆ ਜਸ਼ਨ (ਵੀਡੀਓ)
ਲਾਕਡਾਊਨ : ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ PFG ਢੁਆਈ ’ਚ ਹੋਇਆ ਵੱਡਾ ਵਾਧਾ
NEXT STORY