ਸੰਗਰੂਰ (ਰਾਜੇਸ਼ ਕੋਹਲੀ,ਯਾਦਵਿੰਦਰ) : ਫਤਿਹਵੀਰ ਦੀ ਮੌਤ ਤੋਂ ਬਾਅਦ ਲੋਕਾਂ ਵਿਚ ਸਰਕਾਰ ਪ੍ਰਤੀ ਗੁੱਸਾ ਵੱਧਦਾ ਹੀ ਜਾ ਰਿਹਾ ਹੈ। ਇਸੇ ਤਹਿਤ ਅੱਜ ਸੰਗਰੂਰ ਦੇ ਡੀ.ਸੀ. ਦਫਤਰ ਦੇ ਬਾਹਰ ਫਤਿਹਵੀਰ ਨੂੰ ਇਨਸਾਫ ਦਿਵਾਉਣ ਲਈ ਇਕਜੁੱਟ ਹੋਈਆਂ ਸਮਾਜ ਸੇਵੀ ਸੰਸਥਾਵਾਂ ਨੇ ਧਰਨਾ ਲਗਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਇਹ ਵੀ ਮੰਗ ਕੀਤੀ ਹੈ ਕਿ ਸੰਗਰੂਰ ਦੇ ਡੀ.ਸੀ. 'ਤੇ ਵੀ ਵੀ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਡੀ. ਸੀ. ਦਫ਼ਤਰ ਅੱਗੇ ਸਰੁੱਖਿਆ ਦੇ ਸਖਤ ਪ੍ਰਬੰਧ :
ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਨੂੰ ਧਿਆਨ ਵਿਚ ਰੱਖਦਿਆਂ ਇਥੇ ਸਰੁੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਸਾਰੇ ਪ੍ਰਬੰਧਕੀ ਕੰਪਲੈਕਸ ਨੂੰ ਪੁਲਸ ਨੇ ਸੀਲ ਕੀਤਾ ਹੋਇਆ ਸੀ ਅਤੇ ਧਰਨੇ ਵਾਲੇ ਸਥਾਨ ਵਾਲੇ ਗੇਟਾਂ ਨੂੰ ਬੰਦ ਕਰਕੇ ਬਾਹਰ ਅਤੇ ਅੰਦਰ ਵੱਡੀ ਗਿਣਤੀ ਵਿਚ ਪੁਲਸ ਕਰਮਚਾਰੀ ਤੈਨਾਤ ਕੀਤੇ ਹੋਏ ਹਨ।
ਦੰਗਾ ਰੋਕੂ ਵਾਹਨ ਵੀ ਮੌਜੂਦ :
ਧਰਨੇ ਦੌਰਾਨ ਪੁਲਸ ਵੱਲੋਂ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਪੁਲਸ ਨੇ ਦੰਗਾ ਰੋਕੂ ਵਾਹਨ, ਫਾਇਰ ਬ੍ਰਿਗੇਡ ਵਾਹਨ ਤੇ ਐਂਬੂਲੈਂਸ ਵੀ ਪ੍ਰਬੰਧਕੀ ਕੰਪਲੈਕਸ ਵਿਚ ਖੜੇ ਹਨ।
ਬਿਨਾਂ ਪਛਾਣ ਪੱਤਰ ਨਹੀਂ ਜਾਣ ਦਿੱਤਾ ਜਾ ਰਿਹਾ ਅੰਦਰ :
ਪੁਲਸ ਨੇ ਸਰੁੱਖਿਆ ਦੇ ਪ੍ਰਬੰਧ ਇੰਨੇ ਸਖ਼ਤ ਕੀਤੇ ਹੋਏ ਹਨ ਕਿ ਪ੍ਰਬੰਧਕੀ ਕੰਪਲੈਕਸ ਵਿਚ ਅਪਣੇ ਕੰਮ ਕਾਜ ਲਈ ਆਉਣ ਵਾਲੇ ਹਰ ਵਿਅਕਤੀ ਦਾ ਪਛਾਣ ਪੱਤਰ ਵੇਖਣ ਤੋਂ ਬਾਅਦ ਹੀ ਅੰਦਰ ਆਉਣ ਦਿੱਤਾ ਗਿਆ।
ਡਾ. ਗਾਂਧੀ ਵਲੋਂ 'ਪੰਜਾਬੀਅਤ ਦੀ ਮੁੜ ਉਸਾਰੀ' ਦਾ ਨਾਅਰਾ ਬਰਕਰਾਰ
NEXT STORY