ਸੰਗਰੂਰ(ਰਾਜੇਸ਼ ਕੋਹਲੀ) : ਬੋਰਵੈੱਲ 'ਚ ਡਿੱਗੇ ਫਤਿਹਵੀਰ ਦਾ ਹਾਲ ਜਾਣਨ ਲਈ ਤੀਜੇ ਦਿਨ ਲੀਡਰ ਪਹੁੰਚਣੇ ਵੀ ਸ਼ੁਰੂ ਹੋ ਗਏ ਹਨ। ਅੱਜ ਸਵੇਰੇ ਭਗਵੰਤ ਮਾਨ ਨੇ ਮੌਕੇ 'ਤੇ ਪਹੁੰਚ ਕੇ ਅਧਿਕਾਰੀਆਂ ਨਾਲ ਮਿਲ ਕੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਜਦਕਿ ਇਸ ਤੋਂ ਪਹਿਲਾਂ ਪਰਮਿੰਦਰ ਢੀਂਡਸਾ ਨੇ ਵੀ ਮੌਕੇ 'ਤੇ ਪਹੁੰਚ ਕੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ।
ਇੱਥੇ ਦੱਸ ਦੇਈਏ ਕਿ ਸੰਗਰੂਰ ਦੇ ਸੁਨਾਮ ਦੇ ਪਿੰਡ ਭਗਵਾਨਪੁਰਾ ਵਿਚ ਬੀਤੇ ਦੋ ਦਿਨਾਂ ਤੋਂ 2 ਸਾਲਾ ਬੱਚਾ ਫਤਿਹਵੀਰ ਬੋਰਵੈੱਲ ਵਿਚ ਡਿੱਗਿਆ ਹੈ। ਉਸ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੂਰੇ ਦੇਸ਼ ਦੀਆਂ ਨਜ਼ਰਾਂ ਫਤਿਹਵੀਰ 'ਤੇ ਟਿਕੀਆਂ ਹਨ। ਜਗ ਬਾਣੀ ਵੀ ਫਤਿਹਵੀਰ ਦੇ ਸਹੀ-ਸਲਾਮਤ ਬੋਰ 'ਚੋਂ ਬਾਹਰ ਆਉਣ ਦੀ ਆਸ ਕਰ ਰਿਹਾ ਹੈ।
ਫਤਿਹ ਦੇ ਬੋਰਵੈੱਲ 'ਚ ਡਿੱਗਣ ਦਾ ਪੂਰਾ ਘਟਨਾਕ੍ਰਮ, ਜਾਣੋ ਹੁਣ ਤਕ ਕੀ ਕੁਝ ਹੋਇਆ
NEXT STORY