ਸੰਗਰੂਰ(ਪ੍ਰਿੰਸ): ਸੰਗਰੂਰ ਤੋਂ ਮਹਿਲਾ ਰੋਡ 'ਤੇ ਇੰਡੀਅਨ ਆਇਲ ਕੰਪਨੀ ਦਾ ਵੱਡਾ ਡੰਪ ਪੁਆਇੰਟ ਹੈ,ਜਿੱਥੋਂ ਪੈਟਰੋਲ ਅਤੇ ਡੀਜ਼ਲ ਦੀ ਪਾਈਪ ਲਾਈਨ ਆਉਂਦੀ ਹੈ ਅਤੇ ਉੱਥੋਂ ਵੱਡੇ-ਵੱਡੇ ਟਰੱਕ ਭਰ ਕੇ ਦੂਰ-ਦੂਰ ਤੱਕ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਕੀਤੀ ਜਾਂਦੀ ਹੈ।ਸੰਗਰੂਰ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਉਸ ਇੰਡੀਅਨ ਆਇਲ ਦੇ ਡੰਪ ਪੁਆਇੰਟ ਨੇੜੇ ਛੋਟੇ-ਵੱਡੇ ਢਾਬਿਆਂ ਅਤੇ ਲੋਕਾਂ ਦੇ ਘਰਾਂ 'ਤੇ 'ਤੇ ਛਾਪੇਮਾਰੀ ਕਰਕੇ 4,000 ਲਿਟਰ ਤੋਂ ਵੱਧ ਪੈਟਰੋਲ ਅਤੇ ਡੀਜ਼ਲ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ- ਲਿੰਗ ਨਿਰਧਾਰਨ ਟੈਸਟ ਕਰਨ ਦਾ ਲੈਂਦੇ ਸੀ 25 ਹਜ਼ਾਰ ਰੁਪਏ, ਵਿਭਾਗ ਨੇ ਕੀਤਾ ਕਾਬੂ
ਪੈਟਰੋਲ ਅਤੇ ਡੀਜ਼ਲ ਤੋਂ ਇਲਾਵਾ ਪੁਲਸ ਨੂੰ ਇਕ ਕੈਮੀਕਲ ਵੀ ਮਿਲਿਆ। ਪੁਲਸ ਦੀ ਜਾਣਕਾਰੀ ਮੁਤਾਬਕ ਉਸ ਕੈਮੀਕਲ ਨੂੰ ਪੈਟਰੋਲ ਅਤੇ ਡੀਜ਼ਲ ਵਿੱਚ ਮਿਲਾ ਕੇ ਲੋਕਾਂ ਨੂੰ ਵੇਚਿਆ ਜਾਂਦਾ ਸੀ। ਸੰਗਰੂਰ ਦੇ ਐੱਸ.ਐੱਸ.ਪੀ ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸੰਗਰੂਰ ਪੁਲਸ ਨੇ ਵੱਡੀ ਗਿਣਤੀ 'ਚ ਟੀਮਾਂ ਬਣਾ ਕੇ ਸੰਗਰੂਰ ਮਹਿਲਾ ਰੋਡ 'ਤੇ ਅਤੇ ਕਈ ਥਾਵਾਂ 'ਤੇ ਨਾਕੇਬੰਦੀ ਕਰਕੇ ਕਾਰਵਾਈ ਨੂੰ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ- ਤਿੰਨ ਪਿੰਡਾਂ ਦੇ ਮੁੰਡਿਆਂ ਨੇ ਲੜਾਈ ਦਾ ਪਾਇਆ ਸਮਾਂ, ਦੋਸਤ ਨਾਲ ਗਏ 16 ਸਾਲਾ ਲੜਕੇ ਦੀ ਝਗੜੇ ’ਚ ਹੋ ਗਈ ਮੌਤ
ਉਨ੍ਹਾਂ ਦੱਸਿਆ ਕਿ ਤੇਲ ਚੋਰੀ ਕਰਨ ਵਾਲਾ ਗਰੁੱਪ ਟਰੱਕਾਂ ਵਿੱਚੋਂ ਤੇਲ ਚੋਰੀ ਕਰਕੇ ਮਹਿੰਗੇ ਭਾਅ ਵੇਚ ਦਿੰਦੇ ਹਨ। ਜਦੋਂ ਇੱਥੇ ਇੰਨੀ ਵੱਡੀ ਮਾਤਰਾ ਵਿੱਚ ਤੇਲ ਸਟੋਰ ਕੀਤਾ ਜਾਂਦਾ ਹੈ ਤਾਂ ਗਰਮੀ ਕਾਰਨ ਧਮਾਕਾ ਹੋਣ ਦਾ ਡਰ ਬਣਿਆ ਰਹਿੰਦਾ ਹੈ । ਜਿਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਹੋਰ ਮਿਲਾਵਟੀ ਤੇਲ ਲੋਕਾਂ ਦੇ ਵਾਹਨਾਂ ਵਿੱਚ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਦੇ ਵਾਹਨਾਂ ਨੂੰ ਵੀ ਨੁਕਸਾਨ ਝੱਲਣਾ ਪੈਂਦਾ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਉਨ੍ਹਾਂ ਨੇ ਇੰਡੀਅਨ ਆਇਲ ਕੰਪਨੀ ਦੇ ਕਰਿੰਦੇ ਅਫ਼ਸਰਾਂ ਨੂੰ ਵੀ ਬੁਲਾਇਆ ਹੈ ਕਿਉਂਕਿ ਉਨ੍ਹਾਂ ਵੱਲੋਂ ਆ ਰਹੇ ਟਰੱਕਾਂ 'ਚੋਂ ਹੀ ਤੇਲ ਚੋਰੀ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ- 27 ਮਈ ਨੂੰ ਕੱਚੇ ਅਧਿਆਪਕ (ਪ੍ਰੀ-ਪ੍ਰਾਇਮਰੀ) ਕਰਨਗੇ ਗੁਪਤ ਐਕਸ਼ਨ
ਉਨ੍ਹਾਂ ਦੱਸਿਆ ਕਿ ਅਸੀਂ 5 ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਡੀਜ਼ਲ ਅਤੇ ਪੈਟਰੋਲ ਬਰਾਮਦ ਕੀਤਾ ਹੈ, ਜਿਸ ਵਿਚ ਕੁਝ ਢਾਬੇ ਅਤੇ ਕੁਝ ਲੋਕਾਂ ਦੇ ਘਰ ਹਨ। ਉਨ੍ਹਾਂ ਦੱਸਿਆ ਕਿ ਕਰੀਬ 4,000 ਲਿਟਰ ਤੋਂ ਵੱਧ ਪੈਟਰੋਲ ਅਤੇ ਡੀਜ਼ਲ ਬਰਾਮਦ ਕੀਤਾ ਗਿਆ ਹੈ ਅਤੇ ਸਾਰਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ 'ਚ 'ਕਮਰਸ਼ੀਅਲ ਡਰਾਈਵਿੰਗ ਲਾਈਸੈਂਸ' ਰਿਨਿਊ ਕਰਵਾਉਣਾ ਹੋਇਆ ਔਖਾ, ਚੱਲ ਰਿਹਾ ਲੰਬਾ Waiting Period
NEXT STORY