ਸੰਗਰੂਰ (ਹਨੀ ਕੋਹਲੀ) — ਜ਼ਿਲਾ ਸੰਗਰੂਰ ਦੇ ਪਿਡੰ ਗੁਰਨੇ ਨੇੜੇ ਦੇਰ ਸ਼ਾਮ ਉਸ ਸਮੇਂ ਇਕ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ, ਜਦ ਲੁਧਿਆਣਾ -ਦਿੱਲੀ ਰੇਲ ਟਰੈਕ 'ਤੇ ਮੋਗਾ-ਨਵੀਂ ਦਿੱਲੀ ਸ਼ਤਾਬਦੀ ਟ੍ਰੇਨ ਦੇ ਡਰਾਈਵਰ ਨੇ ਲਾਪਰਵਾਹੀ ਦਿਖਾਉਂਦੇ ਹੋਏ ਗ੍ਰੀਨ ਸਿਗਨਲ ਨਾ ਮਿਲਣ 'ਤੇ ਵੀ ਟ੍ਰੇਨ ਨੂੰ ਜ਼ਿਲਾ ਸੰਗਰੂਰ ਦੇ ਗੁਰਨੇ ਸਟੇਸ਼ਨ ਵੱਲ ਅੱਗੇ ਵਧਾ ਦਿੱਤਾ, ਜਿਥੇ ਪਹਿਲਾਂ ਤੋਂ ਹੀ ਹਿਸਾਰ ਲੁਧਿਆਣਾ ਪੇਸੇਂਜਰ ਟ੍ਰੇਨ ਖੜੀ ਸੀ, ਜਿਸ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਤੇ ਉਨ੍ਹਾਂ ਨੇ ਜਿਵੇਂ-ਕਿਵੇਂ ਅੱਗੇ ਵੱਧ ਰਹੀ ਸ਼ਤਾਬਦੀ ਨੂੰ ਰੋਕ ਦਿੱਤਾ। ਜਿਸ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਪਰ ਇਸ ਨਾਲ ਦੋਨਾਂ ਗੱਡੀਆਂ 'ਚ ਸਵਾਰ ਹਜ਼ਾਰਾਂ ਮੁਸਾਫਰਾਂ ਦੀ ਜਾਨ ਜ਼ਰੂਰ ਜ਼ੋਖਿਮ 'ਚ ਆ ਗਈ ਸੀ। ਇਸ ਤੋਂ ਬਾਅਦ ਰੇਲਵੇ ਪ੍ਰਸ਼ਾਸਨ ਨੇ ਨਾ ਸਿਰਫ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਗੋਂ ਸ਼ਤਾਬਦੀ ਦੇ ਡਰਾਈਵਰ ਨੂੰ ਇੰਜਨ ਸਮੇਤ ਟ੍ਰੇਨ ਤੋਂ ਵੱਖ ਕਰ ਕੇ ਇੰਜਨ ਤੇ ਡਰਾਈਵਰ ਦੀ ਨਵੀਂ ਵਿਵਸਥਾ ਕਰਕੇ ਟ੍ਰੇਨ ਨੂੰ ਅੱਗੇ ਰਵਾਨਾ ਕਰ ਦਿੱਤਾ ਸੀ। ਇਸ ਤੋਂ ਬਾਅਦ ਰੇਲਵੇ ਟ੍ਰੈਕ 'ਤੇ ਆਵਾਜਾਈ ਨੂੰ ਸ਼ੁਰੂ ਕਰ ਦਿੱਤਾ। ਇਸ ਮਾਮਲੇ 'ਚ ਜਦ ਮੀਡੀਆ ਨੇ ਰੇਲਵੇ ਪ੍ਰਸ਼ਾਸਨ ਤੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।
ਮੌਕੇ 'ਤੇ ਮੌਜੂਦ ਯਾਤਰੀਆਂ ਤੇ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਇਹ ਤਾਂ ਸਮੇਂ ਚਲਦੇ ਗੱਡੀ ਨੂੰ ਰੋਕ ਲਿਆ ਗਿਆ ਪਰ ਸ਼ਤਾਬਦੀ ਦੇ ਡਰਾਈਵਰ ਦੀ ਗਲਤੀ ਨਾਲ ਇਕ ਵੱਡਾ ਹਾਦਸਾ ਹੁੰਦੇ ਟਲ ਗਿਆ। ਜਿਸ ਨਾਲ ਉਨ੍ਹਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਫਰੀਦਕੋਟ ਤੋਂ ਸਲਾਰੀਆ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪੁੱਜੇ ਅਕਾਲੀ ਆਗੂ
NEXT STORY