ਸੰਗਰੂਰ (ਹਨੀ ਕੋਹਲੀ): ਸੰਗਰੂਰ ਦਾ ਇਕ ਅਜਿਹਾ ਵਿਅਕਤੀ ਜੋ ਆਪਣੇ ਸਿਰ ਕਰਜ਼ੇ ਨੂੰ ਉਤਾਰਣ ਲਈ ਆਪਣੀ ਕਿਡਨੀ ਵੇਚਣ ਨੂੰ ਮਜ਼ਬੂਰ ਹੋ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਬੈਂਕ ਵਲੋਂ ਨੋਟਿਸ ਆਇਆ ਹੈ ਕਿ ਜੇਕਰ ਉਸ ਨੇ ਆਪਣਾ ਕਰਜ਼ਾ ਨਹੀਂ ਉਤਾਰਿਆ ਤਾਂ 27 ਜੁਲਾਈ ਨੂੰ ਉਸ ਦੇ ਘਰ ਦੇ ਬਾਹਰ ਤਾਲਾ ਲਗਾ ਦਿੱਤਾ ਜਾਵੇਗਾ, ਜਿਸ ਦੇ ਬਾਅਦ ਉਸ ਦਾ ਕਹਿਣਾ ਹੈ ਕਿ ਮੇਰੇ ਕੋਲ ਪੈਸਾ ਨਹੀਂ ਹੈ, ਜਿਸ ਕਾਰਨ ਮੈਨੂੰ ਆਪਣੀ ਕਿਡਨੀ ਵੇਚਣੀ ਮਨਜ਼ੂਰ ਹਨ।
ਉਸ ਨੇ ਕਿਹਾ ਕਿ ਮੈਂ ਆਪਣਾ ਘਰ ਨਹੀਂ ਜਾਣ ਦੇ ਸਕਦਾ, ਕਿਉਂਕਿ ਮੇਰੇ ਕੋਲ ਰਹਿਣ ਲਈ ਕੋਈ ਘਰ ਨਹੀਂ ਹੈ। ਉਸ ਨੇ ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਮੈਨੂੰ ਕਿਡਨੀ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਮੇਰੇ ਕੋਲ ਇਸ ਦੇ ਇਲਾਵਾ ਹੋਰ ਕੁੱਝ ਵੀ ਵੇਚਣ ਨੂੰ ਨਹੀਂ ਹੈ। ਦੱਸਣਯੋਗ ਹੈ ਕਿ ਅਵਤਾਰ ਸਿੰਘ ਤਾਰਾ ਦਰਜੀ ਦਾ ਕੰਮ ਕਰਦਾ ਹੈ ਅਤੇ ਘਰ ਦਾ ਹਾਲਾਤ ਠੀਕ ਨਾ ਹੋਣ ਕਰਕੇ ਆਪਣਾ ਕਰਜ਼ਾ ਲਾਉਣ ਲਈ ਕਿਡਨੀ ਵੇਚਣ ਦੀ ਮੰਗ ਕਰ ਰਿਹਾ ਹੈ।
ਅਧੂਰੇ ਪੁਲ ਕਾਰਨ ਵਾਪਰਿਆ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ
NEXT STORY