ਚੰਡੀਗੜ੍ਹ, (ਸੁਸ਼ੀਲ)- ਏ. ਜੀ. ਐੱਮ. ਯੂ. ਟੀ. ਕੇਡਰ ਦੇ 1989 ਬੈਚ ਦੇ ਆਈ. ਪੀ. ਐੱਸ. ਅਫ਼ਸਰ ਸੰਜੇ ਬੈਨੀਪਾਲ ਚੰਡੀਗੜ੍ਹ ਦੇ ਨਵੇਂ ਡੀ. ਜੀ. ਪੀ. ਹੋਣਗੇ। ਇਸ ਸਮੇਂ ਸੰਜੇ ਬੈਨੀਪਾਲ ਵੂਮੈਨ ਸੈੱਲ ਏਅਰਪੋਰਟ ਤੇ ਦਿੱਲੀ ਮਾਡਰਨਾਈਜ਼ੇਸ਼ਨ ਦੇ ਸਪੈਸ਼ਲ ਕਮਿਸ਼ਨਰ ਆਫ ਪੁਲਸ ਦੇ ਅਹੁਦੇ 'ਤੇ ਤਾਇਨਾਤ ਹਨ।
ਬੈਨੀਪਾਲ ਨੇ ਦੱਸਿਆ ਕਿ ਸ਼ਹਿਰ ਵਿਚ ਔਰਤਾਂ ਤੇ ਬਜ਼ੁਰਗਾਂ ਦੀ ਸੁਰੱਖਿਆ ਉਨ੍ਹਾਂ ਦੀ ਪਹਿਲ ਹੋਵੇਗੀ। ਸ਼ਹਿਰ ਵਿਚ ਕਾਨੂੰਨ ਵਿਵਸਥਾ ਹੋਰ ਬਿਹਤਰ ਬਣਾਈ ਜਾਵੇਗੀ। ਧਿਆਨਯੋਗ ਹੈ ਕਿ ਚੰਡੀਗੜ੍ਹ ਦੇ ਡੀ. ਜੀ. ਪੀ. ਤਜਿੰਦਰ ਸਿੰਘ ਲੂਥਰਾ ਦਾ ਤਬਾਦਲਾ ਵੀਰਵਾਰ ਨੂੰ ਦਿੱਲੀ ਕਰ ਦਿੱਤਾ ਗਿਆ ਹੈ। ਲੂਥਰਾ ਨੇ ਚੰਡੀਗੜ੍ਹ ਵਿਚ 8 ਮਾਰਚ, 2016 ਨੂੰ ਆਈ. ਜੀ. ਵਜੋਂ ਜੁਆਇਨ ਕੀਤਾ ਸੀ। 20 ਫਰਵਰੀ, 2017 ਨੂੰ ਉਨ੍ਹਾਂ ਨੂੰ ਪ੍ਰਮੋਟ ਕਰ ਕੇ ਡੀ. ਜੀ. ਪੀ. ਬਣਾ ਦਿੱਤਾ ਗਿਆ ਸੀ।
ਬਾਰਿਸ਼ ਨਾ ਹੋਣ 'ਤੇ ਬੀਮਾਰੀਆਂ ਫੈਲਣ ਦਾ ਖਦਸ਼ਾ
NEXT STORY