ਪਟਿਆਲਾ/ਰੱਖੜਾ, (ਰਾਣਾ)- ਪਿਛਲੇ ਦਿਨੀਂ ਮੀਂਹ ਪੈਣ ਤੋਂ ਬਾਅਦ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ। ਅੱਜ ਝੋਨਾ ਲਾਉਣ ਦੀ ਤਿਆਰੀ ਕਰਦਿਆਂ ਖੇਤਾਂ ਵਿਚੋਂ ਉਠੀ ਧੂੜ ਅਸਮਾਨੀਂ ਚੜ੍ਹਨ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਧੂੜ ਤੋਂ ਡਰਦਾ ਸੂਰਜ ਵੀ ਪੂਰਾ ਦਿਨ ਦਿਖਾਈ ਨਹੀਂ ਦਿੱਤਾ। ਹੁੰਮਸ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਮੌਸਮ ਮਾਹਿਰਾਂ ਨੇ ਮਾਨਸੂਨ ਜਲਦੀ ਆਉਣ ਦਾ ਸੰਕੇਤ ਦਿੱਤਾ ਸੀ, ਜੋ ਕਿ ਕੁਦਰਤ ਦੇ ਕ੍ਰਿਸ਼ਮੇ ਅੱਗੇ ਫੇਲ ਹੁੰਦਾ ਨਜ਼ਰ ਆ ਰਿਹਾ ਹੈ। ਜੇਕਰ ਬਾਰਿਸ਼ ਨਾ ਹੋਈ ਤਾਂ ਧੂੜ ਭਰਿਆ ਮੌਸਮ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਸਾਹ, ਦਮਾ, ਅੱਖਾਂ, ਫੇਫੜੇ ਤੇ ਚਮੜੀ ਦੀਆਂ ਬੀਮਾਰੀਆਂ ਹੋਣ ਦਾ ਖਦਸ਼ਾ ਹੈ। ਭਾਵੇਂ ਕਿ ਆਮ ਲੋਕ ਇਸ ਮੌਸਮ ਅੱਗੇ ਬੇਵੱਸ ਦਿਖਾਈ ਦੇ ਰਹੇ ਹਨ ਪਰ ਡਾਕਟਰਾਂ ਦੇ ਕਲੀਨਿਕਾਂ ਵਿਚ ਪਹਿਲਾਂ ਨਾਲੋਂ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਡਾਕਟਰਾਂ ਦੀਆਂ ਮੌਜਾਂ ਲੱਗੀਆਂ ਹੋਈਆਂ ਹਨ।
ਬਿਨਾਂ ਲੋੜ ਘਰੋਂ ਬਾਹਰ ਨਾ ਜਾਓ : ਡਾ. ਸਦਾਨਾ
ਅਸਮਾਨੀਂ ਚੜ੍ਹੀ ਧੂੜ ਤੇ ਹੁੰਮਸ ਸਬੰਧੀ ਜਦੋਂ ਚਮੜੀ ਰੋਗਾਂ ਦੇ ਮਾਹਰ ਡਾਕਟਰ ਦਿਨਕਰ ਸਦਾਨਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੌਸਮ ਆਮ ਲੋਕਾਂ ਲਈ ਖਾਸ ਕਰ ਬੱਚਿਆਂ, ਬਜ਼ੁਰਗਾਂ ਅਤੇ ਬੀਮਾਰ ਮਰੀਜ਼ਾਂ ਲਈ ਖੁਸ਼ਗਵਾਰ ਨਹੀਂ ਹੈ। ਇਸ ਕਰ ਕੇ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਜਾਓ।
ਆਉਣ ਵਾਲੇ 3 ਦਿਨਾਂ 'ਚ ਹੋ ਸਕਦੀ ਹੈ ਹਲਕੀ ਬਾਰਿਸ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਇਹ ਰਾਹਤ ਦੇਣ ਵਾਲੀ ਖਬਰ ਦਿੱਤੀ ਹੈ ਕਿ ਆਉਣ ਵਾਲੇ 3 ਦਿਨਾਂ ਵਿਚ ਪਟਿਆਲਾ ਸਮੇਤ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿਚ ਧੂੜ ਭਰੀ ਹਨੇਰੀ ਦੇ ਨਾਲ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ।
'ਜ਼ਹਿਰ' ਹੈ ਹਵਾ 'ਚ, ਹੁਣ ਕਿੱਥੇ ਜਾ ਕੇ ਲਈਏ ਸਾਹ
NEXT STORY