ਨਵਾਂਸ਼ਹਿਰ (ਤ੍ਰਿਪਾਠੀ,ਮਨੋਰੰਜਨ) : ਸਨਪ੍ਰੀਤ ਸਿੰਘ ਮਾਂਗਟ ਦੇ ਕਾਤਲਾਂ ਨੇ ਪੁਲਸ ਰਿਮਾਂਡ ਦੌਰਾਨ ਇਕ ਹੋਰ ਵਿਅਕਤੀ ਨੂੰ ਕਤਲ ਕਰਨ ਦਾ ਖੁਲਾਸਾ ਕੀਤਾ ਹੈ। ਇਨ੍ਹਾਂ 6 ਦੋਸ਼ੀਆਂ 'ਚ ਸ਼ਾਮਿਲ ਜਗਦੀਪ ਸਿੰਘ ਉਰਫ਼ ਬੱਬੂ ਬਾਜਵਾ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਸਰਹੰਦੀਆਂ ਥਾਣਾ ਰਾਹੋਂ, ਹਰਸ਼ ਪੁੱਤਰ ਸੁਰਿੰਦਰ ਕੁਮਾਰ ਵਾਸੀ ਰੋਂਤਾ ਮੁਹੱਲਾ ਰਾਹੋਂ ਨੇ ਆਪਣੇ ਦੋ ਹੋਰ ਨਾਬਾਲਗ਼ ਸਾਥੀਆਂ ਨਾਲ ਮਿਲ ਕੇ ਜਸਵੀਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਸਿਆਣਾ ਥਾਣਾ ਸਿਟੀ ਬਲਾਚੌਰ ਦਾ ਬੀਤੀ 21 ਮਾਰਚ ਨੂੰ ਲੁੱਟ-ਖੋਹ ਦੇ ਇਰਾਦੇ ਨਾਲ ਕਤਲ ਕਰ ਦਿੱਤਾ ਸੀ। ਇਹ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ ਅਲਕਾ ਮੀਨਾ ਨੇ ਦੱਸਿਆ ਕਿ ਉਕਤ ਗ੍ਰੰਥੀ ਜਸਵੀਰ ਸਿੰਘ ਘਟਨਾ ਦੀ ਰਾਤ ਨੂੰ ਕਰੀਬ 8.30 ਵਜੇ ਥਾਣਾ ਰਾਹੋਂ ਦੇ ਪਿੰਡ ਸੁਲਤਾਨਪੁਰ ਤੋਂ ਪਾਠ ਦੀ ਰੌਲ ਲਗਾ ਕੇ ਆਪਣੇ ਘਰ ਸਕੂਟਰੀ 'ਤੇ ਵਾਪਸ ਜਾ ਰਿਹਾ ਸੀ ਜਦੋਂ ਇਨ੍ਹਾਂ ਮੁਲਜ਼ਮਾਂ ਨੇ ਉਸ ਨੂੰ ਰਸਤੇ 'ਚ ਲੁੱਟ ਦੀ ਨੀਅਤ ਨਾਲ ਘੇਰਿਆ ਅਤੇ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਹਵਸ ''ਚ ਅੰਨ੍ਹੇ ਨੇ 5 ਸਾਲਾ ਮਾਸੂਮ ਨਾਲ ਕੀਤੀ ਦਰਿੰਦਗੀ
ਉਨ੍ਹਾਂ ਦੱਸਿਆ ਕਿ ਪੁਲਸ ਨੂੰ ਮ੍ਰਿਤਕ ਜਸਵੀਰ ਸਿੰਘ ਦੀ ਲਾਸ਼ ਸ਼ਮਸ਼ਾਨਘਾਟ ਪਿੰਡ ਰਾਮਗੜ੍ਹ ਜਾਡਲਾ ਰਾਹੋਂ ਰੋਡ ਤੋਂ ਮਿਲੀ ਸੀ, ਜਿਸ 'ਤੇ ਗੰਭੀਰ ਸੱਟਾਂ ਸਨ ਅਤੇ ਸੜਕ ਦੇ ਕਿਨਾਰੇ ਸਮੇਤ ਸਕੂਟਰੀ ਡਿੱਗਿਆ ਪਿਆ ਸੀ। ਇਸ ਸਬੰਧੀ ਥਾਣਾ ਸਦਰ ਨਵਾਂਸ਼ਹਿਰ ਪੁਲਸ ਵੱਲੋਂ ਦਰਬਾਰਾ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਵਾਰਡ ਨੰਬਰ ਇਕ, ਸਿਆਣਾ ਥਾਣਾ ਬਲਾਚੌਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਨੰਬਰ 21 ਮਿਤੀ 22-03-2020 ਅ/ਧ 279,304-ਏ. ਆਈ. ਪੀ. ਸੀ. ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਮੌਕੇ ਮਾਮਲਾ ਪੂਰਾ ਸਪੱਸ਼ਟ ਨਾ ਹੋਣ ਕਾਰਣ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਦੋ ਸਾਲ ਤਕ ਭਤੀਜੀ ਦੀ ਪੱਤ ਰੋਲਦਾ ਰਿਹਾ ਫੁੱਫੜ, ਕੁੜੀ ਨੇ ਇੰਝ ਸਾਹਮਣੇ ਲਿਆਂਦੀ ਕਰਤੂਤ
ਉਨ੍ਹਾਂ ਦੱਸਿਆ ਕਿ ਮੁਕੱਦਮਾ ਨੰਬਰ 47 ਮਿਤੀ 11-05-2020 ਅ/ਧ 302,397 ਭ.ਦ ਥਾਣਾ ਰਾਹੋਂ ਵਿਚ ਗ੍ਰਿਫ਼ਤਾਰ ਦੋਸ਼ੀਆਂ 'ਚੋਂ ਦੋ ਮੁਲਜ਼ਮਾਂ ਜਗਦੀਪ ਸਿੰਘ, ਹਰਸ਼ ਪੁੱਤਰ ਸੁਰਿੰਦਰ ਕੁਮਾਰ ਨੇ ਉਕਤ ਮ੍ਰਿਤਕ ਜਸਵੀਰ ਸਿੰਘ ਦਾ ਮਿਤੀ 21-03-2020 ਨੂੰ ਆਪਣੇ ਦੋ ਹੋਰ ਨਬਾਲਗ਼ ਸਾਥੀਆਂ ਨਾਲ ਮਿਲ ਕੇ ਲੁੱਟ-ਖੋਹ ਕਰਨ ਦੀ ਨੀਅਤ ਨਾਲ ਕਤਲ ਕਰਨ ਬਾਰੇ ਇੰਕਸ਼ਾਫ਼ ਕੀਤਾ। ਉਨ੍ਹਾਂ ਦੱਸਿਆ ਕਿ ਦੋਵੇਂ ਨਾਬਾਲਗ਼ਾਂ ਨੂੰ ਅੱਜ ਜੁਵੇਨਾਈਲ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਵੱਲੋਂ ਉਨ੍ਹਾਂ ਨੂੰ 'ਅਬਜ਼ਰਵੇਸ਼ਨ ਹੋਮ' ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪਹਿਲਾਂ ਪਤੀ ਤੇ ਪੁੱਤ, ਹੁਣ ਆਖਰੀ ਸਹਾਰਾ ਵੀ ਚਿੱਟੇ ਨੇ ਖੋਹ ਲਿਆ, ਕਾਲਜਾ ਧੂਹ ਦੇਣਗੇ ਇਸ ਮਾਂ ਦੇ ਵੈਣ
ਸਾਹਨੇਵਾਲ ਹਵਾਈ ਅੱਡੇ ਲਈ 161 ਕਿੱਲੇ ਜ਼ਮੀਨ ਐਕਵਾਇਰ ਕਰਨ ਦਾ ਕੰਮ ਮੁਕੰਮਲ: ਬਿੱਟੂ
NEXT STORY