ਜਲੰਧਰ (ਧਵਨ)–ਵਿਸ਼ਵ ਵਾਤਾਵਰਣ ਦਿਵਸ ਦੀ ਪੂਰਵ ਸੰਧਿਆ ’ਤੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸੁਲਤਾਨਪੁਰ ਲੋਧੀ ਵਿਚ ਦੇਸ਼ ਦੀ ਪਹਿਲੀ 'ਗੁਰੂ ਨਾਨਕ ਦੇਵ ਵਾਤਾਵਰਣ ਯੂਨੀਵਰਸਿਟੀ' ਸਥਾਪਤ ਕੀਤੀ ਜਾਵੇ। ਵਾਤਾਵਰਣ ਦੇ ਨਜ਼ਰੀਏ ਤੋਂ ਪੰਜਾਬ ਇਕ ਬੇਹੱਦ ਨਾਜ਼ੁਕ ਸਥਿਤੀ ਵਿਚੋਂ ਲੰਘ ਰਿਹਾ ਹੈ। ਇਥੇ ਜ਼ਮੀਨ ਦੇ ਹੇਠਾਂ ਦਾ ਪਾਣੀ ਬੇਹੱਦ ਡੂੰਘਾਈ ਤਕ ਚਲਾ ਗਿਆ ਹੈ। ਪੂਰੇ ਦੇਸ਼ ਦੇ ਸਾਰੇ ਸੂਬਿਆਂ ਦੀ ਤੁਲਨਾ ਵਿਚ ਛੋਟੇ ਜਿਹੇ ਪੰਜਾਬ ਵਿਚ ਸਭ ਤੋਂ ਜ਼ਿਆਦਾ ਰਸਾਇਣਕ ਖਾਦਾਂ ਦੀ ਵਰਤੋਂ ਹੋ ਰਹੀ ਹੈ। ਸਾਡੀ ਖੁਰਾਕ ਲੜੀ ਵਿਚ ਜ਼ਹਿਰੀਲੇ ਤੱਤ ਪਹੁੰਚ ਚੁੱਕੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ DGP ਸਖ਼ਤ, ਰੋਡਮੈਪ ਕੀਤਾ ਤਿਆਰ
ਇਨ੍ਹਾਂ ਸਾਰੀਆਂ ਚੁਣੌਤੀਆਂ ਦੇ ਹੱਲ ਲਈ ਨਵੀਂ ਰਿਸਰਚ ਅਤੇ ਵਿਗਿਆਨਿਕ ਯਤਨਾਂ ਦੀ ਲੋੜ ਹੈ, ਜਿਸ ਲਈ ਵੱਡੇ ਖੋਜ ਸੰਸਥਾਨਾਂ ਦੀ ਸਥਾਪਨਾ ਜ਼ਰੂਰੀ ਹੈ। ਅਜਿਹੇ ਵੱਡੇ ਕੰਮ ਸਿਰਫ਼ ਯੂਨੀਵਰਸਿਟੀ ਵਰਗੇ ਸੰਸਥਾਨਾਂ ਵਿਚ ਹੀ ਹੋ ਸਕਦੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿਚ ਵਾਤਾਵਰਣ ਯੂਨੀਵਰਸਿਟੀ ਦੀ ਸਥਾਪਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਜਿਸ ਵਾਤਾਵਰਣ ਨੂੰ ਬਚਾਉਣ ਲਈ ਅਸੀਂ 1973 ਤੋਂ ਵਿਸ਼ਵ ਪੱਧਰ ’ਤੇ ਇਹ ਦਿਨ ਮਨਾ ਰਹੇ ਹਾਂ, ਉਸ ਵਾਤਾਵਰਣ ਨੂੰ ਸਵੱਛ ਰੱਖਣ, ਹਵਾ, ਪਾਣੀ ਅਤੇ ਧਰਤੀ ਦਾ ਸਨਮਾਨ ਕਰਨ ਦਾ ਸਭ ਤੋਂ ਪਹਿਲਾ ਅਤੇ ਸਭ ਤੋਂ ਵੱਡਾ ਸੰਦੇਸ਼ ਬਾਬੇ ਨਾਨਕ ਨੇ ਇਸੇ ਧਰਤੀ ਤੋਂ ਦਿੱਤਾ ਸੀ। ਯੂਨੀਵਰਸਿਟੀ ਬਣਨ ਨਾਲ ਇਸ ਇਲਾਕੇ ਦਾ ਚਹੁੰ-ਪੱਖੀ ਵਿਕਾਸ ਵੀ ਸੰਭਵ ਹੋਵੇਗਾ।
ਇਹ ਵੀ ਪੜ੍ਹੋ: MLA ਰਮਨ ਅਰੋੜਾ ਬਾਰੇ ਇਕ ਹੋਰ ਖ਼ੁਲਾਸਾ, ਸਾਹਮਣੇ ਆਇਆ ਵੱਡਾ ਕਾਂਡ
ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੇ ਚਰਨਾਂ ਨਾਲ ਪਵਿੱਤਰ ਹੋਈ ਨਦੀ ਵੀ ਸੁਲਤਾਨਪੁਰ ਲੋਧੀ ਵਿਚੋਂ ਹੋ ਕੇ ਲੰਘਦੀ ਹੈ। 165 ਕਿਲੋਮੀਟਰ ਲੰਮੀ ਇਹ ਨਦੀ ਦੇਸ਼ ਦੀ ਪਹਿਲੀ ਅਜਿਹੀ ਨਦੀ ਹੈ, ਜੋ ਪ੍ਰਦੂਸ਼ਿਤ ਹੋਣ ਦੇ ਬਾਅਦ ਫਿਰ ਤੋਂ ਨਿਰਮਲ ਜਲ ਦੇ ਰੂਪ ਵਿਚ ਵਹਿਣ ਲੱਗੀ ਹੈ। ਇਸ ਨਦੀ ’ਤੇ ਕਈ ਪੀ. ਐੱਚ. ਡੀਜ਼ ਹੋ ਚੁੱਕੀਆਂ ਹਨ। ਆਉਣ ਵਾਲੇ ਸਮੇਂ ਵਿਚ ਇਸ ਇਲਾਕੇ ਵਿਚ ਦੁਨੀਆ ਦੇ ਹੋਰ ਦੇਸ਼ਾਂ ਤੋਂ ਵੀ ਲੋਕ ਆਇਆ ਕਰਨਗੇ। ਇਸ ਲਈ ਇਥੇ ਇਕ ਵਿਸ਼ਵ ਪੱਧਰੀ ਅਤੇ ਗੁਣਵੱਤਾਪੂਰਨ ਅਧਿਐਨ ਕੇਂਦਰ ਵਜੋਂ ਯੂਨੀਵਰਸਿਟੀ ਦਾ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ 6 ਅਫ਼ਸਰਾਂ ਨੂੰ ਲੈ ਕੇ ਅਹਿਮ ਖ਼ਬਰ, ਹੋਇਆ ਵੱਡਾ ਬਦਲਾਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਂ ਨੇ ਅਗਵਾ ਕੀਤੀ ਆਪਣੀ ਹੀ 11 ਸਾਲਾ ਧੀ! 35 ਸਾਲ ਦੇ ਵਿਅਕਤੀ ਨਾਲ ਕਰਵਾ 'ਤਾ ਵਿਆਹ ਤੇ ਫ਼ਿਰ...
NEXT STORY