Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, OCT 14, 2026

    4:46:52 AM

  • pcs officer ankur mahindru appointed new commissioner

    ਲੁਧਿਆਣਾ ਨਗਰ ਨਿਗਮ 'ਚ ਵੱਡਾ ਫੇਰਬਦਲ, PCS ਅੰਕੁਰ...

  • boat capsizes in ganges river

    ਵੱਡਾ ਹਾਦਸਾ: ਗੰਗਾ ਨਦੀ 'ਚ ਪਲਟ ਗਈ ਕਿਸ਼ਤੀ, 13...

  • upi mdr charges

    Big Breaking: UPI Payments ਨੂੰ ਲੈ ਕੇ ਸਰਕਾਰ...

  • punjab bandh on 15 october

    15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Meri Awaz Suno News
  • ਰਾਜ ਸਭਾ 'ਚ ਜਾਣਗੇ ਸੰਤ ਸੀਚੇਵਾਲ, ਜਾਣੋ ਸਮਾਜ ਸੇਵਾ ਦੇ ਕਾਰਜ ਤੇ ਆਬੋ ਹਵਾ ਲਈ ਸ਼ੁਰੂ ਕੀਤੀ ਮੁਹਿੰਮ ਬਾਰੇ

MERI AWAZ SUNO News Punjabi(ਨਜ਼ਰੀਆ)

ਰਾਜ ਸਭਾ 'ਚ ਜਾਣਗੇ ਸੰਤ ਸੀਚੇਵਾਲ, ਜਾਣੋ ਸਮਾਜ ਸੇਵਾ ਦੇ ਕਾਰਜ ਤੇ ਆਬੋ ਹਵਾ ਲਈ ਸ਼ੁਰੂ ਕੀਤੀ ਮੁਹਿੰਮ ਬਾਰੇ

  • Updated: 28 May, 2022 08:43 PM
Meri Awaz Suno
sant seechewal will visit rajya sabha learn about social service work
  • Share
    • Facebook
    • Tumblr
    • Linkedin
    • Twitter
  • Comment

ਸ਼ਾਮ ਦਾ ਸਮਾਂ-4 ਵਜੇ-ਸੰਨ 1981
ਇੱਕ ਮੁੰਡਾ ਬੀ.ਏ ਦੇ ਦੂਜੇ ਸਾਲ ‘ਚ ਪੜ੍ਹਦਾ ਨਕੋਦਰ ਤੋਂ ਪਿੰਡ ਸੀਚੇਵਾਲ ਨੂੰ ਆ ਰਿਹਾ ਸੀ। ਉਸੇ ਬੱਸ ‘ਚ ਨਿਰਮਲੇ ਸੰਪਰਦਾ ਦੇ ਸੰਤ ਅਵਤਾਰ ਸਿੰਘ ਸਫ਼ਰ ਕਰ ਰਹੇ ਸਨ। ਸੰਤ ਪੁੱਛਦੇ ਹਨ ਕਿ ਜਵਾਨ ਕੀ ਕਰਦੈਂ? ਜਵਾਬ ਹੈ ਜੀ ਪੜ੍ਹਦਾਂ। ਸੰਤ ਬੋਲੇ,“ਬੜੀ ਚੰਗੀ ਗੱਲ ਹੈ ਪਰ ਕਰਦਾ ਕੀ ਐਂ?” ਕਹਿੰਦੇ ਨੇ ਕਿ ਉਹ ਪਹਿਲੇ ਬਚਨ ਬਿਲਾਸ ‘ਚ ਹੀ ਮੁੱਛ ਫੁੱਟ ਗੱਭਰੂ ਦੀ ਜ਼ਿੰਦਗੀ ਨੂੰ ਨਵਾਂ ਮਕਸਦ ਮਿਲਿਆ ਅਤੇ ਉਹ ਸੰਤ ਅਵਤਾਰ ਸਿੰਘ ਨਾਲ ਹੀ ਹੋ ਤੁਰੇ। ਰਾਹਾਂ ਦੀ ਸਫਾਈ ਤੋਂ ਲੈ ਕੇ ਰੁੱਖ ਬੂਟੇ ਲਾਉਂਦੇ ਹੋਏ ਉਨ੍ਹਾਂ 165 ਕਿਲੋਮੀਟਰ ਕਾਲੀ ਵੇਂਈ ਨਦੀ ਨੂੰ ਹਜ਼ਾਰਾਂ ਸੰਗਤਾਂ ਨਾਲ ਮਿਲਕੇ ਸਾਫ ਕਰ ਦਿੱਤਾ। ਉਨ੍ਹਾਂ ਮੁਤਾਬਕ ਪੰਜਾਬ ਦੇ ਫ਼ਲਸਫਿਆਂ ‘ਚ ਕੁਦਰਤ ਦੀ ਅਰਾਧਣਾ ਸਾਡੇ ਗੁਰੂਆਂ ਦਾ ਉਪਦੇਸ਼ ਹੈ ਅਤੇ ਉਹਨਾਂ ਰਾਹਵਾਂ ‘ਤੇ ਤੁਰਨਾ ਹੀ ਸਾਡਾ ਉਦੇਸ਼ ਹੋਣਾ ਚਾਹੀਦਾ ਹੈ।1988 ‘ਚ ਪੰਜਾਬ ਦੇ ਕਾਲੇ ਦੌਰ ਅੰਦਰ ਸੰਤ ਅਵਤਾਰ ਸਿੰਘ ਦਾ ਕਤਲ ਹੋ ਗਿਆ।ਇਸ ਤੋਂ ਬਾਅਦ ਨਿਰਮਲ ਕੁਟੀਆ ਸੀਚੇਵਾਲ ਦੀ ਸੇਵਾ ਇਹਨਾਂ ਨੂੰ ਮਿਲੀ।ਇਹ ਕਹਾਣੀ ਹੈ ਉਮੀਦ ਦੀ,ਇਰਾਦੇ ਦੀ,ਪੰਜਾਬ ਦੇ ਫਲਸਫਿਆਂ ‘ਚ ਪ੍ਰਣਾਏ ਬੰਦੇ ਦੀ ! ਇਹ ਹੈ ਹਵਾ ਪਾਣੀ ਮਿੱਟੀ ਦੀ ਗੱਲ ਕਰਦਾ ਰੱਬ ਦਾ ਬੰਦਾ ‘ਸੰਤ ਬਲਬੀਰ ਸਿੰਘ ਸੀਚੇਵਾਲ’।

ਕਾਲੀ ਵੇਂਈ ਦੀ ਕਹਾਣੀ
ਮੁਕੇਰੀਆਂ ਦੇ ਨੇੜੇ ਪਿੰਡ ਧਨੋਆ ਕੋਲ ਬਿਆਸ ਦਰਿਆ ਇੱਕ ਹੋਰ ਰਾਹ ਪੈਂਦਾ ਹੈ। ਇਹੋ ਕਾਲੀ ਵੇਂਈ ਨਦੀ ਹੈ ਜੋ ਭੁੱਲਥ ਕਾਂਜਲੀ ਤੋਂ ਹੁੰਦੀ ਸੁਲਤਾਨਪੁਰ ਲੋਧੀ ਪਹੁੰਚਦੀ ਹੈ।ਇੱਥੋਂ ਅੱਗੇ ਇਹ ਨਦੀ ਮੁੜ ਹਰੀਕੇ ਪੱਤਣ ਕੋਲ ਬਿਆਸ ‘ਚ ਹੀ ਸਮਾਂ ਜਾਂਦੀ ਹੈ। ਸਿੱਖ ਧਰਮ ਨਾਲ ਕਾਲੀ ਵੇਂਈ ਦਾ ਰਿਸ਼ਤਾ ਗੁਰੁ ਨਾਨਕ ਦੇਵ ਜੀ ਤੋਂ ਜੁੜਦਾ ਹੈ। ਜਦੋਂ ਤਲਵੰਡੀ ਨਨਕਾਣੇ ਤੋਂ ਗੁਰੁ ਸਾਹਿਬ ਸੁਲਤਾਨਪੁਰ ਲੋਧੀ ਆਪਣੀ ਭੈਣ ਬੇਬੇ ਨਾਨਕੀ ਕੋਲ ਰਹਿਣ ਆ ਗਏ ਤਾਂ ਇੱਥੇ ਉਹ 14 ਸਾਲ 9 ਮਹੀਨੇ 13 ਦਿਨ ਰਹੇ। ਇਸੇ ਦੌਰਾਨ ਸਾਲ ਦੀ ਘਟਨਾ ਹੈ ਕਿ ਉਹ ਕਾਲੀ ਵੇਂਈ ‘ਚ ਤਿੰਨ ਦਿਨ ਲਈ ਅਲੋਪ ਹੋ ਗਏ। ਸਿੱਖ ਧਰਮ ‘ਚ ਇਹਨੂੰ ਨਿਰਵਾਣ ਮੰਨਿਆ ਜਾਂਦਾ ਹੈ।ਜਦੋਂ ਕਾਲੀ ਵੇਂਈ ਤੋਂ ਤਿੰਨ ਦਿਨਾਂ ਬਾਅਦ ਗੁਰੁ ਨਾਨਕ ਦੇਵ ਜੀ ਮੁੜ ਪ੍ਰਗਟ ਹੋਏ ਤਾਂ ਸੁਲਤਾਨਪੁਰ ਲੋਧੀ ਦੀ ਇਸੇ ਧਰਤੀ ‘ਤੇ ਉਹਨਾਂ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ।

PunjabKesari

ਕਾਰ-ਸੇਵਾ
150 ਪਿੰਡ ਅਤੇ 8 ਸ਼ਹਿਰਾਂ ਦੀ ਗੰਦਗੀ ਪਵਿੱਤਰ ਕਾਲੀ ਵੇਂਈ ‘ਚ ਪੈ ਰਹੀ ਸੀ। 80ਵੇਂਆ ਦਹਾਕਿਆਂ ‘ਚ ਕਾਲੀ ਵੇਂਈ ਗੰਦੇ ਨਾਲੇ ਤੋਂ ਵੱਧਕੇ ਕੁਝ ਨਹੀਂ ਸੀ। ਇਸ ਨਦੀ ਦੀ ਧਾਰਮਿਕ ਮਹੱਤਤਾ ਹੋਣ ਕਰਕੇ ਇਹਨੂੰ ਸਾਫ ਕਰਨ ਲਈ ਕਈ ਬੈਠਕਾਂ ਹੁੰਦੀਆਂ ਰਹੀਆਂ ਪਰ ਤਹੱਈਆ ਕਰਨ ਨੂੰ ਕੋਈ ਤਿਆਰ ਨਹੀਂ ਸੀ। 10 ਜੁਲਾਈ 2000 ਦੇ ਦਿਨ ਜਲੰਧਰ ‘ਚ ਹੋਈ ਬੈਠਕ ਨੇ ਸਭ ਕੁਝ ਬਦਲ ਦਿੱਤਾ। ਇਸ ਬੈਠਕ ‘ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ ਅਤੇ ਇਸ ਲਈ ਸਾਨੂੰ ਖੁਦ ਵੇਂਈ ‘ਚ ਵੜਣਾ ਪੈਣਾ ਹੈ।
ਇਸੇ ਸਾਲ ਇਸੇ ਮਹੀਨੇ 14 ਤਾਰੀਖ਼ ਸਾਉਣ ਦੀ ਸੰਗਰਾਦ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਆਪਣੇ ਸੇਵਾਦਰ ਨਾਲ ਕਾਲੀ ਵੇਂਈ ‘ਚ ਕੁੱਦ ਪਏ ਅਤੇ ਸਾਫ ਸਫਾਈ ਸ਼ੁਰੂ ਕਰ ਦਿੱਤੀ। ਪ੍ਰੋ ਹਰਨੇਕ ਸਿੰਘ ਦੱਸਦੇ ਹਨ ਕਿ ਹੁਣ ਤਾਂ ਮਸ਼ੀਨਰੀ ਦੀ ਮਦਦ ਨਾਲ ਸਾਫ ਸਫਾਈ ਕੀਤੀ ਜਾਂਦੀ ਹੈ ਪਰ ਉਦੋਂ ਹਜ਼ਾਰਾਂ ਸੰਗਤਾਂ ਕਾਲੀ ਵੇਂਈ ‘ਚੋਂ ਗੰਦਗੀ ਹੱਥੀਂ ਸੇਵਾ ਕਰਕੇ ਕੱਢ ਰਹੀਆਂ ਸਨ। ਮੁਸ਼ਕ,ਗੰਦੀ ਬੂਟੀ ਅਤੇ ਕੀੜੇ ਮਕੌੜਿਆਂ ਦੀ ਪਰਵਾਹ ਕੀਤੇ ਬਿਨਾਂ ਸੰਗਤਾਂ ਨੇ ਸ਼ਰਧਾ ਦੇ ਸੈਲਾਬ ‘ਚ ਗੁਰੁ ਨਾਨਕ ਸਾਹਿਬ ਦੇ ਪਵਣੁ ਗੁਰੁ ਪਾਣੀ ਪਿਤਾ ਦੇ ਸੰਦੇਸ਼ ਨੂੰ ਮੰਨਿਆ ਅਤੇ ਲਗਾਤਾਰ ਸੇਵਾ ਕੀਤੀ। ਪ੍ਰੋ ਕੁਲਵਿੰਦਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਸਮਿਆਂ ‘ਚ ਅਸੀਂ ਸਕੂਲ ਪੜ੍ਹਦੇ ਸੀ। ਅਸੀਂ ਆਪ ਵੀ ਸੇਵਾ ਕੀਤੀ ਅਤੇ ਸੰਤ ਸੀਚੇਵਾਲ ਨੂੰ ਅਸੀਂ ਵੇਖਿਆ ਹੈ ਕਿ ਕਿੰਝ ਉਹ ਘੰਟਿਆ ਤੱਕ ਪਾਣੀ ‘ਚ ਰਹਿੰਦੇ ਸਨ। ਸਫਾਈ ਦੀ ਇਸ ਸੇਵਾ ‘ਚ ਉਨ੍ਹਾਂ ਕਈ ਵਾਰ ਰੋਟੀ ਵੀ ਨਦੀ ‘ਚ ਖੜੋਤਿਆਂ ਖਾਣੀ। ਲਗਾਤਾਰ ਪਾਣੀ ‘ਚ ਰਹਿਣ ਕਾਰਨ ਸੰਗਤਾਂ ਦੇ ਸੰਤ ਸੀਚੇਵਾਲ ਦੇ ਪੈਰ ਤੱਕ ਗਲ਼ ਗਏ ਸਨ। ਅਖੀਰ ਮਿਹਨਤ ਰੰਗ ਲਿਆਈ ਅਤੇ 160 ਕਿਲੋਮੀਟਰ ਲੰਮੀ ਕਾਲੀ ਵੇਂਈ ਨਦੀ ਨੂੰ ਸਾਫ ਕੀਤਾ ਗਿਆ। ਇਹ ਮਨੁੱਖੀ ਘਾਲਣਾ ਦੀ ਅੱਦੁਤੀ ਮਿਸਾਲ ਹੈ। ਉਨ੍ਹਾਂ ਸਮਿਆਂ ਦੇ ਰਾਸ਼ਟਰਪਤੀ ਡਾ.ਅਬਦੁਲ ਕਲਾਮ ਨੇ ਕਾਲੀ ਵੇਂਈ ਦੀ ਸੇਵਾ ਨੂੰ ‘9 ਅਚੀਵਮੈਂਟ ਆਫ ਇੰਡੀਆ’ ‘ਚੋਂ ਇੱਕ ਕਿਹਾ ਸੀ। ਇਸ ਮਿਸਾਲ ਦੀ ਚਰਚਾ ਐਸੀ ਹੋਈ ਕਿ 6 ਅਕਤੂਬਰ 2008 ਦੇ ਟਾਈਮ ਰਸਾਲੇ ਨੇ ਆਪਣੀ ਕਵਰ ਸਟੋਰੀ ‘ਹੀਰੋਜ਼ ਆਫ ਦੀ ਇਨਵਾਰਿਨਮੈਂਟ 2008’ ‘ਚ 255 ਦੇਸ਼ਾਂ ਦੀਆਂ ਉਹਨਾਂ ਸ਼ਖਸੀਅਤਾਂ ਅਤੇ ਕਹਾਣੀਆਂ ਨੂੰ ਥਾਂ ਦਿੱਤੀ ਜਿਹਨਾਂ ਨੇ ਸੰਸਾਰ ‘ਚ ਆਬੋ ਹਵਾ ਲਈ ਕੰਮ ਕੀਤੇ।ਇਸ ਕਹਾਣੀ ‘ਚ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਵੀ ਜ਼ਿਕਰ ਸੀ।

ਅਸਰ
ਸੁਲਤਾਨਪੁਰ ਲੋਧੀ ਤੋਂ ਗੁਰਵਿੰਦਰ ਸਿੰਘ ਦੱਸਦੇ ਹਨ ਕਿ ਸੰਗਤਾਂ ਦੇ ਇਸ ਜਜ਼ਬੇ ਨੇ ਕਾਲੀ ਵੇਂਈ ਦੀ ਸੇਵਾ ਤੋਂ ਜਿਹੜੀ ਮਿਸਾਲ ਪੇਸ਼ ਕੀਤੀ ਹੈ ਉਹਨੇ ਪੰਜਾਬ ਅਤੇ ਦੁਨੀਆਂ ਨੂੰ ਸਾਫ ਸ਼ੁੱਧ ਪਾਣੀ ਅਤੇ ਆਬੋ ਹਵਾ ਲਈ ਪ੍ਰੇਰਿਆ ਹੈ।ਉਹਨਾਂ ਸਮਿਆਂ ‘ਚ 100-150 ਟਰੈਕਟਰ,ਹਜ਼ਾਰਾਂ ਸੰਗਤਾਂ ਨੇ ਜੋ ਕੀਤਾ ਉਹਦਾ ਅਸਰ ਅੱਜ ਵੇਖਣ ਨੂੰ ਮਿਲਦਾ ਹੈ। ਕਾਲੀ ਵੇਂਈ ਨਦੀ ‘ਚ ਗੰਦਗੀ ਪੈਣੀ ਬੰਦ ਹੋ ਗਈ ਹੈ ਅਤੇ ਨੇੜਲੇ ਇਲਾਕਿਆਂ ਦੀ ਖੇਤੀ ‘ਚ ਖਾਦਾਂ ਦੀ ਵਰਤੋਂ ਘਟੀ ਹੈ।ਭੂਮੀ ਰੱਖਿਆ ਮਹਿਕਮਾ ਪੰਜਾਬ ਸਰਕਾਰ ਦੀ ਰਿਪੋਰਟ ਹੈ ਕਿ ਪੰਜਾਬ ਦੇ 138 ਬਲਾਕ ਬਲੈਕ ਜ਼ੋਨ ‘ਚ ਹਨ ਜਿੰਨ੍ਹਾਂ ਦਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ। ਇਨ੍ਹਾਂ ‘ਚੋਂ ਸੁਲਤਾਨਪੁਰ ਲੋਧੀ ਦਾ ਬਲਾਕ ਹੀ ਅਜਿਹਾ ਹੈ ਜਿੱਥੇ 2.5 ਮੀਟਰ ਦੇ ਹਿਸਾਬ ਨਾਲ 2005 ਤੋਂ 2014 ਤੱਕ ਉੱਪਰ ਆਇਆ ਹੈ। ਦੁਆਬ ਦੇ ਖੇਤਰ ‘ਚ ਬਿਆਸ ਦਰਿਆ ਉੱਚੇ ਥਾਂ ਵਗਣ ਕਰਕੇ ਦੁਆਬੇ ਦੀ ਜ਼ਮੀਨ ‘ਚ ਸੇਮ ਬਹੁਤ ਰਹਿੰਦੀ ਸੀ। ਕਾਲੀ ਵੇਂਈ ਦਾ ਪਾਣੀ ਬੰਦ ਹੋਣ ਕਰਕੇ ਅਜਿਹਾ ਸੀ। ਪਰ ਜਦੋਂ ਤੋਂ ਬਿਆਸ ਦੀ ਸਹਾਇਕ ਨਦੀਂ ਕਾਲੀ ਵੇਂਈ ਮੁੜ ਸੁਰਜੀਤ ਹੋਈ ਤਾਂ ਹੇਠਲੇ ਇਲਾਕਿਆਂ ਦੀ ਸੇਮ ਵੀ ਖਤਮ ਹੋਈ ਹੈ। ਇਸ ਤੋਂ ਇਲਾਵਾ ਕਾਲੀ ਵੇਂਈ ਨਾਲ ਰੁੱਖਾਂ ਦੇ ਵਧਣ ਨਾਲ ਪੰਛੀਆਂ ਦਾ ਵਾਧਾ ਵੀ ਹੋਇਆ ਹੈ ਅਤੇ 45 ਕਿਸਮਾਂ ਦੇ ਜਲਚਰ ਜੀਵਾਂ ਨੂੰ ਨਵਾਂ ਠਿਕਾਣਾ ਮਿਲਿਆ ਹੈ।ਮੰਡ ਦੇ ਖੇਤਰ ‘ਚ ਹੜ੍ਹਾਂ ਦੀ ਸਮੱਸਿਆ ਵੀ ਬਹੁਤ ਸੀ।ਕਾਲੀ ਵੇਂਈ ਦੇ 4 ਕਿਲੋਮੀਟਰ ਦੇ ਬੰਨ੍ਹ ਉਸਾਰਨ ‘ਤੇ ਹੜ੍ਹਾਂ ਦੀ ਰੋਕਥਾਮ ਵੀ ਕੁਦਰਤੀ ਢੰਗ ਨਾਲ ਬੰਦ ਹੋ ਗਈ ਹੈ।
ਹੁਣ ਲੋਕ ਸੁਲਤਾਨਪੁਰ ਲੋਧੀ ‘ਚ ਸਵੇਰੇ ਸੈਰ ਵੱਖਰੀ ਕਰਦੇ ਹਨ। ਪਿਛਲੇ 18 ਸਾਲਾਂ ਤੋਂ ਝਾੜੂ ਦੀ ਸੇਵਾ ਨਾਲ ਸਫਾਈ ਵੱਖਰੀ ਰੱਖੀ ਜਾ ਰਹੀ ਹੈ ਅਤੇ ਪੰਜਾਬ ਲਈ ਬੇਪਛਾਣੀਆਂ ਕਨੋਇੰਗ ਅਤੇ ਕਾਈਕਿੰਗ ਜਹੀਆਂ ਖੇਡਾਂ ਨੂੰ ਵੀ ਆਸਰਾ ਮਿਲਿਆ ਹੈ।ਕਾਲੀ ਵੇਂਈ ਨਦੀ ਦਾ ਵਹਿਣ ਬਹੁਤ ਸ਼ਾਂਤ ਹੈ। ਇਸ ਨਦੀ ਦਾ ਭਰਪੂਰ ਇਸਤੇਮਾਲ ਸੰਤ ਸੀਚੇਵਾਲ ਸਪੋਰਟਸ ਸੈਂਟਰ ਵੱਲੋਂ ਕੀਤਾ ਜਾ ਰਿਹਾ ਹੈ। ਇਹ ਸੈਂਟਰ ਨੋਕਾ,ਕਿਸ਼ਤੀ ਦੋੜ ਦਾ ਅਭਿਆਸ ਕੇਂਦਰ ਬਣ ਗਿਆ ਹੈ। ਅਜਿਹਾ ਸੈਂਟਰ ਇਸ ਤੋਂ ਪਹਿਲਾਂ ਪੰਜਾਬ ‘ਚ ਸਿਰਫ ਸੁਖ਼ਨਾ ਝੀਲ ਚੰਡੀਗੜ੍ਹ ਜਾਂ ਤਲਵਾੜਾ ਡੈਮ ਸੀ। ਮਹਿੰਗੀ ਖੇਡ ਹੋਣ ਕਾਰਨ 15000 ਪ੍ਰਤੀ ਮਹੀਨਾ ਖਰਚਾ ਕਰਨਾ ਵੀ ਕਾਫੀ ਔਖਾ ਹੈ। ਪਰ ਖਿਡਾਰੀਆਂ ਨੂੰ ਇੱਥੇ ਨਿਰਮਲ ਕੁਟੀਆ ਅਤੇ ਗੁਰਦੁਆਰਾ ਬੇਰ ਸਾਹਿਬ ਰਹਾਇਸ਼ ਅਤੇ ਖਾਣ ਪੀਣ ਦਾ ਬੰਦੋਬਸਤ ਹੋ ਜਾਂਦਾ ਹੈ।ਇਸ ਖੇਡ ਤੋਂ ਹੁਣ ਤੱਕ 28 ਬੱਚੇ ਇੱਥੋਂ ਸਰਕਾਰੀ ਨੌਕਰੀਆਂ ‘ਚ ਗਏ ਹਨ ਅਤੇ ਕਈ ਕੌਮਾਂਤਰੀ ਖੇਡਾਂ ‘ਚ ਹਿੱਸਾ ਲੈ ਰਹੇ ਹਨ। ਪੰਜਾਬ ਸਰਕਾਰ ਵੱਲੋਂ ਇੱਥੇ ਕੋਚ ਮੁਹੱਈਆ ਕਰਵਾਇਆ ਗਿਆ ਹੈ।

PunjabKesari

ਕਲਾਮ ਦਾ ਸਲਾਮ
ਭਾਰਤ ਦੇ ਰਾਸ਼ਟਰਪਤੀ ਡਾ. ਅਬਦੁਲ ਕਲਾਮ ਨੇ ਜਦੋਂ ਪਹਿਲੀ ਵਾਰ ਕਾਲੀ ਵੇਂਈ ਦੀ ਸੇਵਾ ਬਾਰੇ ਸੁਣਿਆ ਤਾਂ ਉਨ੍ਹਾਂ ਨੂੰ ਸੇਵਾ ਦੀ ਇਸ ਬੇਮਿਸਾਲ ਕਹਾਣੀ ਨੇ ਛੂਹਿਆ। 16 ਅਗਸਤ 2006 ਨੂੰ ਉਹ ਉੱਚੇਚਾ ਸੁਲਤਾਨਪੁਰ ਲੋਧੀ ਇਸ ਅਲੌਕਿਕ ਨਜ਼ਾਰੇ ਨੂੰ ਵੇਖਣ ਆਏ। ਇਸ ਤੋਂ ਬਾਅਦ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਤੋਂ ਬਾਅਦ 28 ਜੁਲਾਈ 2008 ਨੂੰ ਉਹ ਮੁੜ ਆਏ। ਡਾ. ਕਲਾਮ ਨੇ ਕਾਲੀ ਵੇਂਈ ਦੀ ਸੇਵਾ ਦੀ ਇਸ ਕਹਾਣੀ ਨੂੰ ‘9 ਅਚੀਵਮੈਂਟ ਆਫ ਇੰਡੀਆ’ ਵਿੱਚ ਮੰਨਿਆ ਅਤੇ ਆਪਣੀਆਂ 50 ਤੋਂ ਵੱਧ ਕੌਮਾਂਤਰੀ ਤਕਰੀਰਾਂ ‘ਚ ਕਾਲੀ ਵੇਂਈ ਦੀ ਸੇਵਾ ਦਾ ਜ਼ਿਕਰ ਕੀਤਾ। ਡਾ. ਕਲਾਮ ਨੇ ਕਿਹਾ ਸੀ- “ਜਿਸ ਥਾਂ ‘ਤੇ ਸਾਫ ਸੁੱਧ ਹਵਾ ਪਾਣੀ ਹੋਵੇ ਅਸਲ ਮੰਦਰ ਉਹੋ ਹੈ।ਇਹ ਸਾਡੇ ਜਿਊਣ ਦੇ ਅਧਿਕਾਰ ਦੀ ਪਰਵਾਹ ਕਰਦੇ ਉੱਧਮ ਹਨ।ਸਿਆਸਤ ਅਤੇ ਮੁਨਾਫੇ ਭਰੀ ਦੁਨੀਆਂ ਨੂੰ ਸਧਾਰਨ ਜਨ ਦੀ ਇਸ ਕੌਸ਼ਿਸ਼ ਤੋਂ ਕੁਝ ਸਿੱਖਣਾ ਚਾਹੀਦਾ ਹੈ।”

ਬਦਲੀਆਂ ਜ਼ਿੰਦਗੀਆਂ
ਪਿੰਡ ਸ਼ੇਰਪੁਰ ਦੋਨਾ ਤੋਂ ਮਾਤਾ ਗਿਆਨ ਕੌਰ ਕਹਿੰਦੇ ਨੇ ਉਹ ਆਪਣੇ ਮੁੰਡੇ ਨੂੰ ਲੈਕੇ ਬੜਾ ਪਰੇਸ਼ਾਨ ਰਹੇ ਸਨ।ਨਿਤ ਦੇ ਉਲਾਂਭੇ,ਸ਼ਕਾਇਤਾਂ,ਕੁੱਟ ਮਾਰ ‘ਚ ਮੈਨੂੰ ਆਪਣੇ ਪੁੱਤ ਦੀ ਦਿਨ ਰਾਤ ਫ਼ਿਕਰ ਰਹਿਣੀ। ਜਵਾਨੀ ਦਾ ਇਹ ਖ਼ੂਨ ਨਾ ਸਾਡਾ ਸਵਾਰ ਰਿਹਾ ਸੀ ਅਤੇ ਨਾ ਆਪਣਾ। ਉਹਦੀਆਂ ਇੱਧਰੋਂ ਉਧਰੋਂ ਸ਼ਕਾਇਤਾਂ ਆਉਂਦੀਆਂ ਰਹਿਣੀਆਂ ਅਤੇ ਮੈਂ ਸਿਵਾਏ ਸ਼ਰਮਿੰਦਗੀ ਅਤੇ ਬੇਬੱਸੀ ਦੇ ਕੁਝ ਨਹੀਂ ਸੀ ਕਰ ਸਕਦੀ।ਫਿਰ ਪਿੰਡ ‘ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨੌਜਵਾਨਾਂ ਨੂੰ ਰਾਹਵਾਂ ਦੀ ਸੇਵਾ ਕਰਨ ਨੂੰ ਕਿਹਾ। ਰਾਹਵਾਂ ਦੀ ਸੇਵਾ ਕਰਦਾ,ਰੁੱਖ ਲਾਉਂਦਾ,ਕਾਲੀ ਵੇਂਈ ਦੀ ਕਾਰ ਸੇਵਾ ‘ਚ ਸ਼ਾਮਲ ਹੁੰਦਾ ਮੇਰਾ ਪੁੱਤ ਇੱਕ ਦਿਨ ਹੀਰਾ ਬਣ ਗਿਆ। ਅੱਜ ਉਹ ਇਟਲੀ ‘ਚ ਹੈ ਸੋਹਣਾ ਪਰਿਵਾਰ ਹੈ ਅਤੇ ਮੇਰੇ ਦਿਲ ‘ਚ ਰੱਝਵਾਂ ਆਰਾਮ ਹੈ,ਸਕੂਨ ਹੈ।ਇੱਕ ਮਾਂ ਦੀ ਫ਼ਿਕਰ ਇਹੋ ਹੁੰਦੀ ਹੈ ਕਿ ਉਹਦਾ ਪੁੱਤ ਕੁਰਾਹੇ ਨਾ ਪੈ ਜਾਵੇ। ਅਜਿਹੇ ਕਈ ਕੁਰਾਹੇ ਪਏ ਨੌਜਵਾਨਾਂ ਨੂੰ ਕਾਲੀ ਵੇਂਈ ਦੀ ਸੇਵਾ ਨੇ ਮਕਸਦ ਦਿੱਤਾ ਅਤੇ ਜ਼ਿੰਦਗੀ ਨੂੰ ਮਾਇਨੇ ਮਿਲੇ। ਅੱਜ ਅਜਿਹੇ ਕਈ ਨੌਜਵਾਨ ਸਾਡੇ ਇਲਾਕੇ ‘ਚ ਹੋਰਾਂ ਲਈ ਪ੍ਰੇਰਣਾ ਹਨ।ਇਸ ਸੇਵਾ ਨੇ ਸਾਡੀਆਂ ਜਵਾਨੀਆਂ ਸਾਂਭ ਲਈਆਂ।ਉਹਨਾਂ ਦੇ ਅੰਦਰ ਦੀ ਊਰਜਾ ਨੂੰ ਸੇਧ ਮਿਲ ਗਈ।

ਆਬੋ ਹਵਾ ਲਈ ਜੰਗ
ਚਿੱਟੀ ਵੇਂਈ,ਕਾਲੀ ਵੇਂਈ,ਬੁੱਢਾ ਨਾਲ਼ਾ,ਸਤਲੁਜ ਦਰਿਆ ਸਮੇਤ ਪੰਜਾਬ ਦੀਆਂ ਨਿੱਕੀਆਂ ਵੱਡੀਆਂ ਨਦੀਆਂ ਪ੍ਰਦੂਸ਼ਿਤ ਹੋ ਰਹੀਆਂ ਹਨ।ਅਜਿਹੇ ਮੁੱਦਿਆਂ ਦੇ ਮਾਹਰ ਡਾ ਅਮਰ ਆਜ਼ਾਦ ਕਹਿੰਦੇ ਹਨ ਕਿ ਪੰਜਾਬ ‘ਚ ਕੈਂਸਰ,ਜਨਾਨੀਆਂ ‘ਚ ਬਾਂਝਪਣ ਅਤੇ ਬੰਦਿਆਂ ਦੇ ਸ਼ੁਕਰਾਣੂਆਂ ਦੀ ਗੁਣਵੱਤਾ ਤੱਕ ਅਸਰ ਪੈ ਰਿਹਾ ਹੈ। ਜਲੰਧਰ ਦਾ ਚਮੜਾ ਕਾਰੋਬਾਰ,ਡਾਇੰਗ ਇੰਡਸਟਰੀ ਵੱਲੋਂ ਬਿਨਾਂ ਟ੍ਰੀਟਮੈਂਟ ਤੋਂ ਛੱਡੇ ਪਾਣੀ ਦਾ ਵੱਡਾ ਅਸਰ ਦੁਆਬੇ ਤੋਂ ਲੈਕੇ ਮਾਲਵਾ,ਰਾਜਸਥਾਨ ਤੱਕ ਪਿਆ ਹੈ ।ਸੰਤ ਬਲਬੀਰ ਸਿੰਘ ਸੀਚੇਵਾਲ ਕਹਿੰਦੇ ਹਨ,“ਅਸੀਂ ਲੋਕਾਂ ਦੀ ਮਦਦ ਨਾਲ ਇਹਨਾਂ ਫੈਕਟਰੀਆਂ ਦੇ ਮੁਹਾਨੇ 2008 ‘ਚ ਬੰਦ ਕਰ ਦਿੱਤੇ ਸਨ। ਸਾਡੀ ਮੰਗ ਸੀ ਕਿ ਜਦੋਂ ਤੱਕ ਇਹ ਦੂਸ਼ਿਤ ਪਾਣੀ ਦਾ ਹੱਲ ਨਹੀਂ ਕਰਦੇ ਅਸੀਂ ਇਨ੍ਹਾਂ ਪਾਣੀਆਂ ਨੂੰ ਆਪਣੇ ਕੁਦਰਤੀ ਸੋਮਿਆਂ ‘ਚ ਰਲਾਉਣ ਨਹੀਂ ਦੇਣਾ। ਇਸ ਦਾ ਨਤੀਜਾ ਇਹ ਹੋਇਆ ਕਿ 2008 ‘ਚ ਪੰਜਾਬ ‘ਚ 3 ਟ੍ਰੀਟਮੈਂਟ ਪਲਾਂਟ ਸਨ ਜਿਨ੍ਹਾਂ ਦੀ ਗਿਣਤੀ ਹੁਣ 41 ਹੈ। ਪਰ ਸਮੱਸਿਆ ਇਹ ਹੈ ਕਿ ਪਲਾਂਟ ਹੋਣ ਦੇ ਬਾਵਜੂਦ ਇਹ ਅਜੇ ਵੀ ਪੂਰੀ ਤਰ੍ਹਾਂ ਕਾਰਜਸ਼ੀਲ ਨਹੀਂ ਹਨ। ਇਸ ਲਈ ਅਸੀਂ 2011 ‘ਚ ਮੁੜ ਬੰਨ੍ਹ ਲਾਇਆ ਸੀ। 2018 ‘ਚ ਵੀ ਸਮੱਸਿਆ ਜਿਉਂ ਦੀ ਤਿਉਂ ਹੈ। ਪਿਛਲੇ ਦਿਨਾਂ ‘ਚ ਸਾਡੇ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੂੰ ਰਿਪੋਰਟ ਵੀ ਸੌਂਪੀ ਗਈ ਸੀ। ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਐੱਨ.ਜੀ.ਟੀ ਵੱਲੋਂ 50 ਕਰੋੜ ਦਾ ਜੁਰਮਾਨਾ ਵੀ ਲਾਇਆ ਗਿਆ ਹੈ।”
ਜ਼ਿਕਰਯੋਗ ਹੈ ਕਿ ਸੰਤ ਬਲੀਰ ਸਿੰਘ ਸੀਚੇਵਾਲ ਨੂੰ ਪਿਛਲੇ ਦਿਨਾਂ ‘ਚ ਪੰਜਾਬ ਪ੍ਰਦੂਸ਼ਣ ਕੰਟੋਰਲ ਬੋਰਡ ਦੀ ਮੈਂਬਰੀ ਤੋਂ ਹਟਾ ਦਿੱਤਾ ਗਿਆ ਸੀ। ਇਸ ਫੈਸਲੇ ਦਾ ਵਿਰੋਧ ਹੋਣ ਤੋਂ ਬਾਅਦ ਮੈਂਬਰੀ ਮੁੜ ਬਹਾਲ ਵੀ ਕੀਤੀ ਗਈ। ਸੰਤ ਸੀਚੇਵਾਲ 2008 ਤੋਂ ਬੋਰਡ ਦੇ ਮੈਂਬਰ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਕਹਿੰਦੇ ਹਨ ਕਿ ਇਨ੍ਹਾਂ ਸਿਆਸੀ ਬਾਰੀਕੀਆਂ ‘ਚ ਕੋਈ ਇਹ ਗੱਲ ਨਾ ਭੁੱਲੇ ਕਿ ਇਨ੍ਹਾਂ ਪਾਣੀਆਂ ਨਾਲ ਦੁਆਬੇ ਤੋਂ ਰਾਜਸਥਾਨ ਤੱਕ ਲੋਕ ਕੈਂਸਰ,ਕਾਲਾ ਪੀਲੀਆ ਨਾਲ ਮਰੇ ਹਨ ਅਤੇ ਉਨ੍ਹਾਂ ਦੀ ਪੂਰਤੀ 50 ਕਰੋੜ ਨਾਲ ਨਹੀਂ ਹੋ ਸਕਦੀ। ਇਹ ਫੈਕਟਰੀਆਂ 1974 ਦੇ ਵਾਤਾਵਰਨ ਸਬੰਧੀ ਕਾਨੂੰਨ ਨੂੰ ਤੋੜ ਰਹੇ ਹਨ।

ਸਰਪੰਚ ਬਾਬਾ
ਪੰਜਾਬ ਦੀਆਂ ਸੱਥਾਂ ‘ਚ ਇਹ ਕਹਾਣੀ ਵੀ ਉਮੀਦ ਭਰੀ ਹੈ। ਪਿੰਡਾਂ ‘ਚ ਸਿਆਸਤ ਨੇ ਤਕਰਾਰਾਂ ਅਤੇ ਦੁਸ਼ਮਣੀਆਂ ਨੂੰ ਜਨਮ ਦਿੱਤਾ ਹੈ।ਇਸੇ ਲਿਹਾਜ਼ ਤੋਂ ਸੀਚੇਵਾਲ ‘ਚ ਸ਼ੁਰੂਆਤ ਕੀਤੀ ਗਈ ਕਿ ਚੋਣਾਂ ਵੇਲੇ ਕਿਸੇ ਵੀ ਤਰ੍ਹਾਂ ਦਾ ਸਿਆਸੀ ਪਛਾਣ ਵਾਲਾ ਸਿਆਸੀ ਬੂਥ ਨਹੀਂ ਲੱਗੇਗਾ। ਪਿੰਡ ਸੀਚੇਵਾਲ ਦੇ ਲੋਕਾਂ ਨੇ 2003 ਤੋਂ 2013 ਤੱਕ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਹੀ ਆਪਣਾ ਸਰਪੰਚ ਬਣਾਇਆ। ਇਨ੍ਹਾਂ ਸਮਿਆਂ ‘ਚ ਹੀ ਪਿੰਡ ਸੀਚੇਵਾਲ ਨੂੰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਕੋਲੋਂ 2008 ‘ਚ ਨਿਰਮਲ ਗ੍ਰਾਮ ਪੁਰਸਕਾਰ ਮਿਲਿਆ। ਪਿੰਡ ਸੀਚੇਵਾਲ ਨੇ ਆਪਣੇ ਪਿੰਡ ‘ਚ ਸੀਵਰੇਜ ਸਿਸਟਮ ‘ਤੇ ਕੰਮ ਕੀਤਾ ਹੈ। ਆਬੋ ਹਵਾ ਨੂੰ ਸ਼ੁੱਧ ਬਣਾਉਣ ਦੇ ਸਿਲਸਿਲੇ ‘ਚ ਵੱਧ ਤੋਂ ਵੱਧ ਰੁੱਖ ਲਗਾਏ ਹਨ। ਇਸੇ ਬਣਤਰ ਨੂੰ ਹੀ ‘ਸੀਚੇਵਾਲ ਮਾਡਲ’ ਕਿਹਾ ਜਾਂਦਾ ਹੈ। ਘੱਟ ਖਰਚਾ ਸੀਮਤ ਸਾਧਨਾਂ ਨਾਲ ਪਾਣੀ ਟ੍ਰੀਟ ਕਰਕੇ ਕਿਵੇਂ ਸਿੰਜਾਈ ਲਈ ਵਰਤਣਾ ਹੈ। ਇਸ ਮਾਡਲ ਨੂੰ ਹਰਿਆਣੇ ਦੇ 50 ਪਿੰਡ ਲਾਗੂ ਕਰ ਰਹੇ ਹਨ। ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਹਜਹਾਨਪੁਰ ਦੇ ਪਿੰਡ ਚਨੌਰ ਤੋਂ ਸ਼ੁਰੂ ਹੋਕੇ 5 ਸੂਬਿਆਂ (ਉੱਤਰਾਖੰਡ,ਯੂਪੀ,ਬਿਹਾਰ,ਝਾਰਖੰਡ,ਬੰਗਾਲ) ਦੇ 1657 ਪਿੰਡਾਂ ‘ਚ ਸੀਚੇਵਾਲ ਮਾਡਲ ਦੀ ਵਿਉਂਬੰਦੀ ਕੀਤੀ ਜਾ ਰਹੀ ਹੈ। ਭਾਰਤ ਸਰਕਾਰ ਦੇ ਨਿਮਾਮੀ ਗੰਗੇ ਪ੍ਰੋਜੈਕਟ ਅਧੀਨ ਜਿਹੜੇ ਪਿੰਡ ਗੰਗਾ ਕੰਢੇ ਲੱਗਦੇ ਹਨ ਉਨ੍ਹਾਂ ਪਿੰਡਾਂ ਨੂੰ ਇਸੇ ਤਰਜ ‘ਤੇ ਨਿਰਮਾਣ ਅਧੀਨ ਲਿਆਉਣ ਦਾ ਵਿਚਾਰ ਹੈ। ਪੰਜਾਬ ਦੇ ਸੀਚੇਵਾਲ ਪਿੰਡ ਦੇ ਇਸ ਮਾਡਲ ਨੂੰ ਵੇਖਣ ਲਈ 800 ਪਿੰਡਾਂ ਦੀਆਂ ਪੰਚਾਇਤਾਂ ਸੀਚੇਵਾਲ ਦਾ ਦੌਰਾ ਕਰ ਚੁੱਕੀਆਂ ਹਨ।

ਨਿਰਮਲੇ ਪੰਥ
ਕਹਿੰਦੇ ਹਨ ਇਹ ਗਾਥਾ ਖ਼ਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਦੀ ਹੈ। ਦੱਸਵੇਂ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਹੁਣਾਂ ਪੰਜ ਸਿੱਖਾਂ ਨੂੰ ਦੂਜੇ ਧਰਮਾਂ ਦਾ ਅਧਿਐਨ ਕਰਨ ਹਰਿਦੁਆਰ ਭੇਜਿਆ ਸੀ।ਇਹਨਾਂ ਪੰਜ ਸਿੱਖਾਂ ਨੂੰ ਪੰਥ ਦੇ ਨਿਰਮਲੇ ਕਿਹਾ ਸੀ। ਇਨ੍ਹਾਂ ਘੁੰਮਤਰੀ ਸਾਧਾਂ ਤੋਂ ਨਿਰਮਲੇ ਸੰਪਰਦਾ ਦੀ ਸ਼ੁਰੂਆਤ ਹੋਈ।ਕਹਿੰਦੇ ਹਨ ਜਦੋਂ ਖ਼ਾਲਸਾ ਜੰਗਾਂ ਯੁੱਧਾਂ ‘ਚ ਸੀ ਤਾਂ ਗੁਰੂ ਸਾਹਿਬ ਨੇ ਨਿਰਮਲੇ ਸਿੱਖਾਂ ਦੀ ਜ਼ਿੰਮੇਵਾਰੀ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਲਾਈ ਸੀ। ਨਿਰਮਲੇ ਸੰਪਰਦਾ ਦੇ ਅਖਾੜੇ ਦਾ ਮੁੱਖ ਕੇਂਦਰ ਕੰਨਖਲ ਹਰਿਦੁਆਰ ਹੈ।ਕੁੰਭ ਮੇਲੇ ‘ਚ ਜਦੋਂ ਸੰਤ ਸਮਾਜ ਦੇ 14 ਅਖਾੜੇ ਪਹੁੰਚਦੇ ਹਨ ਉਦੋਂ ਇਹਨਾਂ ‘ਚ ਦੋ ਅਖਾੜੇ ਅਜਿਹੇ ਵੀ ਹੁੰਦੇ ਹਨ ਜਿੰਨ੍ਹਾਂ ਦਾ ਰਿਸ਼ਤਾ ਸਿੱਖੀ ਨਾਲ ਵੀ ਹੈ। ਇਹ ਨਿਰਮਲੇ ਅਤੇ ਉਦਾਸੀ ਸੰਪਰਦਾਵਾਂ ਹਨ। ਜਦੋਂ ਇੱਥੇ ਬਾਕੀ ਸੰਤ ਸਮਾਜ ਸ਼ਾਹੀ ਇਸ਼ਨਾਨ ‘ਚ ਹਿੱਸਾ ਲੈਂਦਾ ਹੈ ਉਸ ਸਮੇਂ ਨਿਰਮਲੇ ਸੰਪਰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਨਗਰ ਕੀਰਤਨ ਕਰਦੇ ਹਨ। ਇੰਝ ਇਹ ਦੁਨੀਆਂ ਦੇ ਸਭ ਤੋਂ ਵੱਡੇ ਕੁੰਭ ਮੇਲੇ ‘ਚ ਹਿੱਸਾ ਲੈਂਦੇ ਸ਼ਬਦ ਗੁਰੂ ਦੀ ਪ੍ਰੰਪਰਾ ਨੂੰ ਤੋਰਦੇ ਹੋਏ ਗੁਰੂ ਨਾਨਕ ਸਾਹਿਬ ਦੀ ਉਸੇ ਵਿਰਾਸਤ ਨੂੰ ਤੋਰਦੇ ਹਨ ਜਿਸ ‘ਚ ਉਨ੍ਹਾਂ ਆਪਣੇ ਸਮੇਂ ਦੇ ਸੱਭਿਆਚਾਰਾਂ ਨਾਲ ਫਾਸਲਾ ਨਹੀਂ ਸਗੋਂ ਸੰਵਾਦ ਰਚਾਇਆ ਸੀ। ਲੋਕ ਧਾਰਾ ‘ਚ ਧਰਮਾਂ ਦੇ ਸਾਂਝੇ ਸੱਭਿਆਚਾਰ ਦੀ ਇਹ ਵੀ ਇੱਕ ਵਿਲੱਖਣ ਉਦਾਹਰਨ ਹੈ।

ਸੇਵਾ ਦਾ ਜ਼ਿਕਰ
ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਗਤਾਂ ਦੀ ਇਸ ਕਾਰ ਸੇਵਾ ਬਾਰੇ ਖੁਸ਼ਹਾਲ ਲਾਲੀ ਦੀ ਕਿਤਾਬ ਬਾਬੇ ਦਾ ਮਿਸ਼ਨ ਹੈ। ਦਲਜੀਤ ਅਮੀ ਨੇ ਇਸ ਬਾਰੇ ਕਾਰ ਸੇਵਾ ਨਾਮ ਦੀ ਦਸਤਾਵੇਜ਼ੀ ਫ਼ਿਲਮ ਬਣਾਈ ਹੈ। ਸੁਰਿੰਦਰ ਮਨਣ ਦੀ ਦਸਤਾਵੇਜ਼ੀ ਫ਼ਿਲਮ ‘ਦੀ ਬਲੈਕ ਮਿਰਰ’ ਨੂੰ ਗ੍ਰੀਸ ਫ਼ਿਲਮ ਫੈਸਟੀਵਲ ‘ਚ ਗੋਲਡ ਮੈਡਲ ਮਿਲਿਆ ਹੈ। ਅਮਿਤਾਬ ਬੱਚਨ ਦੇ ਸ਼ੋਅ ਆਜ ਕੀ ਰਾਤ ਹੈ ਜ਼ਿੰਦਗੀ ‘ਚ ਇਸਦਾ ਜ਼ਿਕਰ ਹੋਇਆ ਹੈ। ਸੰਤ ਸੀਚੇਵਾਲ ਦੇ ਕੰਮਾਂ ਨੂੰ ਲੈਕੇ ਵੱਖ ਵੱਖ ਯੂਨੀਵਰਸਿਟੀ ‘ਚ 3 ਪੀ.ਐੱਚ.ਡੀ ਹੋਈਆਂ ਹਨ,ਇਨ੍ਹਾਂ ‘ਚੋਂ ਇੱਕ ਖੋਜ ਕਾਰਜ ਪਟਿਆਲਾ ਤੋਂ ਜਸਬੀਰ ਸਿੰਘ ਨੇ ਕੀਤਾ ਹੈ। ਇੱਕ ਮਾਸਟਰ ਡਿਗਰੀ ਮਨੀਟੋਬਾ ਯੂਨੀਵਰਸਿਟੀ ਮਿੱਸੀਸਾਗਾ ਕਨੇਡਾ ਤੋਂ ਮਨਪ੍ਰੀਤ ਕੌਰ ਨੇ ਕੀਤੀ ਹੈ। ਭਾਵਾਂਕਿ ਇਹਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਪਰ ਰਣਦੀਪ ਹੁੱਡਾ ਬਾਲੀਵੁੱਡ ‘ਚ ਸੰਤ ਸੀਚੇਵਾਲ ਦੀ ਬਾਇਓਪਿਕ ਬਣਾਉਣਾ ਚਾਹੁੰਦੇ ਹਨ।

ਹਰਪ੍ਰੀਤ ਸਿੰਘ ਕਾਹਲੋਂ 

  • Sant Seechewal
  • Rajya Sabha
  • Climate
  • ਸੰਤ ਸੀਚੇਵਾਲ
  • ਰਾਜ ਸਭਾ
  • ਮੁਹਿੰਮ

ਸਦਗੁਰੂ ਦੀ ਮਿੱਟੀ ਬਚਾਓ ਯਾਤਰਾ ਭਾਰਤ ਪਹੁੰਚੀ

NEXT STORY

Stories You May Like

  • uttar pradesh  rajya sabha  bjp candidate  nomination papers
    ਉੱਤਰ ਪ੍ਰਦੇਸ਼ 'ਚ ਰਾਜ ਸਭਾ ਲਈ ਭਾਜਪਾ ਦੇ 8 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ
  • cleanliness drive launched under   swachhata hi seva 2026
    ਗੁਰੂਗ੍ਰਾਮ 'ਚ 'ਸਵੱਛਤਾ ਹੀ ਸੇਵਾ 2026' ਦੇ ਤਹਿਤ ਸਫਾਈ ਮੁਹਿੰਮ ਸ਼ੁਰੂ
  • focus on special preparations at amritsar airport
    ਅੰਮ੍ਰਿਤਸਰ ਹਵਾਈ ਅੱਡੇ ’ਤੇ ਯਾਤਰੀ ਸੇਵਾ ਮੁਹਿੰਮ-2026 ਤਹਿਤ ਵਿਸ਼ੇਸ਼ ਤਿਆਰੀਆਂ ’ਤੇ ਫੋਕਸ
  • american company bids to make plastic 10 and 20 rupee notes
    ਪਲਾਸਟਿਕ ਦੇ 10-20 ਰੁਪਏ ਦੇ ਨੋਟ ਬਣਾਉਣ ਲਈ ਅਮਰੀਕੀ ਕੰਪਨੀ ਨੇ ਲਾਈ ਬੋਲੀ, ਜਾਣੋ ਸਰਕਾਰ ਦੀਆਂ ਸ਼ਰਤਾਂ
  • up rajya sabha elections  bjp  8 candidates
    UP ਰਾਜ ਸਭਾ ਚੋਣਾਂ: ਭਾਜਪਾ ਨੇ 8 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ
  • indian traditions  social security  mohan bhagwat
    ਭਾਰਤੀ ਪਰੰਪਰਾਵਾਂ ਦੁਨੀਆ ਭਰ ਦੇ ਸਮਾਜ ਦੀ ਸੁਰੱਖਿਆ ਤੇ ਭਲਾਈ ਲਈ ਮਹੱਤਵਪੂਰਨ: ਭਾਗਵਤ
  • nayab singh saini in doraha
    ਮਨੁੱਖਤਾ ਦੀ ਸੇਵਾ, ਬਜ਼ੁਰਗਾਂ ਦਾ ਸਨਮਾਨ ਤੇ ਬੱਚਿਆਂ ਦਾ ਉੱਜਵਲ ਭਵਿੱਖ ਹੀ ਸੱਚੀ ਸਮਾਜ ਸੇਵਾ: ਨਾਇਬ ਸਿੰਘ ਸੈਣੀ
  • rail parcel cargo service launched between punjab and chennai
    ਪੰਜਾਬ-ਚੇਨੱਈ ਵਿਚਾਲੇ ਰੇਲ ਪਾਰਸਲ ਕਾਰਗੋ ਸੇਵਾ ਸ਼ੁਰੂ
  • there should be an impartial inquiry constructed roads rajesh bagha
    ਪਹਿਲਾਂ ਬਣੀਆਂ ਸੜਕਾਂ ਦੇ ਮੁੜ ਟੈਂਡਰਾਂ ਰਾਹੀਂ ਕਥਿਤ ਘੁਟਾਲੇ ਦੀ ਨਿਰਪੱਖ ਜਾਂਚ...
  • jalandhar opposition to firecracker market in raowali village
    ਜਲੰਧਰ : ਪਿੰਡ ਰਾਓਵਾਲੀ 'ਚ ਪਟਾਕਾ ਮਾਰਕੀਟ ਦਾ ਵਿਰੋਧ ! ਪੰਚਾਇਤ ਨੇ ਦਿੱਤੀ...
  • big twist in rajbir ghuman case
    ਰਾਜਬੀਰ ਘੁੰਮਣ ਮਾਮਲੇ 'ਚ ਵੱਡਾ ਮੋੜ! ਸੁਪਰੀਮ ਕੋਰਟ ਤੋਂ ਰਾਹਤ ਮਿਲਣ ਮਗਰੋਂ ਹੁਣ...
  • charanjit singh channi
    ਸ਼ਹੀਦ ਬਣ ਕੇ ਉੱਭਰਿਆ ਪਰਵਿੰਦਰ ਸਿੰਘ ਝੋਟਾ: ਚਰਨਜੀਤ ਸਿੰਘ ਚੰਨੀ
  • heavy rain warning for punjab over the next 3 days
    ਪੰਜਾਬ 'ਚ ਅਗਲੇ 2 ਦਿਨ ਭਾਰੀ ਮੀਂਹ ਦੀ ਚਿਤਾਵਨੀ, ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
Trending
Ek Nazar
major administrative reshuffle in punjab

ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ ! IAS ਤੇ PCS ਅਧਿਕਾਰੀਆਂ ਦੇ ਤਬਾਦਲੇ,...

robbery in post office

ਇਟਲੀ ਤੋਂ ਵੱਡੀ ਖ਼ਬਰ ;  2 ਬੰਦੂਕਧਾਰੀ ਚੋਰ ਚਿੱਟੇ ਦਿਨ ਡਾਕਘਰ ਤੋਂ 1 ਲੱਖ ਯੂਰੋ...

flood affected villages in nepal

ਨੇਪਾਲ :  ਹੜ੍ਹ ਪ੍ਰਭਾਵਿਤ ਪਿੰਡਾਂ ਤੱਕ ਪਹੁੰਚੇ ਫੌਜੀ ਕਰਮਚਾਰੀ, ਪਹੁੰਚਾਈ ਰਾਹਤ...

incident in shopping mall

ਦੱਖਣੀ ਕੋਰੀਆ : ਸ਼ਾਪਿੰਗ ਮਾਲ 'ਚ ਵਿਅਕਤੀ ਨੇ ਅੱਠ ਲੋਕਾਂ ਨੂੰ ਮਾਰ'ਤਾ ਚਾਕੂ

last rites indian nationa

ਰਿਆਧ ਹਵਾਈ ਅੱਡੇ ਹਮਲੇ 'ਚ ਮਾਰੇ ਗਏ ਭਾਰਤੀ ਨਾਗਰਿਕ ਦੇ ਅੰਤਿਮ ਸੰਸਕਾਰ 'ਚ...

famous actor injured during rehearsal for an action scene

ਐਕਸ਼ਨ ਸੀਨ ਦੀ ਰਿਹਰਸਲ ਦੌਰਾਨ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਸਾਹਮਣੇ ਆਈ ਤਸਵੀਰ

committee constituted

KPK'ਚ ਐਮਰਜੈਂਸੀ ਲਾਗੂ ! ਪਾਕਿਸਤਾਨ ਸਰਕਾਰ ਨੇ ਮਾਮਲਿਆਂ ਦੀ ਨਿਗਰਾਨੀ ਲਈ...

ranjeev puri assembly speaker

ਅਮਰੀਕਾ 'ਚ ਪੰਜਾਬੀ ਮੂਲ ਦੇ ਰੰਜੀਵ ਪੁਰੀ ਸਟੇਟ ਅਸੈਂਬਲੀ ਸਪੀਕਰ ਬਣਨ ਦੀ ਦੌੜ 'ਚ

sharing home address in hopes of a box of sweets proves costly for influencer

'ਮੈਂ ਤੁਹਾਡੇ ਪੈਰੀਂ ਪੈਂਦਾ ਹਾਂ...'; ਡਿਲੀਵਰੀ ਏਜੰਟਾਂ ਤੋਂ ਤੰਗ ਆ ਕੇ ਘਰ ਛੱਡ...

this singer had joked about his own death

ਮਜ਼ਾਕ 'ਚ ਕਿਹਾ ਸੀ ਹਾਰਟ ਅਟੈਕ ਆ ਜਾਵੇਗਾ, ਫਿਰ ਅਗਲੇ ਹੀ ਪਲ ਇਸ ਮਸ਼ਹੂਰ ਗਾਇਕ ਨੇ...

major action by the municipal corporation ahead of gurpurab

ਅੰਮ੍ਰਿਤਸਰ 'ਚ ਨਗਰ ਨਿਗਮ ਦੀ ਕਾਰਵਾਈ, ਮੀਟ ਦੀਆਂ ਦੁਕਾਨਾਂ ਸੀਲ ਤੇ ਇਨ੍ਹਾਂ ਨੂੰ...

saudi prince security

ਲੁਕਣ ਲਈ ਮਜਬੂਰ ਹੋਏ ਸਾਊਦੀ ਪ੍ਰਿੰਸ ! ਹੂਤੀਆਂ ਦੇ ਮਿਜ਼ਾਈਲ ਹਮਲਿਆਂ ਦਾ ਖਦਸ਼ਾ

china stacks gold

ਸੋਨੇ ਦੀਆਂ ਕੀਮਤਾਂ 'ਚ ਗਿਰਾਵਟ ਦੇ ਬਾਵਜੂਦ ਚੀਨ ਨੇ ਵਧਾਈ ਖਰੀਦਾਰੀ !

durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe maharashtra fda no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਨਜ਼ਰੀਆ ਦੀਆਂ ਖਬਰਾਂ
    • shameful act
      ਇਨਸਾਨੀਅਤ ਹੋਈ ਸ਼ਰਮਸਾਰ ! ਲੋਕ ਬਣਾਉਂਦੇ ਰਹੇ ਵੀਡੀਓ ਤੇ ਬੰਦੇ ਨੇ ਹੜ੍ਹ 'ਚ ਜਾਨ...
    • millions of indians are totally free
      ਨਾ ਪੜ੍ਹਾਈ ਨਾ ਕੋਈ ਕੰਮ-ਕਾਰ ! ਭਾਰਤ ਦੇ 8.7 ਕਰੋੜ ਨੌਜਵਾਨ ਹਨ 'ਨਿਰ੍ਹੇ ਵਿਹਲੇ',...
    • dog protest
      ਕੁੱਤਿਆਂ ਦੇ ਆਤੰਕ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ! 'ਡੌਗੀ' ਦਾ ਭੇਸ ਬਣਾ ਕੇ ਆ ਗਿਆ...
    • water clean  toxic  iit  electronic eye machine
      ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ...
    • groom in sherwani food delivery video viral
      ਹੈਂ! ਲਾੜੀ ਨੂੰ ਮੰਡਪ 'ਚ ਛੱਡ ਫੂਡ ਡਿਲਵਰੀ ਦਾ ਕੰਮ ਕਰਨ ਤੁਰ ਪਿਆ ਲਾੜਾ! ਪੂਰੀ...
    • parents children transfers property
      ਕੀ ਮਾਤਾ-ਪਿਤਾ ਇਕ ਹੀ ਬੱਚੇ ਦੇ ਨਾਮ 'ਤੇ ਟ੍ਰਾਂਸਫਰ ਕਰ ਸਕਦੇ ਹਨ ਸਾਰੀ ਜਾਇਦਾਦ?...
    • cat became smuggler
      'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ...
    • mother own home property son daughter in law eviction
      ਕੀ ਮਾਂ ਆਪਣੇ ਪੁੱਤਰ-ਨੂੰਹ ਨੂੰ ਘਰ ਤੇ ਜਾਇਦਾਦ ਤੋਂ ਕਰ ਸਕਦੀ ਹੈ ਬੇਦਖ਼ਲ? ਜਾਣੋ...
    • australia gives pr to indian cab driver
      ਭਾਰਤੀ ਮੁੰਡੇ ਨੂੰ ਆਸਟ੍ਰੇਲਿਆ ਨੇ ਤੋਹਫੇ 'ਚ ਦਿੱਤੀ PR ! ਵਰ੍ਹਦੀਆਂ ਗੋਲ਼ੀਆਂ 'ਚ...
    • dubai invite scheme
      'ਰਿਸ਼ਤੇਦਾਰਾਂ ਨੂੰ ਬੁਲਾਓ, ਮੋਟਾ ਇਨਾਮ ਪਾਓ..!' ਦੁਬਈ 'ਚ ਰਹਿੰਦੇ ਲੋਕਾਂ ਲਈ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +