ਸਰਾਏ ਅਮਾਨਤ ਖਾਂ ਵਿਖੇ ਔਰਤ ਦੀ ਗੁੱਤ ਕੱਟਣ ਨਾਲ ਪਿੰਡ 'ਚ ਦਹਿਸ਼ਤ
ਸਰਾਏ ਅਮਾਨਤ ਖਾਂ(ਨਰਿੰਦਰ) - ਪੰਜਾਬ 'ਚ ਵਾਪਰ ਰਹੀਆਂ ਲਗਾਤਾਰ ਵਾਲ ਕੱਟਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ । ਜਿਸ ਦੇ ਤਹਿਤ ਤਰਨ ਤਾਰਨ ਜ਼ਿਲੇ ਦੇ ਪਿੰਡ ਸਰਾਏ ਅਮਾਨਤ ਖਾਂ ਵਿਖੇ ਬੀਤੀ ਰਾਤ ਇਕ ਔਰਤ ਦੀ ਗੁੱਤ ਕੱਟੀ ਜਾਣ ਨਾਲ ਸਮੁੱਚੇ ਪਿੰਡ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ।
ਇਸ ਮੌਕੇ 'ਤੇ ਪੱਤਰਕਾਰਾਂ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਰਾਏ ਅਮਾਨਤ ਖਾਂ ਵਿਖੇ ਰਾਜਬੀਰ ਕੌਰ ਪਤਨੀ ਵਿਰਸਾਂ ਸਿੰਘ ਜੋ ਆਪਣੇ ਪਰਿਵਾਰ ਸਮੇਤ ਘਰ ਦੇ ਵਿਹੜੇ ਵਿੱਚ ਲੰਮੇ ਪਏ ਸਨ ਕਿ 9-10 ਵਜੇ ਦੇ ਕਰੀਬ ਜਦੋ ਉਸ ਨੇ ਸਿਰ ਵਿੱਚ ਖੁੜਕਿਆਂ ਤਾਂ ਉਸ ਦੀ ਗੁੱਤ ਹੱਥ ਵਿੱਚ ਆਉਣ ਕਾਰਨ ਉਸ ਨੇ ਤੁਰੰਤ ਰੌਲਾਂ ਪਾ ਦਿੱਤਾ। ਉਸ ਦੀ ਆਵਾਜ ਸੁਣ ਕੇ ਸਾਰੇ ਘਰ ਵਾਲਿਆਂ ਨੇ ਉੱਠਕੇ ਵੇਖਿਆਂ ਤਾਂ ਔਰਤ ਰਾਜਬੀਰ ਕੌਰ ਦੀ ਗੁੱਤ ਕੱਟੀ ਹੋਈ ਸੀ। ਇਸ ਸਬੰਧੀ ਉਨ੍ਹਾਂ ਨੇ ਥਾਣੇ ਇਤਲਾਹ ਦੇ ਦਿੱਤੀ ਹੈ। ਇਸ ਘਟਨਾਂ ਨੂੰ ਲੈ ਕੇ ਸਾਰੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਚੰਡੀਗੜ੍ਹ ਛੇੜਛਾੜ ਮਾਮਲਾ: ਦੋਸ਼ੀ ਵਿਕਾਸ ਬਰਾਲਾ ਅਤੇ ਆਸ਼ੀਸ਼ ਕੁਮਾਰ ਪੇਸ਼ੀ ਤੋਂ ਬਾਅਦ ਗ੍ਰਿਫਤਾਰ
NEXT STORY