ਜਗਰਾਓਂ (ਮਾਲਵਾ) : ਪੰਜਾਬ 'ਚ ਹੋਈਆਂ ਸਥਾਨਕ ਚੋਣਾਂ ਦੇ 14 ਫਰਵਰੀ ਨੂੰ ਨਤੀਜੇ ਆਉਂਦੇ ਹੀ ਆਮ ਆਦਮੀ ਪਾਰਟੀ ਦੀ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਸਮੇਤ 3 ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਜਗਰਾਓਂ ਦੇ ਐੱਸ. ਐੱਚ. ਓ. ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਜਗਰਾਓਂ ਦੇ ਡੀ. ਏ. ਵੀ. ਕਾਲਜ 'ਚ ਹੋ ਰਹੀ ਵੋਟਾਂ ਦੀ ਗਿਣਤੀ ਦੌਰਾਨ ਪੁਲਸ ਪਾਰਟੀ ਸਮੇਤ ਉੱਥੇ ਮੌਜੂਦ ਸਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 3 ਦਿਨ ਨਹੀਂ ਚੱਲਣਗੀਆਂ 'ਸਰਕਾਰੀ ਬੱਸਾਂ', ਜਾਣੋ ਕੀ ਹੈ ਕਾਰਨ
ਇਸ ਦੌਰਾਨ ਜਦੋਂ ਚੋਣ ਨਤੀਜੇ ਸਾਹਮਣੇ ਆਏ ਤਾਂ ਆਪਣੀ ਹਾਰ ਨਾ ਸਹਾਰਦੇ ਹੋਏ ਆਪ ਵਿਧਾਇਕਾ ਸਮੇਤ 30-40 ਅਣਪਛਾਤੇ ਵਿਅਕਤੀਆਂ ਨੇ ਮੁੱਖ ਮਾਰਗ ’ਤੇ ਆਉਣ-ਜਾਣ ਵਾਲੀ ਟ੍ਰੈਫਿਕ ਬੰਦ ਕਰ ਦਿੱਤੀ ਅਤੇ ਲੋਕਾਂ ਦੀਆਂ ਸਿਹਤ ਸੇਵਾਵਾਂ ’ਚ ਵਿਘਨ ਪਾ ਕੇ ਉਨ੍ਹਾਂ ਦੀ ਜਾਨ ਨੂੰ ਖ਼ਤਰੇ ’ਚ ਪਾਇਆ। ਇਸ ਦੇ ਨਾਲ ਹੀ ਇਨ੍ਹਾਂ ਵੱਲੋਂ ਹਾਈਵੇਅ ਵੀ ਕਰੀਬ 3 ਘੰਟੇ ਲਈ ਬੰਦ ਰੱਖਿਆ ਗਿਆ।
ਇਹ ਵੀ ਪੜ੍ਹੋ : 'ਪੰਜਾਬ ਕੈਬਨਿਟ' ਦੀ ਅਹਿਮ ਮੀਟਿੰਗ ਅੱਜ, ਬੀਬੀਆਂ ਦੇ ਰਾਖਵੇਂਕਰਨ ਬਾਰੇ ਹੋਵੇਗੀ ਚਰਚਾ
ਬਾਅਦ ’ਚ ਸਾਰੇ ਹਜ਼ੂਮ ਨੇ ਸ਼ਹਿਰ ਦੇ ਬਜ਼ਾਰ ’ਚ ਮੁਜ਼ਾਹਰਾ ਕਰ ਕੇ ਕੋਵਿਡ-19 ਦੀ ਬੀਮਾਰੀ ਸਬੰਧੀ ਜਾਰੀ ਸਿਹਤ ਮਹਿਕਮੇ ਦੀਆਂ ਹਦਾਇਤਾਂ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਵੱਲੋਂ ਚੋਣਾਂ ਸਬੰਧੀ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਵੀ ਕੀਤੀ ਹੈ। ਇਸ ਤੋਂ ਬਾਅਦ ਥਾਣਾ ਸਿਟੀ ਜਗਰਾਓਂ ਵਿਖੇ ਆਪ ਵਿਧਾਇਕਾ ਸਮੇਤ ਉਕਤ ਵਿਅਕਤੀਆਂ 'ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸ਼ਰਮਨਾਕ : ਦਰਦ ਨਾਲ ਤੜਫਦੀ ਗਰਭਵਤੀ ਨੂੰ ਸਟਾਫ਼ ਨੇ ਵਾਪਸ ਮੋੜਿਆ, ਪਾਰਕ 'ਚ ਜੋੜੇ ਬੱਚਿਆਂ ਨੂੰ ਦਿੱਤਾ ਜਨਮ
ਇਨ੍ਹਾਂ 'ਚ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਪਤਨੀ ਸੁਖਵਿੰਦਰ ਸਿੰਘ ਤੋਂ ਇਲਾਵਾ ਸੁਖਵਿੰਦਰ ਸਿੰਘ ਵਾਸੀ ਮਾਣੂੰਕੇ, ਸੁਖਵੀਰ ਸਿੰਘ ਪੁੱਤਰ ਸੰਤੋਖ ਸਿੰਘ, ਰਾਮਸਰਨ ਪੁੱਤਰ ਕਰਤਾਰ ਸਿੰਘ ਚੰਦ, ਸੰਤੋਸ਼ ਰਾਣੀ ਪਤਨੀ ਰਾਮਸਰਨ, ਬਲਵੀਰ ਸਿੰਘ ਪੁੱਤਰ ਗੁਰਦੇਵ ਸਿੰਘ, ਗਗਨਪ੍ਰੀਤ ਕੌਰ ਤੇ ਲਵਪ੍ਰੀਤ ਕੌਰ ਪੁੱਤਰੀਆਂ ਬਲਵੀਰ ਸਿੰਘ, ਜਸਵੀਰ ਕੌਰ ਪਤਨੀ ਬਲਵੀਰ ਸਿੰਘ, ਜਸਵੰਤ ਭੱਲਾ, ਰਾਮਾ ਨਾਹਰ, ਰਾਜ ਸਿੰਘ ਪੁੱਤਰਾਨ ਚੰਦ ਸਿੰਘ ਅਤੇ ਵਿੱਕੀ ਸਾਰੇ ਵਾਸੀਅਨ ਜਗਰਾਓਂ ਸ਼ਾਮਲ ਹਨ।
ਨੋਟ : ਆਪ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਖ਼ਿਲਾਫ਼ ਦਰਜ ਹੋਏ ਕੇਸ ਸਬੰਧੀ ਦਿਓ ਆਪਣੀ ਰਾਏ
'ਪੰਜਾਬ ਕੈਬਨਿਟ' ਦੀ ਅਹਿਮ ਮੀਟਿੰਗ ਅੱਜ, ਬੀਬੀਆਂ ਦੇ ਰਾਖਵੇਂਕਰਨ ਬਾਰੇ ਹੋਵੇਗੀ ਚਰਚਾ
NEXT STORY