ਜਲਾਲਾਬਾਦ (ਟਿੰਕੂ ਨਿਖੰਜ) : ਜਲਾਲਾਬਾਦ ਦੇ ਨੇੜਲੇ ਪਿੰਡ ਕਮਰੇ ਵਾਲਾ ਵਿਖੇ ਬੀਤੀ ਰਾਤ ਪਿੰਡ ਦੀ ਇਕ ਔਰਤ ਵੱਲੋਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਪਿੰਡ ਦੀ ਮਹਿਲਾ ਸਰਪੰਚ ਦੀ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਮੌਕੇ 'ਤੇ ਪੁੱਜੀ ਅਤੇ 1 ਲੜਕੀ ਸਣੇ 3 ਲੋਕਾਂ ਨੂੰ ਕਾਬੂ ਕਰ ਲਿਆ। ਉਧਰ ਜ਼ਖਮੀ ਮਹਿਲਾ ਸਰਪੰਚ ਮਨਜੀਤ ਕੌਰ ਪਤਨੀ ਰਾਜੂ ਸਿੰਘ ਨੇ ਦੱਸਿਆ ਕਿ ਪਿੰਡ ਦੀ ਇਕ ਮਹਿਲਾ ਮਨਜੀਤ ਕੌਰ ਚਿੱਟੇ (ਨਸ਼ੇ) ਦੀ ਤਸਕਰੀ ਕਰਦੀ ਹੈ ਅਤੇ ਉਸਨੂੰ ਅਜਿਹਾ ਕਰਨ ਤੋਂ ਕਈ ਵਾਰ ਪਿੰਡ ਦੀ ਪੰਚਾਇਤ ਨੇ ਰੋਕਿਆ ਪਰ ਉਹ ਫਿਰ ਵੀ ਬਾਜ਼ ਨਹੀਂ ਆਈ।
ਜ਼ਖਮੀ ਮਹਿਲਾ ਸਰਪੰਚ ਨੇ ਅੱਗੇ ਦੱਸਿਆ ਕਿ ਉਕਤ ਔਰਤ ਬੀਤੀ ਰਾਤ ਪਿੰਡ ਦੀ ਔਰਤ ਕੁਲਵਿੰਦਰ ਕੌਰ ਪਤਨੀ ਜਸਵੰਤ ਸਿੰਘ ਨਾਲ ਝਗੜ ਕਰ ਰਹੀ ਸੀ ਤਾਂ ਉਸਨੂੰ ਮੌਕੇ 'ਤੇ ਬੁਲਾਇਆ ਗਿਆ ਤਾਂ ਮਨਜੀਤ ਕੌਰ ਸਾਜ਼ਿਸ਼ ਤਹਿਤ ਉਸਨੂੰ ਆਪਣੇ ਘਰ ਲੈ ਗਈ, ਜਿੱਥੇ ਉਸ ਨੇ ਉਸ 'ਤੇ ਹਮਲਾ ਕਰ ਦਿਤਾ ਅਤੇ ਉਸ ਦੀਆਂ ਬਾਹਾਂ 'ਤੇ ਦੰਦ ਵੱਢਣੇ ਸ਼ੁਰੂ ਕਰ ਦਿੱਤੀ। ਇਸ ਦੌਰਾਨ ਘਰ 'ਚ ਮੌਜੂਦ ਹੋਰ ਲੋਕਾਂ ਨੇ ਵੀ ਉਸਦੇ ਦੀ ਕੁੱਟਮਾਰ ਕੀਤੀ, ਜਿਸ ਨਾਲ ਉਹ ਜ਼ਖਮੀ ਹੋ ਗਈ। ਸਰਪੰਚ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਕਤ ਔਰਤ ਚਿੱਟੇ ਦੇ ਨਸ਼ੇ ਤੋਂ ਇਲਾਵਾ ਆਪਣੇ ਘਰ 'ਚ ਗੈਰ ਲੋਕਾਂ ਨੂੰ ਬੁਲਾ ਕੇ ਜਿਸਮਫਰੋਸ਼ੀ ਦਾ ਗਲਤ ਧੰਦਾ ਵੀ ਕਰਵਾਉਂਦੀ ਹੈ। ਪੀੜਤ ਸਰਪੰਚ ਨੇ ਪੁਲਸ ਪਾਸੋਂ ਉਕਤ ਮਾਮਲੇ 'ਚ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇੰਟਰਨੈਸ਼ਨਲ ਹਿਊਮਨ ਰਾਈਟਸ ਮੰਚ ਨੇ ਬਿਜਲੀ ਦੀਆਂ ਵੱਧ ਕੀਮਤਾਂ ਖਿਲਾਫ ਚਲਾਇਆ ਅਨੋਖਾ ਅਭਿਆਨ
NEXT STORY