ਮੋਗਾ (ਵਿਪਨ)—ਗਾਂਧੀ ਜਯੰਤੀ ਮੌਕੇ ਪੀ.ਐੱਮ ਮੋਦੀ ਨੇ ਪਲਾਸਟਿਕ ਮੁਕਤ ਭਾਰਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ। ਜਿਸ ਦੇ ਨਕਸ਼ੇ ਕਦਮ 'ਤੇ ਮੋਗਾ ਦਾ ਪਿੰਡ ਰਣਸੀਹ ਕਲਾਂ ਚੱਲ ਰਿਹਾ ਹੈ। ਪਿੰਡ ਦੇ ਵਿਕਾਸ ਲਈ ਕੁੱਝ ਕਰ ਗੁਜ਼ਰਨ ਵਾਲੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਇੱਕ ਹੋਰ ਸ਼ਲਾਘਾਯੋਗ ਕਦਮ ਪੁੱਟਿਆ ਹੈ। ਆਪਣੇ ਘਰ ਪਿਆ ਪਲਾਸਟਿਕ ਲਿਆਓ ਉਸਦੇ ਬਦਲੇ ਘਰ ਖੰਡ ਲੈ ਜਾਓ। ਇਸਦੇ ਨਾਲ ਹੀ ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਖੇਤੀਬਾੜੀ ਦੇ ਸੰਦ ਵੰਡੇ ਗਏ।

ਪੰਚਾਇਤ ਮੈਂਬਰਾਂ ਨੇ ਪਿੰਡ ਵਾਲਿਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਪਲਾਸਟਿਕ ਦੀ ਜਗ੍ਹਾ ਆਪਣੇ ਘਰ ਭਾਂਡਿਆਂ 'ਚ ਸਮਾਨ ਰੱਖਣ। ਸਾਡੀ ਸਮੁੱਚੀ ਜਗਬਾਣੀ ਦੀ ਟੀਮ ਵੀ ਤੁਹਾਨੂੰ ਅਪੀਲ ਕਰਦੀ ਹੈ ਕਿ ਪਲਾਸਟਿਕ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ। ਜਦੋ ਬਾਜ਼ਾਰ 'ਚੋਂ ਸੀਮਾਨ ਖਰੀਦਣ ਜਾਂਦੇ ਹੋ ਤੇ ਨਾਲ ਆਪਣੇ ਥੈਲਾ ਜ਼ਰੂਰ ਲੈ ਕੇ ਜਾਓ ਤਾਂ ਜੋ ਪਲਾਸਟਿਕ ਲੈਣ ਤੋਂ ਪਰਹੇਜ਼ ਕੀਤਾ ਜਾ ਸਕੇ।
ਫਿਰੋਜ਼ਪੁਰ : ਭਾਰਤੀ ਹੱਦ 'ਚ ਦਾਖਲ ਹੋ ਰਹੇ 2 ਪਾਕਿ ਘੁਸਪੈਠੀਏ ਕਾਬੂ
NEXT STORY