ਝਬਾਲ (ਨਰਿੰਦਰ) : ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਜਾਰੀ ਕੀਤੇ ਪੱਤਰ ਨੰ ਸ/5443-47 ਮਿਤੀ 14-7-23 ਤਹਿਤ ਪਿੰਡ ਪੱਧਰੀ ਕਲਾਂ ਦੀ ਸਰਪੰਚ ਬੀਬੀ ਰਸ਼ਪਾਲ ਕੌਰ ਨੂੰ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਸਬੰਧਤ ਪੰਚਾਇਤ ਸਕੱਤਰ ਵਿਰੁੱਧ ਕਾਰਵਾਈ ਲਈ ਸਬੰਧਤ ਸ਼ਾਖਾ ਨੂੰ ਲਿਖਿਆ ਹੈ।
ਇਹ ਵੀ ਪੜ੍ਹੋ : ਬੁੱਢੇ ਨਾਲੇ ਨਾਲ ਲੱਗਦੇ ਇਲਾਕੇ 'ਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਚੁੱਕਿਆ ਇਹ ਕਦਮ
ਇਸ ਸਬੰਧੀ ਪੱਤਰਕਾਰਾਂ ਨੂੰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਜਾਰੀ ਪੱਤਰ ਵਿਖਾਉਂਦਿਆਂ ਸਲਵਿੰਦਰ ਸਿੰਘ ਪੱਧਰੀ, ਭਗਵੰਤ ਸਿੰਘ ਪੱਧਰੀ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਿਕਾਸ ਕੰਮਾਂ ਲਈ ਆਈ ਗ੍ਰਾਂਟ ਨੂੰ ਖੁਰਦ-ਬੁਰਦ ਕਰਨ ਦੀ ਸ਼ਿਕਾਇਤ ਦੇ ਅਧਾਰ 'ਤੇ ਮਹਿਕਮੇ ਵੱਲੋਂ ਕੀਤੀ ਇਨਕੁਆਰੀ 'ਚ ਸਰਪੰਚ ਵੱਲੋਂ ਕਰਵਾਏ ਵਿਕਾਸ ਕੰਮਾਂ ਵਿੱਚ 57 ਲੱਖ 46 ਹਜ਼ਾਰ 360 ਰੁਪਏ ਦਾ ਫ਼ਰਕ ਪਾਇਆ ਗਿਆ, ਜਿਸ ਦਾ ਸਬੰਧਤ ਸਰਪੰਚ ਕੋਈ ਸਬੂਤ ਪੇਸ਼ ਨਹੀਂ ਕਰ ਸਕੀ।
ਇਹ ਵੀ ਪੜ੍ਹੋ : ਦਿੱਲੀ 'ਚ ਹੜ੍ਹ ਨੇ ਮਚਾਈ ਤਬਾਹੀ, ਦਵਾਰਕਾ 'ਚ 3 ਨੌਜਵਾਨਾਂ ਦੀ ਡੁੱਬਣ ਨਾਲ ਮੌਤ
ਇਸ ਦੇ ਅਧਾਰ 'ਤੇ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਰਪੰਚ ਨੂੰ ਮੁਅੱਤਲ ਕਰਦਿਆਂ ਪੰਚਾਇਤ ਦੇ ਖਾਤੇ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਦੋਂ ਕਿ ਸਰਪੰਚ ਦਾ ਚਾਰਜ ਕਿਸੇ ਪੰਚ ਨੂੰ ਦੇਣ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਹੁਕਮ ਦਿੱਤੇ ਗਏ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡ੍ਰਾਈ ਫਰੂਟਸ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਪੁਲ ਤੋਂ ਡਿੱਗਿਆ, ਡਰਾਈਵਰ ਦੀ ਮੌਤ
NEXT STORY