ਮਾਛੀਵਾੜਾ ਸਾਹਿਬ (ਟੱਕਰ) - ਮਾਛੀਵਾੜਾ ਨਗਰ ਕੌਂਸਲ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਸੁਰਿੰਦਰ ਕੁੰਦਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਅਹੁਦੇਦਾਰਾਂ ਦੀ ਚੋਣ ਕਰਵਾਉਣ ਲਈ ਐੱਸ. ਡੀ. ਐੱਮ ਸਮਰਾਲਾ ਗੀਤਿਕਾ ਸਿੰਘ ਨੇ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ : ਹੋਲੀ ਮੌਕੇ ਹੁਸ਼ਿਆਰਪੁਰ ’ਚ ਵੱਡੀ ਵਾਰਦਾਤ, ਦਰਿੰਦਿਆਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਕੇ ਦਿੱਤਾ ਜ਼ਹਿਰ
ਇਸ ਮੀਟਿੰਗ ’ਚ ਨਗਰ ਕੌਂਸਲ ਦੇ ਸੀਨੀਅਰ ਤੇ ਜੂਨੀਅਰ ਉੱਪ ਪ੍ਰਧਾਨ ਦੀ ਚੋਣ ਕੀਤੀ ਗਈ, ਜਿਸ ਵਿਚ ਕੌਂਸਲਰ ਮਨਜੀਤ ਕੁਮਾਰੀ ਨੇ ਕੌਂਸਲਰ ਸਤਿੰਦਰ ਕੌਰ ਦਾ ਨਾਮ ਸੀਨੀਅਰ ਉੱਪ ਪ੍ਰਧਾਨ ਅਤੇ ਕੌਂਸਲਰ ਸੁਰਿੰਦਰ ਜੋਸ਼ੀ ਨੇ ਕੌਂਸਲਰ ਗੁਰਨਾਮ ਸਿੰਘ ਖ਼ਾਲਸਾ ਦਾ ਨਾਮ ਜੂਨੀਅਰ ਉੱਪ ਪ੍ਰਧਾਨ ਲਈ ਪੇਸ਼ ਕੀਤਾ। ਮੀਟਿੰਗ ’ਚ ਮੌਜੂਦ ਸਮੂਹ ਕੌਂਸਲਰਾਂ ਨੇ ਇਨ੍ਹਾਂ ਨਾਵਾਂ ’ਤੇ ਆਪਣੀ ਸਹਿਮਤੀ ਪ੍ਰਗਟਾਈ। ਨਗਰ ਕੌਂਸਲ ਪ੍ਰਧਾਨ ਸੁਰਿੰਦਰ ਕੁੰਦਰਾ ਵਲੋਂ ਨਵੇਂ ਚੁਣੇ ਗਏ ਅਹੁਦੇਦਾਰਾਂ ਸਤਿੰਦਰ ਕੌਰ ਅਤੇ ਗੁਰਨਾਮ ਸਿੰਘ ਖਾਲਸਾ ਦਾ ਸਵਾਗਤ ਕਰਦੇ ਕਿਹਾਕਿ ਉਹ ਸਮੂਹ ਕੌਂਸਲਰਾਂ ਨਾਲ ਇਕਜੁਟ ਹੋ ਕੇ ਸ਼ਹਿਰ ਦੀ ਤਰੱਕੀ ਲਈ ਯਤਨਸ਼ੀਲ ਰਹਿਣਗੇ।
ਇਹ ਵੀ ਪੜ੍ਹੋ : ਪਲਾਂ ’ਚ ਉਜੜਿਆ ਹੱਸਦਾ-ਵੱਸਦਾ ਪਰਿਵਾਰ, ਦੋ ਸਕੇ ਭਰਾਵਾਂ ਦੀ ਮੌਤ ਨਾਲ ਘਰ ’ਚ ਪੈ ਗਿਆ ਚੀਕ-ਚਿਹਾੜਾ
ਇਸ ਮੌਕੇ ਕਪਿਲ ਆਨੰਦ, ਵਿਜੈ ਕੁਮਾਰ ਚੌਧਰੀ, ਪਰਮਜੀਤ ਪੰਮੀ, ਸੂਰਜ ਕੁਮਾਰ, ਬਲਜੀਤ ਕੌਰ, ਹਰਜੀਤ ਕੌਰ ਕਾਹਲੋਂ, ਬਿਮਲਾ ਦੇਵੀ, ਪਰਮਜੀਤ ਕੌਰ (ਸਾਰੇ ਕੌਂਸਲਰ), ਸੁਖਪਾਲ ਸਿੰਘ ਬੈਨੀਪਾਲ, ਪੀ.ਏ ਰਾਜੇਸ਼ ਬਿੱਟੂ, ਕੁਲਵਿੰਦਰ ਸਿੰਘ ਮਾਣੇਵਾਲ, ਗੁਰਮੀਤ ਸਿੰਘ ਕਾਹਲੋਂ, ਬਲਵਿੰਦਰ ਰਾਏ ਚੌਧਰੀ, ਪ੍ਰਧਾਨ ਚੇਤਨ ਕੁਮਾਰ, ਸਤੀਸ਼ ਕੁਮਾਰ, ਈ. ਓ. ਪੁਸ਼ਪਿੰਦਰ ਕੁਮਾਰ, ਸੁਖਦੀਪ ਸਿੰਘ ਸੋਨੀ, ਪਰਮਜੀਤ ਪੰਮਾ, ਬੇਅੰਤ ਸਿੰਘ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਭਗਵੰਤ ਦੀ ਕੈਪਟਨ ਨੂੰ ਚਿਤਾਵਨੀ, ਕਿਹਾ-ਬਿਜਲੀ ਦੇ ਮੁੱਦੇ ’ਤੇ 7 ਅਪ੍ਰੈਲ ਤੋਂ ਸੂਬੇ ’ਚ ਛੇੜਾਂਗੇ ਅੰਦੋਲਨ
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਔਰਤਾਂ ਨੂੰ ਸਰਕਾਰੀ ਬੱਸਾਂ ’ਚ ਮੁਫ਼ਤ ਸਫ਼ਰ ਦੀ ਸੁਵਿਧਾ ਲਾਗੂ ਕਰਨ ਦੇ ਹੁਕਮ
NEXT STORY