ਬਾਲੀਬੁੱਡ ਡੈਸਕ : ਪੰਜਾਬ ਦੀ ਮਸ਼ੂਹਰ ਅਦਾਕਾਰਾ ਸਤਿੰਦਰ ਸੱਤੀ ਅਤੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਇਨ੍ਹੀਂ ਦਿਨੀਂ 'ਪੰਜਾਬ ਬੋਲਦਾ' ਟੂਰ ਦੌਰਾਨ ਨਿਊਜ਼ੀਲੈਂਡ ਦੌਰੇ 'ਤੇ ਹਨ। ਜਾਣਕਾਰੀ ਮੁਤਾਬਕ ਸਤਿੰਦਰ ਸੱਤੀ ਵੱਲੋਂ 14 ਤੋਂ 17 ਅਪ੍ਰੈਲ, 2023 ਤੱਕ 'ਪੰਜਾਬ ਬੋਲਦਾ' ਸ਼ੋਅ ਕੀਤਾ ਜਾਵੇਗਾ। ਦੱਸ ਦੇਈਏ ਕਿ ਸਤਿੰਦਰ ਸੱਤੀ 14 ਅਪ੍ਰੈਲ ਨੂੰ ਨਿਊਜ਼ੀਲੈਂਡ ਵਿਖੇ ਕ੍ਰੀਸ਼ਟਚਰਚ ਦੇ ਅਰੋਰਾ ਥੀਏਟਰ, 15 ਅਪ੍ਰੈਲ ਨੂੰ ਆਕਲੈਂਡ ਦੇ ਵੋਡਾਫੌਨ ਈਵੈਂਟ ਸੈਂਟਰ, 16 ਅਪ੍ਰੈਲ ਨੂੰ ਟੌਰੰਗਾ ਦੇ ਹੌਲੀ ਟ੍ਰੀਨਿਟੀ ਅਤੇ 17 ਅਪ੍ਰੈਲ ਨੂੰ ਹੋਣ ਵਾਲਿੰਗਟਨ ਦੇ ਟਾਊਨ ਹਾਲ, ਲੌਅਰ ਹਟ 'ਚ ਆਪਣੀ ਗਾਇਕੀ ਦੀ ਪੇਸ਼ਕਾਰੀ ਕਰਨਗੇ। 

ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟਰ ਸਾਂਝਾ ਕਰਕੇ ਨਿਊਜ਼ੀਲੈਂਡ ਵਿਖੇ 16 ਅਪ੍ਰੈਲ ਨੂੰ ਹੋਣ ਵਾਲੇ ਆਪਣੇ ਲਾਈਵ ਸ਼ੋਅ ਦੀ ਜਾਣਕਾਰੀ ਦਿੱਤੀ ਹੈ। ਰਣਜੀਤ ਬਾਵਾ ਦੇ ਇਸ ਪ੍ਰੋਗਰਾਮ ਨੂੰ ਵੀ ਸਤਿੰਦਰ ਸੱਤੀ ਵੱਲੋਂ ਹੋਸਟ ਕੀਤਾ ਜਾਵੇਗਾ
 ਇਸ ਦੇ ਨਾਲ ਹੀ ਸਤਿੰਦਰ ਸੱਤੀ ਦੀ ਨਿਊ ਲੁੱਕ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚੋਂ ਉਨ੍ਹਾਂ ਨੇ ਲਾਲ ਰੰਗ ਡ੍ਰੈਸ ਪਹਿਨੀ ਹੋਈ ਹੈ ਤੇ ਬਿਲਕੁਲ ਸਾਧਾਰਨ ਮੇਕਅੱਪ ਕੀਤਾ ਹੋਇਆ ਹੈ।
ਇਸ ਦੇ ਨਾਲ ਹੀ ਸਤਿੰਦਰ ਸੱਤੀ ਦੀ ਨਿਊ ਲੁੱਕ ਵਾਲੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚੋਂ ਉਨ੍ਹਾਂ ਨੇ ਲਾਲ ਰੰਗ ਡ੍ਰੈਸ ਪਹਿਨੀ ਹੋਈ ਹੈ ਤੇ ਬਿਲਕੁਲ ਸਾਧਾਰਨ ਮੇਕਅੱਪ ਕੀਤਾ ਹੋਇਆ ਹੈ।
 ਇੱਥੇ ਇਹ ਵੀ ਦੱਸਣਯੋਗ ਹੈ ਕਿ ਸਤਿੰਦਰ ਸੱਤੀ ਬੀਤੇ ਦਿਨੀਂ ਕੈਨੇਡਾ ਦੇ ਐਲਬਰਟਾ 'ਚ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੂੰ ਐਲਬਰਟਾ 'ਚ Oath Cermony ਦੌਰਾਨ ਵਕੀਲ ਦੀ ਸਹੁੰ ਚੁਕਾਈ ਗਈ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸਤਿੰਦਰ ਸੱਤੀ ਬੀਤੇ ਦਿਨੀਂ ਕੈਨੇਡਾ ਦੇ ਐਲਬਰਟਾ 'ਚ ਕੈਨੇਡੀਅਨ ਵਕੀਲ ਦਾ ਲਾਇਸੈਂਸ ਹਾਸਲ ਕਰ ਚੁੱਕੇ ਹਨ। ਉਨ੍ਹਾਂ ਨੂੰ ਐਲਬਰਟਾ 'ਚ Oath Cermony ਦੌਰਾਨ ਵਕੀਲ ਦੀ ਸਹੁੰ ਚੁਕਾਈ ਗਈ ਸੀ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਜ਼ਖ਼ਮੀ ਹੋਏ ਸੰਜੇ ਦੱਤ, ਲੱਗੀ ਸੱਟ
NEXT STORY