ਬੋਹਾ(ਜ.ਬ.)-ਬੋਹਾ ਖੇਤਰ ਦੇ ਪਿੰਡ ਰਾਮਗਡ਼੍ਹ ਸ਼ਾਹਪੁਰੀਆ ਦੇ ਕਿਸਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਹੋਣ ਤੋਂ ਬਾਅਦ ਹੁਣ ਇਸ ਨੇਡ਼ਲੇ ਪਿੰਡ ਟੋਡਰਪੁਰ ’ਚ ਵੀ 50 ਲੱਖ ਰੁਪਏ ਤੋਂ ਉਪਰ ਘਪਲੇਬਾਜ਼ੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਪਲੇਬਾਜ਼ੀ ਨੂੰ ਲੈ ਕੇ ਅੱਜ ਸਹਿਕਾਰੀ ਸਭਾ ਦੇ ਦਫਤਰ ’ਚ ਸਭਾ ਦੇ ਹਿੱਸੇਦਾਰਾਂ ਨੇ ਮੀਟਿੰਗ ਕਰਨ ਤੋਂ ਬਾਅਦ ਸਹਿਕਾਰੀ ਬੈਂਕ ਬਰੇਟਾ ਤੇ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਘਪਲੇਬਾਜ਼ੀ ਬਾਰੇ ਜਾਣਕਾਰੀ ਦਿੰਦਿਆਂ ਟੋਡਰਪਰ ਪਿੰਡ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ, ਪੰਚ ਦਲਜੀਤ ਸਿੰਘ, ਸਸਪਾਲੀ ਦੇ ਸਰਪੰਚ ਨਰੋਤਮ ਸਿੰਘ ਅਤੇ ਭਖਡ਼ਿਆਲ ਦੇ ਸਰਪੰਚ ਜਗਪਾਲ ਸਿੰਘ ਨੇ ਦੱਸਿਆ ਕਿ ਸਹਿਕਾਰੀ ਸਭਾ ਵਿਚ ਘਪਲੇਬਾਜ਼ੀ ਕਈ ਸਾਲਾਂ ਤੋਂ ਹੋ ਰਹੀ ਸੀ। ਛੇ ਮਹੀਨੇ ਪਹਿਲਾਂ ਇਸ ਸੋਸਾਇਟੀ ਦੇ ਸੈਕਟਰੀ ਹਰਦੇਵ ਸਿੰਘ ਬਹਾਦੁਰਪੁਰ ਦੀ ਮੌਤ ਹੋ ਗਈ ਤਾਂ ਉਸ ਤੋਂ ਬਾਅਦ ਸੋਸਾਇਟੀ ਦੇ ਸੇਲਜ਼ਮੈਨ ਪਰਵਿੰਦਰ ਸਿੰਘ ਵਾਸੀ ਬਹਾਦਰਪੁਰ ਨੂੰ ਸੈਕਟਰੀ ਨਿਯੁਕਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਨਵੇਂ ਨਿਯੁਕਤ ਕੀਤੇ ਸੈਕਟਰੀ ਵੱਲੋਂ ਬੀਤੀ 21 ਜੂਨ ਨੂੰ ਬਰੇਟਾ ਮੰਡੀ ਵਿਖੇ ਖੁਦਕੁਸ਼ੀ ਕਰ ਲਈ ਗਈ ਤਾਂ ਹਿੱਸੇਦਾਰਾਂ ਨੂੰ ਸ਼ੱਕ ਹੋਇਆ। ਉਨ੍ਹਾਂ ਸਹਿਕਾਰੀ ਸਭਾ ਦੇ ਬੈਂਕ ਵਿਚਲੇ ਖਾਤਿਅਾਂ ਦੀ ਜਾਣਕਾਰੀ ਲੈਣ ਲਈ ਬਰੇਟਾ ਦੇ ਸਹਿਕਾਰੀ ਬੈਂਕ ਨਾਲ ਸੰਪਰਕ ਕੀਤਾ ਤਾਂ ਬੈਂਕ ਅਧਿਕਾਰੀਆਂ ਨੇ ਵੀ ਟਾਲ ਮਟੋਲ ਦੀ ਨੀਤੀ ਆਪਣਾ ਕੇ ਉਨ੍ਹਾਂ ਨੂੰ ਨਿਆਂ ਨਾ ਦਿੱਤਾ। ਜਦੋਂ ਹੁਣ ਜਨਤਕ ਦਬਾਅ ਅੱਗੇ ਝੁਕਦਿਆਂ ਬੈਂਕ ਅਧਿਕਾਰੀਆਂ ਵੱਲੋਂ ਖਾਤਿਆਂ ਦੀ ਲਿਸਟ ਹਿੱਸੇਦਾਰਾਂ ਨੂੰ ਦਿੱਤੀ ਗਈ ਹੈ ਤਾਂ ਇਸ ’ਚੋਂ ਹੈਰਾਨੀਜਨਕ ਤੱਥ ਉਭਰ ਕੇ ਸਾਹਮਣੇ ਆਏ ਹਨ ਤੇ ਪੰਜਾਹ ਲੱਖ ਤੋਂ ਉਪਰ ਦੀ ਘਪਲੇਬਾਜ਼ੀ ਹੋਣ ਦਾ ਪੱਤਾ ਲੱਗਾ ਹੈ। ਪਾਤਡ਼ਾਂ ਸਦਰ ਥਾਣਾ ਵਿਚ ਤਾਇਨਾਤ ਇੰਸਪੈਕਟਰ ਰਣਬੀਰ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਇਸ ਸਮੇਂ ਦੋਸ਼ ਲਾਇਆ ਕਿ ਉਸਦੇ ਪੁੱਤਰ ਨੇ ਨਾ ਕਦੇ ਸਹਿਕਾਰੀ ਸਭਾ ਤੋਂ ਕਰਜ਼ ਲਿਆ ਹੈ ਤੇ ਨਾ ਹੀ ਉਹ ਕਦੇ ਬੈਂਕ ਵਿਚ ਗਿਆ ਹੈ ਪਰ ਸੋਸਾਇਟੀ ਕਰਮਚਾਰੀਆਂ ਨੇ ਤਿੰਨ ਲੱਖ ਅੱਠਤੀ ਹਜ਼ਾਰ ਰੁਪਏ ਦਾ ਕਰਜ਼ਾ ਉਸ ਸਿਰ ਵੀ ਵਿਖਾ ਦਿੱਤਾ ਹੈ। ਹਿੱਸੇਦਾਰਾਂ ਨੇ ਕਿਹਾ ਕਿ ਸੋਸਾਇਟੀ ਨਾਲ ਸਬੰਧਤ ਪਿੰਡ ਟੋਡਰਪੁਰ, ਸਸਪਾਲੀ ਤੇ ਭਖਡ਼ਿਆਲ ਦੇ ਕੁਝ ਪੁਰਾਣੇ ਹਿੱਸੇਦਾਰਾਂ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਪਰ ਉਨ੍ਹਾਂ ਦੇ ਨਾਂ ’ਤੇ ਵੀ ਲੱਖਾਂ ਰਪਏ ਦਾ ਕਰਜ਼ਾ ਬੋਲਦਾ ਹੈ, ਜਦਕਿ ਬੈਂਕ ਵੱਲੋਂ ਇਸ ਕਰਜ਼ੇ ਬਾਰੇ ਕਦੇ ਵੀ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਤੇ ਇਸ ਕਰਜ਼ੇ ਦੀ ਅਦਾਇਗੀ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਕਰ ਦਿੱਤੀ ਗਈ ਸੀ। ਹਿੱਸੇਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਕਰਜ਼ੇ ਦੀ ਅਦਾਇਗੀ ਵਜੋਂ 95 ਹਜ਼ਾਰ ਦੀ ਐਂਟਰੀ ਉਸਦੀ ਪਾਸ ਬੁੱਕ ਵਿਚ ਤਾਂ ਦਰਜ ਕੀਤੀ ਗਈ ਪਰ ਬੈਂਕ ਖਾਤੇ ’ਚੋਂ ਇਹ ਗਾਇਬ ਹੈ। ਇਸ ਤਰ੍ਹਾਂ ਹੋਰ ਵੀ ਕਈ ਹਿੱਸੇਦਾਰਾ ਨੇ ਦੋਸ਼ ਲਾਇਆ ਕੇ ਸੋਸਾਇਟੀ ਕਰਮਚਾਰੀਆਂ ਨੇ ਉਨ੍ਹਾਂ ਦੇ ਨਕਲੀ ਦਸਤਖਤ ਕਰ ਕੇ ਜਾਂ ਅੰਗੂਠੇ ਲਾ ਕੇ ਉਨ੍ਹਾਂ ਦੇ ਨਾਂ ’ਤੇ ਲੱਖਾਂ ਰੁਪਏ ਕਢਵਾ ਲਏ ਹਨ। ਹਿੱਸੇਦਾਰ ਨੇ ਕਿਹਾ ਕਿ ਉਹ ਭਲਕੇ ਸਾਰੇ ਹਲਫੀਆ ਬਿਆਨ ਦੇ ਕੇ ਜ਼ਿਲਾ ਪ੍ਰਸ਼ਾਸਨ ਤੋਂ ਘਪਲੇ ਦੀ ਜਾਂਚ ਦੀ ਮੰਗ ਕਰਨਗੇ।
ਕੀ ਕਹਿੰਦੇ ਹਨ ਸਹਿਕਾਰੀ ਸਭਾ ਦੇ ਸਹਾਇਕ ਰਜਿਸਟਰਾਰ
ਜਦੋਂ ਇਸ ਸਬੰਧੀ ਸਹਿਕਾਰੀ ਸਭਾ ਦੇ ਸਹਾਇਕ ਰਜਿਸਟਰਾਰ ਦਰਸ਼ਨ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਘਪਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ ਤੇ ਇਸ ਵਿਚ ਦੋਸ਼ੀ ਕਿਸੇ ਵੀ ਵਿਅਕਤੀ ਨਾਲ ਕੋਈ ਰਿਆਇਤ ਨਹੀਂ ਕੀਤੀ ਜਾਵੇਗੀ। ਸਹਿਕਰੀ ਬੈਂਕ ਮਾਨਸਾ ਦੇ ਚੀਫ ਮੈਨੇਜਰ ਵਿਸਾਲ ਗਰਗ ਨਾਲ ਜਦੋਂ ਬਰੇਟਾ ਬੈਂਕ ਦੀ ਕਥਿਤ ਮਿਲੀਭੁਗਤ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾ ਕਿਹਾ ਕਿ ਜਾਂਚ ਤੋਂ ਪਹਿਲਾ ਇਸ ਗੱਲ ਦਾ ਪਤਾ ਨਹੀਂ ਲੱਗ ਸਕਦਾ ਕਿ ਇਸ ਘਪਲੇ ਵਿਚ ਕੌਣ-ਕੌਣ ਦੋਸ਼ੀ ਹੈ ਤੇ ਕੌਣ ਨਹੀਂ । ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਘਪਲੇ ਦੀ ਜਾਂਚ ਲਈ ਇਕ ਬੈਂਕ ਅਧਿਕਾਰੀ ਤੇ ਚਾਰ ਸਹਿਕਾਰੀ ਸਭਾ ਦੇ ਸੈਕਟਰੀਆਂ ’ਤੇ ਅਾਧਾਰਿਤ ਇਕ ਜਾਂਚ ਕਮੇਟੀ ਬਣਾਈ ਜਾ ਰਹੀ ਹੈ ਤੇ ਇਸ ਜਾਂਚ ਤੋਂ ਬਾਅਦ ਘਪਲੇ ਲਈ ਜ਼ਿੰਮੇਵਾਰ ਹਰੇਕ ਧਿਰ ’ਤੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਕੇਂਦਰੀ ਜੇਲ ’ਚੋਂ ਚਿੱਟੇ ਸਮੇਤ 2 ਅੌਰਤਾਂ ਗ੍ਰਿਫਤਾਰ
NEXT STORY