ਗੁਰਦਾਸਪੁਰ (ਹਰਮਨ)-ਗੁਰਦਾਸਪੁਰ ਜ਼ਿਲ੍ਹੇ ਅੰਦਰ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਆਮ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ। ਉਸ ਦੇ ਨਾਲ ਹੀ ਇਸ ਗਰਮੀ ਨੇ ਸਕੂਲਾਂ ’ਚ ਪੜ੍ਹਦੇ ਛੋਟੇ ਬੱਚਿਆਂ ਨੂੰ ਵੀ ਹਾਲੋ ਬੇਹਾਲ ਕਰ ਕੇ ਰੱਖ ਦਿੱਤਾ ਹੈ। ਹਾਲਾਤ ਇਹ ਬਣੇ ਹੋਏ ਹਨ ਕਿ ਸਕੂਲਾਂ ’ਚ ਰੋਜ਼ਾਨਾ ਆ ਜਾ ਰਹੇ ਇਹ ਬੱਚੇ ਜਾਂ ਤਾਂ ਬੀਮਾਰ ਹੋ ਰਹੇ ਹਨ ਅਤੇ ਜਾਂ ਫਿਰ ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਤੱਕ ਕਿ ਸੋਸ਼ਲ ਮੀਡੀਆ ’ਤੇ ਕਈ ਸਕੂਲਾਂ ’ਚ ਬਿਜਲੀ ਨਾ ਆਉਣ ਕਾਰਨ ਪ੍ਰੇਸ਼ਾਨੀ ਨਾਲ ਜੂਝ ਰਹੇ ਬੱਚਿਆਂ ਦੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ। ਇਸ ਦੇ ਬਾਵਜੂਦ ਅਜੇ ਤੱਕ ਨਾ ਤਾਂ ਸਕੂਲਾਂ ਦਾ ਕੋਈ ਸਮਾਂ ਬਦਲਿਆ ਗਿਆ ਹੈ ਅਤੇ ਨਾ ਹੀ ਸਕੂਲਾਂ ’ਚ ਛੁੱਟੀਆਂ ਕੀਤੀਆਂ ਗਈਆਂ ਹਨ।
ਦੱਸਣਯੋਗ ਹੈ ਕਿ ਗੁਰਦਾਸਪੁਰ ਜ਼ਿਲ੍ਹਾ ਅੰਦਰ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ 40 ਤੋਂ 42 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਦਰਜ ਕੀਤਾ ਜਾ ਰਿਹਾ ਹੈ ਪਰ ਅੱਜ ਬੇਸ਼ੱਕ ਤਾਪਮਾਨ 38 ਡਿਗਰੀ ਸੈਂਟੀਗ੍ਰੇਡ ਹੈ ਪਰ ਮੌਸਮ ਵਿਗਿਆਨੀਆਂ ਅਨੁਸਾਰ ਇਹ ਤਾਪਮਾਨ 46 ਡਿਗਰੀ ਤਾਪਮਾਨ ਵਾਂਗ ਮਹਿਸੂਸ ਹੋ ਰਿਹਾ ਹੈ। ਬੀਤੇ ਕੱਲ ਵੀ ਬੇਹੱਦ ਜ਼ਿਆਦਾ ਗਰਮੀ ਹੋਣ ਕਾਰਨ ਲੋਕ ਤ੍ਰਾਹ ਤ੍ਰਾਹ ਕਰਦੇ ਦਿਖਾਈ ਦਿੱਤੇ ਅਤੇ ਅੱਜ ਮੁੜ ਗਰਮੀ ਨੇ ਲੋਕਾਂ ਦੀ ਤੌਬਾ ਕਰਵਾ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਘਰ ਆ ਕੇ ਨੌਜਵਾਨ 'ਤੇ ਅੰਨ੍ਹੇਵਾਹ ਚਲਾਈਆਂ ਗੋਲੀਆਂ
ਇਸ ਦੇ ਚਲਦਿਆਂ ਆਮ ਜਨਜੀਵਨ ’ਤੇ ਵੱਡਾ ਅਸਰ ਪਿਆ ਹੈ ਅਤੇ 12 ਤੋਂ 4 ਵਜੇ ਤੱਕ ਤਕਰੀਬਨ ਸਾਰੀਆਂ ਸੜਕਾਂ ਅਤੇ ਬਾਜ਼ਾਰ ਸੁੰਨੇ ਹੀ ਰਹਿੰਦੇ ਹਨ, ਜਿਸ ਕਾਰਨ ਵੱਖ-ਵੱਖ ਲੋਕਾਂ ਦੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ। ਇਸੇ ਤਰ੍ਹਾਂ ਬਨਸਪਤੀ ਜੀਵ ਜੰਤੂ ਅਤੇ ਫਸਲਾਂ ’ਤੇ ਵੀ ਇਸ ਗਰਮੀ ਦਾ ਭਾਰੀ ਅਸਰ ਦਿਖਾਈ ਦੇ ਰਿਹਾ ਹੈ।
ਸਕੂਲਾਂ ’ਚ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਘਾਟ
ਬੱਚਿਆਂ ਨੂੰ ਗਰਮੀ ਤੋਂ ਬਚਾਉਣ ਲਈ ਸਕੂਲਾਂ ’ਚ ਕਈ ਤਰ੍ਹਾਂ ਦੀਆਂ ਸਹੂਲਤਾਂ ਦੀ ਘਾਟ ਕਾਰਨ ਸਮੱਸਿਆ ਹੋਰ ਵੀ ਵਧ ਜਾਂਦੀ ਹੈ ਖਾਸ ਤੌਰ ’ਤੇ ਪੇਂਡੂ ਖੇਤਰ ਦੇ ਸਕੂਲਾਂ ’ਚ ਬੱਚਿਆਂ ਦੀ ਹਾਲਤ ਹੋਰ ਵੀ ਬੱਦਤਰ ਹੈ, ਜਿੱਥੇ ਬਿਜਲੀ ਬੰਦ ਹੋਣ ਦੀ ਸੂਰਤ ’ਚ ਬੱਚਿਆਂ ਨੂੰ ਪੱਖੇ ਦੀ ਹਵਾ ਵੀ ਨਸੀਬ ਨਹੀਂ ਹੁੰਦੀ।
ਕਈ ਅਧਿਆਪਕਾਂ ਨੇ ਆਪਣੇ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਜਦੋਂ ਬਿਜਲੀ ਬੰਦ ਹੁੰਦੀ ਹੈ ਤਾਂ ਸਕੂਲਾਂ ’ਚ ਪੜ੍ਹਾਉਣਾ ਤਾਂ ਦੂਰ ਸਗੋਂ ਸਕੂਲਾਂ ’ਚ ਬੈਠਣਾ ਵੀ ਮੁਸ਼ਕਲ ਹੋ ਜਾਂਦਾ ਹੈ। ਕਿਉਂਕਿ ਇਹਨਾਂ ਸਕੂਲਾਂ ’ਚ ਨਾ ਤਾਂ ਕਿਸੇ ਜਨਰੇਟਰ ਜਾਂ ਇਨਵਰਟਰ ਦਾ ਪ੍ਰਬੰਧ ਹੈ ਅਤੇ ਨਾ ਹੀ ਗਰਮੀ ਤੋਂ ਬਚਣ ਲਈ ਕੋਈ ਹੋਰ ਸਹੂਲਤ ਹੈ। ਇੱਥੋਂ ਤੱਕ ਕਿ ਜੇਕਰ ਬਿਜਲੀ ਆ ਵੀ ਰਹੀ ਹੋਵੇ ਤਾਂ ਪੱਖਿਆਂ ਦੀ ਹਵਾ ਵੀ ਬੱਚਿਆਂ ਨੂੰ ਗਰਮੀ ਤੋਂ ਨਹੀਂ ਬਚਾ ਰਹੀ। ਉਨ੍ਹਾਂ ਕਿਹਾ ਕਿ ਕੁਝ ਪ੍ਰਾਈਵੇਟ ਸਕੂਲਾਂ ’ਚ ਕੂਲਰ ਜਾਂ ਏ. ਸੀ. ਦੀ ਸਹੂਲਤ ਹੈ ਪਰ ਸਰਕਾਰੀ ਸਕੂਲਾਂ ’ਚ ਅਜਿਹੀ ਕੋਈ ਵੀ ਸਹੂਲਤ ਨਾ ਹੋਣ ਕਾਰਨ ਇਹ ਬੱਚੇ ਹੋਰ ਵੀ ਪ੍ਰੇਸ਼ਾਨੀਆਂ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਕਹਿਰ ਦੀ ਗਰਮੀ ਤੋਂ ਬਾਅਦ ਹੁਣ ਬਦਲੇਗਾ ਮੌਸਮ, ਇਨ੍ਹਾਂ ਤਰੀਕਾਂ ਪਵੇਗਾ ਮੀਂਹ, ਪੜ੍ਹੋ ਤਾਜ਼ਾ ਅਪਡੇਟ
ਅੱਤ ਦੀ ਗਰਮੀ ’ਚ ਪੈਦਲ ਚੱਲਣ ਲਈ ਮਜ਼ਬੂਰ ਬੱਚੇ
ਸਕੂਲਾਂ ’ਚ ਬੱਚਿਆਂ ਦੀ ਹਾਲਤ ਨਾਲ ਸੰਬੰਧਿਤ ਇੱਕ ਤਰਾਸਦੀ ਇਹ ਵੀ ਹੈ ਕਿ ਬਹੁ ਗਿਣਤੀ ਸਕੂਲਾਂ ਵਿੱਚ ਪੀਣ ਵਾਲੇ ਠੰਡੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਅਤੇ ਗਰਮੀ ਵਿੱਚ ਬੱਚਿਆਂ ਨੂੰ ਟੂਟੀਆਂ ਦਾ ਗਰਮ ਪਾਣੀ ਪੀਣਾ ਪੈਂਦਾ ਹੈ। ਜਿਆਦਾਤਰ ਪ੍ਰਾਈਵੇਟ ਸਕੂਲਾਂ ਵੱਲੋਂ ਆਪਣੇ ਬੱਚਿਆਂ ਨੂੰ ਲਿਜਾਉਣ ਅਤੇ ਛੱਡਣ ਲਈ ਟ੍ਰਾਂਸਪੋਰਟ ਦਾ ਪ੍ਰਬੰਧ ਕੀਤਾ ਹੋਇਆ ਹੈ। ਭਾਰਤ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਖੁਦ ਹੀ ਆਪਣੇ ਸਾਈਕਲਾਂ ਜਾਂ ਪੈਦਲ ਤੁਰ ਕੇ ਸਕੂਲਾਂ ਤੱਕ ਆਉਣਾ ਜਾਣਾ ਪੈਂਦਾ ਹੈ। ਅਤ ਦੀ ਇਸ ਗਰਮੀ ਵਿੱਚ ਅਕਸਰ ਰੋਜ਼ਾਨਾ ਹੀ ਛੋਟੇ ਬੱਚੇ ਪੈਦਲ ਚੱਲ ਕੇ ਸਕੂਲਾਂ ਵਿੱਚ ਆਉਂਦੇ ਜਾਂਦੇ ਦੇਖੇ ਜਾਂਦੇ ਹਨ। ਜਿਸ ਕਾਰਨ ਬੱਚਿਆਂ ਦੇ ਮਾਪੇ ਵਾਰ-ਵਾਰ ਮੰਗ ਕਰ ਰਹੇ ਹਨ ਕਿ ਸਰਕਾਰ ਨੂੰ ਗਰਮੀ ਦਾ ਪ੍ਰਕੋਪ ਦੇਖਦੇ ਹੋਏ ਹੁਣ ਤੁਰੰਤ ਛੁੱਟੀਆਂ ਦਾ ਐਲਾਨ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਪੰਜਾਬ: ਅੱਧੀ ਰਾਤ ਲਿਆਇਆ ਪ੍ਰੇਮਿਕਾ, ਸਵੇਰੇ ਛੱਡਣ ਗਏ ਨੂੰ ਕਰ 'ਤਾ ਕਤਲ
ਅਧਿਆਪਕ ਆਗੂਆਂ ਨੇ ਤੁਰੰਤ ਸਕੂਲ ਬੰਦ ਕਰਨ ਦੀ ਕੀਤੀ ਮੰਗ
ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਗੁਰਦਾਸਪੁਰ ਦੇ ਆਗੂਆਂ ਕੁਲਦੀਪ ਪੁਰੋਵਾਲ, ਅਨਿਲ ਕੁਮਾਰ, ਦਿਲਦਾਰ ਭੰਡਾਲ, ਸੁਖਵਿੰਦਰ ਰੰਧਾਵਾ ਅਤੇ ਗੁਰਪ੍ਰੀਤ ਰੰਗੀਲਪੁਰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ ਕਿ ਸਕੂਲਾਂ ਦਾ ਸਮਾਂ ਸਵੇਰੇ 07 : 30 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਸਰਕਾਰ ਨੇ ਇਸ ਸਬੰਧ ’ਚ ਸੁਣਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਹੁਣ ਜਦੋਂ ਗਰਮੀ ਹੋਰ ਵੱਧ ਗਈ ਹੈ ਤਾਂ ਪਿਛਲੇ ਸਾਲ ਵਾਂਗ ਤੁਰੰਤ ਸਕੂਲ ਬੰਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਤਾਂ ਹੀ ਕਰਵਾਈ ਜਾ ਸਕਦੀ ਹੈ, ਜੇਕਰ ਉਹ ਤੰਦਰੁਸਤ ਰਹਿਣ ਅਤੇ ਪੜ੍ਹਨ ਲਈ ਸਿਖਾਵਾਂ ਮਾਹੌਲ ਹੋਵੇ ਅਤ ਦੀ ਇਸ ਗਰਮੀ ’ਚ ਬੱਚੇ ਬੀਮਾਰ ਹੋ ਰਹੇ ਹਨ, ਜਿਸ ਕਾਰਨ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਤੁਰੰਤ ਹੋ ਜਾਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਟਨਾ ਸਾਹਿਬ ਦੇ ਪੰਜ ਪਿਆਰਿਆਂ ਦੇ ਫ਼ੈਸਲਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਸਖ਼ਤ ਫ਼ਰਮਾਨ
NEXT STORY