ਲੁਧਿਆਣਾ (ਵਿੱਕੀ) : ਸਕੂਲ ਸਿੱਖਿਆ ਵਿਭਾਗ ਵਲੋਂ ਨਿੱਜੀ ਸਕੂਲਾਂ ਨੂੰ ਸਮੇਂ-ਸਮੇਂ ’ਤੇ ਜਾਰੀ ਕੀਤੀਆਂ ਜਾਣ ਵਾਲੀਆਂ ਹਦਾਇਤਾਂ ਦੀ ਉਲੰਘਣਾ ਦੇ ਮਾਮਲਿਆਂ ’ਚ ਡੀ. ਈ. ਓ. ਡਿੰਪਲ ਮਦਾਨ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਇਸੇ ਲੜੀ ਅਧੀਨ ਸਕੂਲਾਂ ਨੂੰ ਭੇਜੇ ਗਏ ਨੋਟਿਸਾਂ ’ਚ ਕਈ ਸਕੂਲ ਸੰਚਾਲਕਾਂ ਵਲੋਂ ਵਿਭਾਗ ਦੇ ਕਿਸੇ ਵੀ ਹੁਕਮ ਬਾਰੇ ਅਣਜਾਣਤਾ ਜ਼ਾਹਿਰ ਕਰਨ ਦੀ ਗੱਲ ਸਾਹਮਣੇ ਆਉਣ ’ਤੇ ਡੀ. ਈ. ਓ. ਨੇ ਮੰਗਲਵਾਰ ਨੂੰ ਸਾਰੇ ਸਰਕਾਰੀ, ਏਡਿਡ, ਪ੍ਰਾਈਵੇਟ ਸਕੂਲ ਮੁਖੀਆਂ ਨੂੰ ਈ-ਪੰਜਾਬ ਪੋਰਟਲ ’ਤੇ ਸਕੂਲ ਦੀ ਮੌਜੂਦਾ, ਚੱਲ ਰਹੀ ਈਮੇਲ ਆਈ. ਡੀ., ਸਕੂਲ ਮੁਖੀ ਦਾ ਨਾਮ, ਮੋਬਾਇਲ ਨੰਬਰ, ਵ੍ਹਟਸਐਪ ਨੰਬਰ ਤੁਰੰਤ ਅਪਡੇਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਡੀ. ਈ. ਓ. ਵਲੋਂ ਜਾਰੀ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਉਨ੍ਹਾਂ ਦੇ ਦਫਤਰ ਵਲੋਂ ਭੇਜੀ ਜਾਣ ਵਾਲੀ ਜ਼ਰੂਰੀ ਜਾਣਕਾਰੀ ਜ਼ਿਲ੍ਹੇ ਦੇ ਕੁਝ ਸਕੂਲਾਂ ਤੱਕ ਉਨ੍ਹਾਂ ਵਲੋਂ ਪੋਰਟਲ ’ਤੇ ਅਪਡੇਟ ਕੀਤੀ ਗਈ ਪੁਰਾਣੀ ਈ-ਮੇਲ ਆਈ. ਡੀ. ਜਾਂ ਸੰਪਰਕ ਨੰਬਰਾਂ ਕਾਰਨ ਨਹੀਂ ਪੁੱਜ ਪਾ ਰਹੀ, ਜਿਸ ਕਾਰਨ ਕਾਰਵਾਈ ’ਚ ਦੇਰ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਚਿਤਕਾਰਾ ਯੂਨੀਵਰਸਿਟੀ ’ਚ ਪਾਣੀ ’ਚ ਡੁੱਬਣ ਨਾਲ ਵਿਦਿਆਰਥੀ ਦੀ ਮੌਤ
ਇਸ ਲਈ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਤੁਰੰਤ ਆਪਣੀ ਚੱਲ ਰਹੀ ਈ-ਮੇਲ ਆਈ. ਡੀ., ਸਕੂਲ ਮੁਖੀ ਦਾ ਨਾਂ, ਮੋਬਾਇਲ ਨੰਬਰ, ਵ੍ਹਟਸਐਪ ਨੰਬਰ ਈ-ਪੰਜਾਬ ਪੋਰਟਲ ’ਤੇ ਅਪਡੇਟ ਕਰਨਾ ਯਕੀਨੀ ਬਣਾਉਣ। ਇਸ ਤੋਂ ਬਾਅਦ ਕਿਸੇ ਵੀ ਸਕੂਲ ਦੇ ਉਕਤ ਵੇਰਵੇ ਈ-ਪੰਜਾਬ ਪੋਰਟਲ ’ਤੇ ਅਪਡੇਟ ਨਾ ਹੋਣ ਕਾਰਨ ਉਨ੍ਹਾਂ ਵਲੋਂ ਕੀਤੇ ਜਾ ਰਹੇ ਪੱਤਰਾਚਾਰ ਅਤੇ ਹੋਰ ਜ਼ਰੂਰੀ ਨਿਰਦੇਸ਼ ਆਦਿ ਨਹੀਂ ਪੁੱਜਦੇ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ ਅਤੇ ਕਾਰਵਾਈ ’ਚ ਹੋਣ ਵਾਲੀ ਦੇਰ ਦੀ ਸੂਰਤ ਵਿਚ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਧਿਆਪਕਾਂ ਲਈ ਚੰਗੀ ਖ਼ਬਰ : ਘਟੇਗਾ ਗੈਰ-ਵਿੱਦਿਅਕ ਕਾਰਜਾਂ ਦਾ ਬੋਝ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰਾਈਵਰ ਦੀ ਅਣਗਹਿਲੀ ਨਾਲ ਤੇਜ਼ ਰਫਤਾਰ ਬੱਸ ਦਰੱਖਤ ਨਾਲ ਟਕਰਾ ਕੇ ਪਲਟੀ
NEXT STORY