ਜਲੰਧਰ: ਪੰਜਾਬ ਵਿੱਚ ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਪੂਰੇ ਸੂਬੇ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਸਵੇਰ ਵੇਲੇ ਜ਼ੀਰੋ ਵਿਜ਼ੀਬਿਲਟੀ ਅਤੇ ਡਿੱਗਦੇ ਤਾਪਮਾਨ ਨੂੰ ਦੇਖਦੇ ਹੋਏ ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰ ਤੋਂ ਸਕੂਲੀ ਛੁੱਟੀਆਂ ਵਿੱਚ 20 ਜਨਵਰੀ ਤੱਕ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮੌਜੂਦਾ ਹੁਕਮਾਂ ਅਨੁਸਾਰ ਸਕੂਲ ਭਲਕੇ 14 ਜਨਵਰੀ ਨੂੰ ਖੁੱਲ੍ਹਣੇ ਹਨ, ਪਰ ਮੌਸਮ ਦੇ ਮੌਜੂਦਾ ਹਾਲਾਤ ਬੱਚਿਆਂ ਦੀ ਸਿਹਤ ਲਈ ਖ਼ਤਰਨਾਕ ਬਣੇ ਹੋਏ ਹਨ। ਅੱਜ ਸਾਰਾ ਦਿਨ ਪੰਜਾਬ ਭਰ ਵਿੱਚ ਮਾਪੇ ਅਤੇ ਅਧਿਆਪਕਾਂ ਦੀਆਂ ਨਜ਼ਰਾਂ ਸਰਕਾਰ ਵੱਲ ਟਿਕੀਆਂ ਰਹੀਆਂ, ਕੀ ਛੁੱਟੀਆਂ ਵਿੱਚ ਵਾਧਾ ਹੋ ਜਾਵੇ ਪਰ ਹਾਲੇ ਤਕ ਵੀ ਪੰਜਾਬ ਸਰਕਾਰ ਵਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। ਅੰਕੜੇ ਦੱਸਦੇ ਹਨ ਕਿ ਜਦੋਂ ਪਿਛਲੀ ਵਾਰ ਛੁੱਟੀਆਂ ਵਧਾਈਆਂ ਗਈਆਂ ਸਨ, ਉਸ ਦੇ ਮੁਕਾਬਲੇ ਅੱਜ ਤਾਪਮਾਨ ਬਹੁਤ ਜ਼ਿਆਦਾ ਘੱਟ ਚੁੱਕਾ ਹੈ। ਹੇਠਾਂ ਦਿੱਤੀ ਸਾਰਣੀ ਰਾਹੀਂ ਵੱਖ-ਵੱਖ ਤਾਰੀਖਾਂ ਦੇ ਸਵੇਰ ਦੇ ਘੱਟੋ-ਘੱਟ ਤਾਪਮਾਨ ਦੀ ਤੁਲਨਾ ਦੇਖੀ ਜਾ ਸਕਦੀ ਹੈ:
| |
ਅੰਮ੍ਰਿਤਸਰ |
ਲੁਧਿਆਣਾ |
ਜਲੰਧਰ |
ਪਟਿਆਲਾ |
ਬਠਿੰਡਾ |
| 21 ਦਸੰਬਰ 2025 (ਛੁੱਟੀਆਂ ਦਾ ਐਲਾਨ) |
6.4° |
7.2° |
6.8° |
7.5° |
5.8° |
| 1 ਜਨਵਰੀ (ਪਹਿਲਾ ਵਾਧਾ) |
5.5° |
6.0° |
5.8° |
6.2° |
4.2° |
| 7 ਜਨਵਰੀ (ਦੂਜਾ ਵਾਧਾ) |
7.5° |
6.6° |
6.2° |
7.1° |
4.6° |
| 13 ਜਨਵਰੀ (ਅੱਜ ਦਾ ਤਾਪਮਾਨ) |
4.4° |
5.2° |
4.8° |
5.0° |
1.6° |
ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਦੇ ਬਲਾਚੌਰ ਦੇ ਪਿੰਡ ਬੱਲੋਵਾਲ ਸੌਂਖਡੀ ਵਿੱਚ ਪੀਏਯੂ ਲੁਧਿਆਣਾ ਦੇ ਕੰਢੀ ਖੋਜ ਕੇਂਦਰ (ਬੱਲੋਵਾਲ ਸੌਂਖਡੀ) ਵਿੱਚ ਤਾਪਮਾਨ ਸਿਫ਼ਰ ਡਿਗਰੀ ਦਰਜ਼ ਕੀਤਾ ਗਿਆ ਹੈ। ਜੇਕਰ ਅਸੀਂ 21 ਦਸੰਬਰ (7.5°C-5.8°C) ਦੀ ਤੁਲਨਾ ਅੱਜ ਨਾਲ ਕਰੀਏ, ਤਾਂ ਪਤਾ ਲੱਗਦਾ ਹੈ ਕਿ ਠੰਡ ਕਈ ਗੁਣਾ ਵਧ ਚੁੱਕੀ ਹੈ। ਖਾਸ ਕਰਕੇ ਬਲਾਚੌਰ ਦੇ ਪਿੰਡ ਬੱਲੋਵਾਲ ਸੌਂਖਡੀ ਵਿੱਚ ਪੀਏਯੂ ਲੁਧਿਆਣਾ ਦੇ ਕੰਢੀ ਖੋਜ ਕੇਂਦਰ ਵਿੱਚ ਤਾਪਮਾਨ ਸਿਫ਼ਰ ਡਿਗਰੀ ਦਰਜ਼ ਕੀਤਾ ਗਿਆ ਹੈ ਅਤੇ ਬਠਿੰਡਾ ਵਿੱਚ ਪਾਰਾ 1.6°C ਤੱਕ ਪਹੁੰਚਣਾ ਜਾਨਲੇਵਾ ਸਾਬਤ ਹੋ ਸਕਦਾ ਹੈ। ਸਵੇਰ ਵੇਲੇ ਧੁੰਦ ਕਾਰਨ ਸੜਕੀ ਹਾਦਸਿਆਂ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਸਕੂਲ ਵੈਨਾਂ ਅਤੇ ਬੱਚਿਆਂ ਲਈ ਸਵੇਰੇ ਦੇ ਸਮੇਂ ਸਕੂਲ ਪਹੁੰਚਣਾ ਸੁਰੱਖਿਅਤ ਨਹੀਂ ਹੈ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੈ। ਅਜਿਹੀ ਸਥਿਤੀ ਵਿੱਚ ਸਕੂਲ ਵੈਨਾਂ ਅਤੇ ਬੱਸਾਂ ਦੇ ਹਾਦਸੇ ਦਾ ਖ਼ਤਰਾ ਵਧ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇੰਨੀ ਭਿਆਨਕ ਠੰਡ ਵਿੱਚ ਛੋਟੇ ਬੱਚਿਆਂ ਨੂੰ ਨਿਮੋਨੀਆ, ਸਰਦੀ-ਜ਼ੁਕਾਮ ਅਤੇ ਹੋਰ ਸਾਹ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਮਾਪਿਆਂ ਦਾ ਪੱਖ: "ਜਦੋਂ 7 ਜਨਵਰੀ ਨੂੰ ਤਾਪਮਾਨ 7 ਡਿਗਰੀ ਸੀ ਤਾਂ ਛੁੱਟੀਆਂ ਵਧਾਈਆਂ ਗਈਆਂ ਸਨ, ਪਰ ਹੁਣ ਜਦੋਂ ਤਾਪਮਾਨ 1-4 ਡਿਗਰੀ ਦੇ ਵਿਚਕਾਰ ਹੈ, ਤਾਂ ਸਕੂਲ ਖੋਲ੍ਹਣਾ ਬੱਚਿਆਂ ਦੀ ਜਾਨ ਨਾਲ ਖੇਡਣ ਦੇ ਬਰਾਬਰ ਹੈ।"
ਨਾਜਾਇਜ਼ ਤੌਰ 'ਤੇ ਸਟਿਕਰ ਤੇ ਹਾਈ ਇੰਟੈਂਸਿਟੀ ਲਾਈਟਾਂ ਲੱਗੇ ਵਾਹਨਾਂ ਦੇ ਕੱਟੇ ਚਾਲਾਨ
NEXT STORY