ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੂਬੇ ਭਰ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਹ ਫ਼ੈਸਲਾ ਸੂਬੇ ਵਿਚ ਵੱਧ ਰਹੀ ਗਰਮੀ ਦੇ ਕਾਰਣ ਲਿਆ ਗਿਆ ਹੈ। ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਹਿਲੀ ਅਪ੍ਰੈਲ ਤੋਂ ਪੰਜਾਬ ਵਿਚ ਸਕੂਲ ਸਵੇਰੇ 8 ਵਜੇ ਤੋਂ ਲੱਗਣਗੇ, ਜਦੋਂ ਕਿ ਛੁੱਟੀ ਬਾਅਦ ਦੁਪਹਿਰੇ 2 ਵਜੇ ਹੋਵੇਗੀ।
ਇਹ ਵੀ ਪੜ੍ਹੋ : ਐੱਕਸਪ੍ਰੈੱਸਵੇਅ ਲਈ ਪੰਜਾਬ 'ਚ ਐਕੁਆਇਰ ਹੋਣ ਲੱਗੀਆਂ ਜ਼ਮੀਨਾਂ, ਇਨ੍ਹਾਂ ਪਿੰਡਾਂ 'ਚ ਕੰਮ ਹੋਇਆ ਸ਼ੁਰੂ
ਪੰਜਾਬ ਤੋਂ ਇਲਾਵਾ ਚੰਡੀਗੜ੍ਹ ਦੇ ਸਕੂਲਾਂ ਦਾ ਵੀ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਪਹਿਲੀ ਅਪ੍ਰੈਲ ਤੋਂ ਯੂ. ਟੀ. ਵਿਚ ਸਿੰਗਲ ਸ਼ਿਫਟ ਵਿਚ ਚੱਲਦੇ ਸਕੂਲ ਸਵੇਰੇ ਅੱਠ ਵਜੇ ਤੋਂ ਲੱਗਣਗੇ ਤੇ ਦੋ ਵਜੇ ਛੁੱਟੀ ਹੋਵੇਗੀ ਜਦਕਿ ਅਧਿਆਪਕਾਂ ਲਈ ਇਹ ਸਮਾਂ 7.50 ਵਜੇ ਹੋਵੇਗਾ ਜਦੋਂ ਕਿ ਛੁੱਟੀ ਬਾਅਦ ਦੁਪਹਿਰੇ 2.10 'ਤੇ ਹੋਵੇਗੀ। ਜਦਕਿ ਡਬਲ ਸ਼ਿਫਟ ਵਾਲੇ ਸਕੂਲਾਂ ਵਿਚ ਸਵੇਰ ਵਾਲੀ ਸ਼ਿਫਟ ਵਿਚ ਵਿਦਿਆਰਥੀਆਂ ਲਈ ਸਮਾਂ ਛੇਵੀਂ ਜਮਾਤ ਤੋਂ ਉਪਰ ਲਈ ਸਵੇਰ 7.15 ਤੋਂ 12.45 ਅਤੇ ਸ਼ਾਮ ਲਈ ਇਕ ਵਜੇ ਤੋਂ ਸਾਢੇ ਪੰਜ ਵਜੇ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਵਿਚ ਨਵੀਂਆਂ ਬਿਜਲੀ ਦਰਾਂ ਦੇ ਐਲਾਨ ਤੋਂ ਬਾਅਦ ਬਿਜਲੀ ਮੰਤਰੀ ਦਾ ਵੱਡਾ ਬਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੁਟੇਰਿਆਂ ਨੇ ਵਪਾਰੀ ਦੀ ਜੇਬ ਕੱਟ ਕੇ 50 ਹਜ਼ਾਰ ਕੱਢੇ, ਪੁਲਸ ਨੇ ਢਾਬੇ ਦੇ ਬਾਹਰੋਂ 2 ਮੁਲਜ਼ਮਾਂ ਨੂੰ ਨੱਪਿਆ
NEXT STORY