ਚੰਡੀਗੜ੍ਹ (ਅਸ਼ੀਸ਼) : ਚੰਡੀਗੜ੍ਹ ਸਿੱਖਿਆ ਵਿਭਾਗ ਨੇ 5 ਫਰਵਰੀ ਤੋਂ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਹੁਣ ਸਿੰਗਲ ਸ਼ਿਫਟ ਵਾਲੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਵੇਰੇ 8.10 ਤੋਂ ਦੁਪਹਿਰ 2.30 ਵਜੇ ਅਤੇ ਬੱਚਿਆਂ ਨੂੰ ਸਵੇਰੇ 8.20 ਤੋਂ ਦੁਪਹਿਰ 2.20 ਤੱਕ ਸਕੂਲ ਆਉਣਾ ਪਵੇਗਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਕਾਂਗਰਸ ਛੱਡੂ ਜਾਂ ਫਿਰ ਸਿੱਧੂ ਨੂੰ ਪਾਰਟੀ ਬਾਹਰ ਕੱਢੂ, ਖੜਗੇ ਕਰਨਗੇ 11 ਨੂੰ ਖੜਕਾ!
ਡਬਲ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਅਧਿਆਪਕਾਂ ਲਈ ਸਵੇਰੇ 7.50 ਤੋਂ 2.10 ਵਜੇ ਅਤੇ ਬੱਚਿਆਂ ਲਈ ਸਵੇਰੇ 8 ਤੋਂ ਦੁਪਹਿਰ 1.15 ਵਜੇ ਤੱਕ ਹੋਵੇਗਾ। ਦੂਸਰੀ ਸ਼ਿਫਟ ਦੇ ਅਧਿਆਪਕਾਂ ਦਾ ਸਮਾਂ ਸਵੇਰੇ 10.50 ਤੋਂ ਸ਼ਾਮ 5.10 ਵਜੇ ਅਤੇ ਬੱਚਿਆਂ ਲਈ 12.45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸ਼ਹਿਰਾਂ ਲਈ ਜਾਰੀ ਹੋਇਆ ਅਲਰਟ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਵਿਭਾਗ ਵਲੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਸੀ। ਇਸ ਮੁਤਾਬਕ ਸਕੂਲ ਸਵੇਰੇ 9.30 ਤੋਂ ਪਹਿਲਾਂ ਨਹੀਂ ਖੁੱਲ੍ਹਦੇ ਸੀ ਅਤੇ ਸ਼ਾਮ ਨੂੰ 3 ਵਜੇ ਜਾਂ ਉਸ ਤੋਂ ਪਹਿਲਾਂ ਬੰਦ ਕਰਨੇ ਪੈਂਦੇ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਨੌਜਵਾਨਾਂ ਨੂੰ ‘ਡੋਡੇ ਖਾਣ ਵਾਲੇ’ ਕਹਿਣ ’ਤੇ ਇਸ ਪੰਜਾਬੀ ਸਰਪੰਚ ਨੇ ਪੰਨੂ ਨੂੰ ਦਿੱਤਾ ਕਰਾਰਾ ਜਵਾਬ
NEXT STORY