ਨੈਸ਼ਨਲ ਡੈਸਕ : ਸਾਲ 2026 ਦਾ ਪਹਿਲਾ ਮਹੀਨਾ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਲਈ ਬਹੁਤ ਖਾਸ ਹੋਣ ਵਾਲਾ ਹੈ। ਜਨਵਰੀ ਮਹੀਨੇ ਵਿੱਚ ਨਵੇਂ ਸਾਲ ਦੇ ਸਵਾਗਤ ਤੋਂ ਲੈ ਕੇ ਕਈ ਰਵਾਇਤੀ ਤਿਉਹਾਰਾਂ ਅਤੇ ਰਾਸ਼ਟਰੀ ਦਿਹਾੜਿਆਂ ਕਾਰਨ ਸਕੂਲਾਂ ਵਿੱਚ ਕਾਫੀ ਛੁੱਟੀਆਂ ਰਹਿਣ ਵਾਲੀਆਂ ਹਨ। ਸਰੋਤਾਂ ਅਨੁਸਾਰ, ਇਸ ਮਹੀਨੇ ਵਿੱਚ ਸਰਦੀਆਂ ਦੀਆਂ ਛੁੱਟੀਆਂ ਤੋਂ ਇਲਾਵਾ ਮਕਰ ਸੰਕ੍ਰਾਂਤੀ (ਮਾਘੀ) ਤੇ ਗਣਤੰਤਰ ਦਿਵਸ ਵਰਗੇ ਮੌਕਿਆਂ 'ਤੇ ਸਕੂਲ ਤੇ ਬੈਂਕ ਬੰਦ ਰਹਿਣਗੇ।
ਜਨਵਰੀ 2026 ਦੀਆਂ ਮੁੱਖ ਛੁੱਟੀਆਂ ਸਰੋਤਾਂ ਅਨੁਸਾਰ ਜਨਵਰੀ ਮਹੀਨੇ ਦੀਆਂ ਛੁੱਟੀਆਂ ਦੀ ਸੰਭਾਵਿਤ ਸੂਚੀ ਇਸ ਪ੍ਰਕਾਰ ਹੈ:
• 1 ਜਨਵਰੀ: ਨਵੇਂ ਸਾਲ ਦੀ ਛੁੱਟੀ।
• 3 ਜਨਵਰੀ: ਹਜ਼ਰਤ ਅਲੀ ਦਾ ਜਨਮ ਦਿਨ (ਕੁਝ ਥਾਵਾਂ 'ਤੇ)।
• 4 ਜਨਵਰੀ : ਐਤਵਾਰ
• 10 ਜਨਵਰੀ : ਦੂਜਾ ਸ਼ਨੀਵਾਰ
• 11 ਜਨਵਰੀ : ਐਤਵਾਰ
• 12 ਜਨਵਰੀ: ਸੁਆਮੀ ਵਿਵੇਕਾਨੰਦ ਜਯੰਤੀ (ਸੰਭਾਵਿਤ)।
• 13 ਜਨਵਰੀ: ਲੋਹੜੀ (ਕੁਝ ਸੂਬਿਆਂ ਵਿੱਚ)।
• 14 ਜਨਵਰੀ: ਮਕਰ ਸੰਕ੍ਰਾਂਤੀ (ਮਾਘੀ)।
• 18 ਜਨਵਰੀ: ਐਤਵਾਰ
• 23 ਜਨਵਰੀ: ਨੇਤਾਜੀ ਸੁਭਾਸ਼ ਚੰਦਰ ਬੋਸ ਜਯੰਤੀ / ਬਸੰਤ ਪੰਚਮੀ (ਸੰਭਾਵਿਤ)।
• 24 ਜਨਵਰੀ: ਸ਼ਨੀਵਾਰ
• 25 ਜਨਵਰੀ: ਐਤਵਾਰ
• 26 ਜਨਵਰੀ: ਗਣਤੰਤਰ ਦਿਵਸ।
ਇਸ ਤਰ੍ਹਾਂ ਹੋਣਗੀਆਂ ਹੋਰ ਛੁੱਟੀਆਂ
ਤਿਉਹਾਰਾਂ ਤੋਂ ਇਲਾਵਾ ਜਨਵਰੀ ਮਹੀਨੇ ਵਿੱਚ 4, 11, 18 ਅਤੇ 25 ਜਨਵਰੀ ਨੂੰ ਐਤਵਾਰ ਹੋਣ ਕਾਰਨ ਸਕੂਲਾਂ ਵਿੱਚ ਛੁੱਟੀ ਰਹੇਗੀ। ਇਸ ਤੋਂ ਇਲਾਵਾ, ਕਈ ਸਕੂਲਾਂ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਵੀ ਛੁੱਟੀ ਹੋ ਸਕਦੀ ਹੈ।
ਮਾਪਿਆਂ ਤੇ ਵਿਦਿਆਰਥੀਆਂ ਲਈ ਅਹਿਮ ਸਲਾਹ
ਇਹ ਸਪੱਸ਼ਟ ਕੀਤਾ ਗਿਆ ਹੈ ਕਿ ਛੁੱਟੀਆਂ ਦੀਆਂ ਤਰੀਕਾਂ ਵੱਖ-ਵੱਖ ਸੂਬਿਆਂ, ਸਿੱਖਿਆ ਬੋਰਡਾਂ ਅਤੇ ਸਕੂਲਾਂ ਦੇ ਆਧਾਰ 'ਤੇ ਵੱਖੋ-ਵੱਖਰੀਆਂ ਹੋ ਸਕਦੀਆਂ ਹਨ। ਇਸ ਲਈ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਅਗਲੀ ਯੋਜਨਾ ਬਣਾਉਣ ਤੋਂ ਪਹਿਲਾਂ ਆਪਣੇ ਸਕੂਲ ਦੇ ਕੈਲੰਡਰ ਦੀ ਜਾਂਚ ਜ਼ਰੂਰ ਕਰਨ ਜਾਂ ਸਕੂਲ ਪ੍ਰਬੰਧਕਾਂ ਨਾਲ ਸੰਪਰਕ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸਾਲ 2025 ਦਾ ਲੇਖਾ ਜੋਖਾ: ਯੁੱਧ ਨਸ਼ਿਆਂ ਵਿਰੁੱਧ ਤਹਿਤ ਕਪੂਰਥਲਾ ਪੁਲਸ ਨੇ ਤੋੜਿਆ ਨਸ਼ਾ ਸਮੱਗਲਰਾਂ ਦਾ ਲੱਕ
NEXT STORY