ਜਲੰਧਰ, (ਕਮਲੇਸ਼)- ਬਾਰਾਂਦਰੀ ਪੁਲਸ ਨੇ ਇਕ ਵਿਅਕਤੀ ਨੂੰ ਚੂਰਾ-ਪੋਸਤ ਸਮੇਤ ਕਾਬੂ ਕੀਤਾ ਹੈ। ਏੇ. ਐੱਸ. ਆਈ. ਕ੍ਰਿਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ੱਕ ਕੇ ਆਧਾਰ ’ਤੇ ਜਦੋਂ ਇਕ ਟਰੱਕ ਨੂੰ ਪੁਲਸ ਨੇ ਬੀ. ਐੱਸ. ਐੱਫ. ਚੌਕ ਦੇ ਕੋਲ ਰੋਕਿਆ ਤਾਂ ਟਰੱਕ ਦੀ ਤਾਲਾਸ਼ੀ ਲੈਣ ’ਤੇ ਉਸ ’ਚੋਂ 22 ਕਿਲੋ ਚੂਰਾ-ਪੋਸਤ ਬਰਾਮਦ ਹੋਇਆ। ਫੜੇ ਗਏ ਮੁਲਜ਼ਮ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਕਪੂਰਥਲਾ ਵਜੋਂ ਹੋਈ ਹੈ। ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਪੁੱਛਗਿੱਛ ਵਿਚ ਪਤਾ ਲੱਗਾ ਕਿ ਗੁਰਜੀਤ ਜੰਮੂ ਤੋਂ ਇਹ ਚੂਰਾ-ਪੋਸਤ ਲੈ ਕੇ ਆ ਰਿਹਾ ਸੀ।
ਇੰਜੀਨੀਅਰਿੰਗ ਕਰ ਰਹੇ ਬੇਟੇ ਨੂੰ ਮਿਲ ਕੇ ਆ ਰਹੇ ਪਤੀ-ਪਤਨੀ ਦੀ ਕਾਰ ਹਾਦਸਾਗ੍ਰਸਤ
NEXT STORY