ਚੰਡੀਗੜ੍ਹ (ਰਾਜਿੰਦਰ) : ਸ਼ਹਿਰ ’ਚ ਮ੍ਰਿਤਕ ਪੰਛੀਆਂ ਦਾ ਮਿਲਣਾ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਸ਼ਨੀਵਾਰ ਨੂੰ ਵੀ ਸ਼ਹਿਰ ਤੋਂ 12 ਮ੍ਰਿਤਕ ਪੰਛੀ ਮਿਲੇ। ਪ੍ਰਸ਼ਾਸਨ ਅਨੁਸਾਰ ਜਿਨ੍ਹਾਂ ਖ਼ੇਤਰਾਂ ’ਚ ਜ਼ਿਆਦਾ ਮ੍ਰਿਤਕ ਪੰਛੀ ਮਿਲ ਰਹੇ ਹਨ, ਉੱਥੇ ਉਨ੍ਹਾਂ ਨੇ ਸਰਵਿਲਾਂਸ ਵਧਾ ਦਿੱਤੀ ਹੈ। ਜੇਕਰ ਇਸ ਏਰੀਆ ਵਿਚ ਅੱਗੇ ਵੀ ਇਕੱਠੇ ਜ਼ਿਆਦਾ ਗਿਣਤੀ ਵਿਚ ਮ੍ਰਿਤਕ ਪੰਛੀ ਮਿਲਣਗੇ ਤਾਂ ਉਹ ਇਸ ਦੀ ਜਾਂਚ ਕਰਵਾਉਣਗੇ। ਦੱਸਣਯੋਗ ਕਿ ਇਸ ਤੋਂ ਪਹਿਲਾਂ ਮਹਿਕਮੇ ਵਲੋਂ ਭੇਜੇ ਗਏ ਸਾਰੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਸ਼ਨੀਵਾਰ ਨੂੰ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵਾਤਾਵਰਣ ਮਹਿਕਮੇ ਦੇ ਹੈਲਪਲਾਈਨ ਨੰਬਰ ’ਤੇ ਮ੍ਰਿਤਕ ਪੰਛੀਆਂ ਦੇ ਮਿਲਣ ਦੀ ਸੂਚਨਾ ਮਿਲੀ। ਸ਼ਨੀਵਾਰ ਨੂੰ 12 ਪੰਛੀ ਮ੍ਰਿਤ ਪਾਏ ਗਏ। ਵਾਤਾਵਰਣ ਮਹਿਕਮੇ ਅਨੁਸਾਰ ਸੈਕਟਰ-16 ਤੋਂ ਇਕ ਕਬੂਤਰ, ਮਨੀਮਾਜਰਾ ਤੋਂ ਕਾਂ, ਸੈਕਟਰ-49 ਡੀ ਤੋਂ ਚਾਰ ਕਬੂਤਰ, ਸ਼ਿਵ ਮੰਦਰ ਮਲੋਆ ਤੋਂ 4 ਕਾਂ, ਖੁੱਡਾ ਅਲੀਸ਼ੇਰ ਤੋਂ 2 ਕਬੂਤਰ ਮਿਲੇ ਹਨ।
ਇਹ ਵੀ ਪੜ੍ਹੋ : ਆਯੂਸ਼ਮਾਨ ਸਿਹਤ ਮਹਿਕਮੇ ਅਧੀਨ ਜਾਅਲੀ ਬੀਮਾ ਕਾਰਡ ਬਣਾਉਣ ਦਾ ਮਾਮਲਾ ਸਾਹਮਣੇ ਆਇਆ
ਹੁਣ ਤੱਕ 102 ਪੰਛੀਆਂ ਦੀ ਹੋ ਚੁੱਕੀ ਮੌਤ
ਮਹਿਕਮੇ ਨੇ ਜਲੰਧਰ ਜਾਂਚ ਲਈ ਕੁਲ 23 ਪੰਛੀਆਂ ਦੇ ਸੈਂਪਲ ਭੇਜੇ ਸਨ, ਜਿਨ੍ਹਾਂ ਵਿਚੋਂ ਸਾਰਿਆਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਕਿਸੇ ਵੀ ਪੰਛੀ ਵਿਚ ਬਰਡ ਫਲੂ ਦੇ ਲੱਛਣ ਨਹੀਂ ਮਿਲੇ ਹਨ। ਇਸ ’ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਛੀਆਂ ਦੀ ਮੌਤ ਕੁਦਰਤੀ ਹੈ। ਅਜਿਹੇ ਵਿਚ ਸ਼ਹਿਰਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਅਹਿਤਿਹਾਤ ਦੇ ਤੌਰ ’ਤੇ ਉਨ੍ਹਾਂ ਦੀ ਸਰਵਿਲਾਂਸ ਜਾਰੀ ਹੈ। ਕਰਮਚਾਰੀ ਸ਼ਹਿਰ ਭਰ ਵਿਚ ਸਰਚ ਅਭਿਆਨ ਚਲਾ ਰਹੇ ਹਨ। ਇਸ ਵਿਚ ਪਸ਼ੂ ਮੈਡੀਕਲ ਮਹਿਕਮਾ ਇਕ ਵਾਰ ਫਿਰ ਸੋਮਵਾਰ ਨੂੰ ਨਮੂਨੇ ਇਕੱਠੇ ਕਰਨਾ ਸ਼ੁਰੂ ਕਰ ਦੇਵੇਗਾ ਅਤੇ 20 ਜਨਵਰੀ ਨੂੰ ਜਾਂਚ ਲਈ ਭੇਜੇਗਾ। ਧਿਆਨਯੋਗ ਹੈ ਕਿ ਸ਼ਹਿਰ ਵਿਚ ਹੁਣ ਤੱਕ ਕਰੀਬ 102 ਪੰਛੀਆਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ ਟਰੈਕਟਰ ਮਾਰਚ ਰਾਹੀਂ ਦਿੱਲੀ ਪੁੱਜਣ ਦਾ ਸੱਦਾ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕਿਸਾਨ ਅੰਦੋਲਨ ਦੌਰਾਨ ਫਿਲੌਰ ਦੇ ਇਸ ਨੌਜਵਾਨ ਅਤੇ ਮਜ਼ਦੂਰ ਨੇ ਜ਼ਿੰਦਗੀ ਲਾਈ ਸੰਘਰਸ਼ ਦੇ ਲੇਖੇ
NEXT STORY