ਜਲੰਧਰ(ਪਾਹਵਾ)— ਸਰਵਹਿੱਤਕਾਰੀ ਸਿੱਖਿਆ ਕਮੇਟੀ ਪੰਜਾਬ ਵੱਲੋਂ 23 ਜਨਵਰੀ ਨੂੰ ਆਯੋਜਿਤ ਕੀਤੇ ਜਾ ਰਹੇ ਦੂਜੇ ਐੱਨ. ਆਰ. ਆਈ. ਸੰਮੇਲਨ 'ਚ ਵਿਦੇਸ਼ਾਂ 'ਚ ਰਹਿ ਰਹੇ ਭਾਰਤੀ ਐੱਨ. ਆਰ. ਆਈ. ਹਿੱਸਾ ਲੈਣਗੇ। ਇਸ ਪ੍ਰੋਗਰਾਮ 'ਚ ਡਾ. ਸੱਤਿਆਪਾਲ ਸਿੰਘ (ਕੇਂਦਰੀ ਮਨੁੱਖੀ ਸਰੋਤ ਰਾਜ ਮੰਤਰੀ) ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਸਰਵਹਿੱਤਕਾਰੀ ਸਿੱਖਿਆ ਕਮੇਟੀ ਦੇ ਮਹਾਮੰਤਰੀ ਅਸ਼ੋਕ ਬੱਬਰ ਨੇ ਕਿਹਾ ਕਿ ਭਾਰਤਵਾਸੀ ਵਿਸ਼ੇਸ਼ ਕਰਕੇ ਪੰਜਾਬ ਦੇ ਲੋਕ ਪੂਰੇ ਵਿਸ਼ਵ 'ਚ ਰਹਿੰਦੇ ਹਨ ਅਤੇ ਆਪਣੇ-ਆਪਣੇ ਖੇਤਰਾਂ 'ਚ ਅਹਿਮ ਸਮਾਜਿਕ ਯੋਗਦਾਨ ਦੇ ਰਹੇ ਹਨ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਸਰਵਹਿੱਤਕਾਰੀ ਸਿੱਖਿਆ ਕਮੇਟੀ ਨੇ ਸਾਰੇ ਪੰਜਾਬੀ ਐੱਨ. ਆਰ. ਆਈਜ਼ ਨੂੰ ਇਕ ਮੰਚ 'ਤੇ ਇਕੱਠਾ ਕਰਨ ਦੀ ਯੋਜਨਾ ਬਣਾਈ ਹੈ ਕਿਉਂਕਿ ਆਪਣੀ ਮਾਂ-ਭੂਮੀ ਲਈ ਕੁਝ ਕਰਨ ਦੀ ਤੰਮਨਾ ਉਨ੍ਹਾਂ ਦੇ ਦਿਲ 'ਚ ਰਹਿੰਦੀ ਹੈ।
ਤੁਹਾਨੂੰ ਦੱਸ ਦਈਏ ਦਸੰਬਰ 2016 'ਚ ਪਹਿਲਾ ਐੱਨ. ਆਰ. ਆਈ. ਸੰਮੇਲਨ ਕੀਤਾ ਗਿਆ ਸੀ, ਜਿਨ੍ਹÎਾਂ ਨੇ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਇਸ ਯੋਜਨਾ 'ਚ ਸਹਿਯੋਗ ਦੇਣ ਦਾ ਭੋਰਸਾ ਦਿੱਤਾ ਸੀ। ਭਾਰਤੀ ਅਪ੍ਰਵਾਸੀ ਸਿੱਖਿਆ, ਮੈਡੀਕਲ ਅਤੇ ਬੁਨਿਆਦੀ ਵਿਕਾਸ 'ਚ ਚਮਤਕਾਰੀ ਨਤੀਜੇ ਲਿਆ ਸਕਦੇ ਹਨ।
ਸੰਮੇਲਨ ਦੇ ਸੰਯੋਜਕ ਹਨੀ ਸੰਗਰ ਨੇ ਕਿਹਾ ਕਿ ਸੰਮੇਲਨ ਨੂੰ ਸਫਲ ਬਣਾਉਣ ਲਈ ਵਿਚਾਰ-ਵਟਾਂਦਰਾ ਕਰਕੇ ਵਿਆਪਕ ਯੋਜਨਾ ਬਣਾਈ ਗਈ ਹੈ ਕਿ ਐੱਨ. ਆਰ. ਆਈਜ਼ ਨਾਲ ਜੁੜਨ ਅਤੇ ਸਕੂਲਾਂ ਨੂੰ ਗੋਦ ਲੈਣ। ਇਸ ਦੌਰਾਨ ਵਿਦਿਆ ਭਾਰਤੀ ਦੇ ਸਹਿ-ਸਗੰਠਨ ਮੰਤਰੀ ਅਤੇ ਪੰਜਾਬ ਸੂਬੇ ਦੇ ਸਗੰਠਨ ਮੰਤਰੀ ਵਿਜੇ ਨੱਡਾ, ਸੂਬਾ ਸਹਿ ਸਿੱਖਿਆ ਮੁਖੀ ਮੰਜੂ ਅਰੋੜਾ ਨੇ ਹਿੱਸਾ ਲਿਆ।
ਕਲਯੁਗੀ ਪਤੀ ਦੀ ਕਰਤੂਤ, ਪਤਨੀ ਦਾ ਕਤਲ ਕਰਕੇ ਕਬਾੜ ਹੇਠ ਦੱਬੀ ਲਾਸ਼
NEXT STORY