ਹਰੀਕੇ ਪੱਤਣ : ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਹਰੀਕੇ ਝੀਲ 'ਚ ਜਲ ਬੱਸ ਚਲਾਉਣ ਦੇ ਉਦਘਾਟਨ ਤੋਂ ਬਾਅਦ ਇਹ ਬੱਸ ਸਿਰਫ ਗੈਰਾਜ਼ ਦਾ ਸ਼ਿੰਗਾਰ ਬਣ ਕੇ ਰਹਿ ਗਈ ਪਰ ਇਸ ਦੇ ਬਾਵਜੂਦ ਵੀ ਦੂਜੀ ਜਲ ਬੱਸ ਹਰੀਕੇ ਪੱਤਣ ਪਹੁੰਚ ਚੁੱਕੀ ਹੈ। ਦੂਜੀ ਜਲ ਬੱਸ ਬਾਰੇ ਸੈਰ ਸਪਾਟਾ ਵਿਭਾਗ ਦਾ ਕੋਈ ਵੀ ਅਧਿਕਾਰੀ ਕੁਝ ਦੱਸਣ ਨੂੰ ਤਿਆਰ ਨਹੀਂ ਹੈ, ਜਦੋਂ ਕਿ ਸੂਤਰਾਂ ਮੁਤਾਬਕ ਬੀਤੇ ਦਿਨ ਇਕ ਟਰਾਲੇ 'ਤੇ ਦੂਜੀ ਜਲ ਬੱਸ ਲਿਆਂਦੀ ਗਈ ਅਤੇ ਚੁੱਪ-ਚੁਪੀਤੇ ਹੀ ਰਾਤ ਵੇਲੇ ਇਸ ਨੂੰ ਉਤਾਰ ਕੇ ਗੈਰਾਜ਼ 'ਚ ਖੜ੍ਹੀ ਕਰ ਦਿੱਤਾ ਗਿਆ, ਜਿੱਥੇ ਪਹਿਲੀ ਜਲ ਬੱਸ ਨੂੰ ਖੜ੍ਹੀ ਕੀਤਾ ਗਿਆ ਹੈ। ਇਸ ਗੈਰਾਜ਼ ਦੇ ਸ਼ਟਰ ਬਾਹਰੋਂ ਬੰਦ ਹਨ, ਜਿਸ ਕਾਰਨ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬੱਸ ਪਹਿਲੀ ਬੱਸ ਦੇ ਮੁਕਾਬਲੇ ਡਿਜ਼ਾਈਨ 'ਚ ਬਿਹਤਰ ਹੈ ਅਤੇ 42 ਸੀਟਾਂ ਵਾਲੀ ਹੈ। ਇਸ ਜਲ ਬੱਸ ਨੂੰ ਚਲਾਉਣ ਵਾਲੀ ਕੰਪਨੀ ਦੇ ਐੱਮ. ਡੀ. ਸੰਜੀਵ ਅਗਰਵਾਲ ਨੇ ਕਿਹਾ ਕਿ ਸਾਡੀ ਕੰਪਨੀ ਵਲੋਂ ਜਲਦੀ ਹੀ ਸੈਲਾਨੀਆਂ ਵਾਸਤੇ ਬੱਸ ਨੂੰ ਹਰੀਕੇ ਝੀਲ 'ਚ ਚਲਾਇਆ ਜਾਵੇਗਾ।
ਇਨਕਮ ਟੈਕਸ ਵਿਭਾਗ ਨੇ ਸੈਮੀਨਾਰ ਲਾਇਆ
NEXT STORY