ਐਂਟਰਟੇਨਮੈਂਟ ਡੈਸਕ : ਪ੍ਰਸਿੱਧ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ 'ਰੋਸ਼ਨ ਸੋਢੀ' ਵਜੋਂ ਮਸ਼ਹੂਰ ਹੋਏ ਗੁਰਚਰਨ ਸਿੰਘ ਦਾ ਹਾਲੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। 22 ਅਪ੍ਰੈਲ ਨੂੰ ਦਿੱਲੀ ਤੋਂ ਮੁੰਬਈ ਲਈ ਰਵਾਨਾ ਹੋਏ ਗੁਰੂਚਰਨ ਨਾ ਤਾਂ ਮਾਇਆਨਗਰੀ ਪਹੁੰਚੇ ਅਤੇ ਨਾ ਹੀ ਆਪਣੇ ਘਰ ਵਾਪਸ ਆਏ। ਉਸ ਦੀ ਭਾਲ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਗੁਰੂਚਰਨ ਸਿੰਘ ਦੇ ਵਿਆਹ ਅਤੇ ਆਰਥਿਕ ਸਥਿਤੀ ਬਾਰੇ ਅਪਡੇਟਸ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ- ਮੂਸੇਵਾਲਾ ਦੇ ਪਿਤਾ ਨੂੰ ਮਨਾਉਣ ’ਚ ਲੱਗੀ ਕਾਂਗਰਸ! ਅੱਜ ਬਲਕੌਰ ਸਿੰਘ ਨੂੰ ਮਿਲਣਗੇ ਬਾਜਵਾ ਤੇ ਵੜਿੰਗ
ਗੁਰੂਚਰਨ ਸਿੰਘ ਖ਼ਿਲਾਫ਼ ਅਗਵਾ ਦਾ ਕੇਸ ਵੀ ਦਰਜ ਕੀਤਾ ਗਿਆ ਹੈ। ਉਸ ਦਾ ਆਖਰੀ ਟਿਕਾਣਾ ਪਾਲਮ, ਦਿੱਲੀ 'ਚ ਪਾਇਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ, ਗੁਰੂਚਰਨ ਸਿੰਘ ਨੂੰ 24 ਅਪ੍ਰੈਲ ਨੂੰ ਰਾਤ ਕਰੀਬ 9.14 ਵਜੇ ਪਾਲਮ ਇਲਾਕੇ 'ਚ ਸੜਕ ਪਾਰ ਕਰਦੇ ਦੇਖਿਆ ਗਿਆ ਸੀ। ਇਸ ਨਾਲ ਜੁੜਿਆ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਲਾਪਤਾ ਹੋਣ ਤੋਂ ਪਹਿਲਾਂ ਉਸ ਨੇ ਵੱਡਾ ਲੈਣ-ਦੇਣ ਕੀਤਾ ਸੀ।
ਰਿਪੋਰਟ ਮੁਤਾਬਕ, 50 ਸਾਲਾ 'ਸੋਢੀ' ਯਾਨੀ ਗੁਰੂਚਰਨ ਸਿੰਘ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ। ਲਾਪਤਾ ਹੋਣ ਤੋਂ ਪਹਿਲਾਂ ਉਸ ਨੇ ਦਿੱਲੀ 'ਚ ਹੀ ਇੱਕ 'ਏ. ਟੀ. ਐੱਮ' ਤੋਂ 7000 ਰੁਪਏ ਦਾ ਲੈਣ-ਦੇਣ ਕੀਤਾ ਸੀ। ਉਸ ਨੇ ਇੰਨੇ ਪੈਸੇ ਕਢਵਾ ਲਏ ਸਨ। ਉਸ ਦਾ ਆਖਰੀ ਟਿਕਾਣਾ ਪਾਲਮ, ਦਿੱਲੀ ਵਿੱਚ ਪਾਇਆ ਗਿਆ ਸੀ। ਇਹ ਇਲਾਕਾ ਉਸ ਦੇ ਘਰ ਤੋਂ ਕੁਝ ਹੀ ਕਿਲੋਮੀਟਰ ਦੂਰ ਹੈ।
ਇਹ ਵੀ ਪੜ੍ਹੋ- ਦਿਲਜੀਤ ਦੋਸਾਂਝ ਦੀ ਹਰ ਪਾਸੇ ਬੱਲੇ-ਬੱਲੇ, ਦੋਸਾਂਝਾਵਾਲੇ ਦੀ ਤਾਰੀਫ਼ 'ਚ ਰਾਣਾ ਰਣਬੀਰ ਨੇ ਲਿਖੇ ਖ਼ਾਸ ਬੋਲ
ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਗੁਰੂਚਰਨ ਸਿੰਘ ਦਾ ਵਿਆਹ ਹੋਣ ਵਾਲਾ ਸੀ। ਲਾਪਤਾ ਹੋਣ ਤੋਂ ਪਹਿਲਾਂ ਉਹ ਦਿੱਲੀ ਦੇ ਕਈ ਇਲਾਕਿਆਂ ਦੇ CCTV 'ਚ ਕੈਦ ਹੋ ਗਿਆ ਸੀ। ਗੁਰੂਚਰਨ ਦੀ ਆਖਰੀ ਲੋਕੇਸ਼ਨ ਦੀ ਜੋ ਵੀਡੀਓ ਜਾਰੀ ਕੀਤੀ ਗਈ ਸੀ, ਉਸ 'ਚ ਉਸ ਨੂੰ ਬੈਗ ਲੈ ਕੇ ਕਿਤੇ ਜਾਂਦੇ ਦੇਖਿਆ ਜਾ ਸਕਦਾ ਹੈ। ਦੱਸ ਦੇਈਏ ਕਿ ਗੁਰੂਚਰਨ ਸਿੰਘ ਦੇ ਲਾਪਤਾ ਹੋਣ ਸਬੰਧੀ ਆਈ. ਪੀ. ਸੀ. ਦੀ ਧਾਰਾ 365 ਤਹਿਤ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਅਦਾਕਾਰ ਦੀ ਭਾਲ ਅਤੇ CCTV ਫੁਟੇਜ ਦੇ ਵਿਸ਼ਲੇਸ਼ਣ ਲਈ ਇੱਕ ਤਕਨੀਕੀ ਟੀਮ ਤਾਇਨਾਤ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੈਨੇਡਾ 'ਚ ਦਿਲਜੀਤ ਨੇ ਸਟੇਜ 'ਤੇ ਕਿਹਾ- ਨੀਰੂ ਬਾਜਵਾ ਸਾਡੇ Viral Only Queen,ਇਸੇ ਕਰਕੇ ਸ਼ੁਰੂ ਹੋਇਆ ਫ਼ਿਲਮੀ ਸਫ਼ਰ
NEXT STORY