ਫਤੇਹਾਬਾਦ — ਹਨੀਪ੍ਰੀਤ ਇੰਸਾ ਉਰਫ ਪ੍ਰਿਅੰਕਾ ਤਨੇਜਾ ਨੂੰ ਲਾਈਮ ਲਾਈਟ 'ਚ ਰਹਿਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ। ਇਸੇ ਲਈ ਤਾਂ ਉਹ ਪੁਲਸ ਸਾਹਮਣੇ ਸਰੰਡਰ ਕਰਨ ਦੀ ਥਾਂ ਮੀਡੀਆ ਦੇ ਸਾਹਮਣੇ ਇੰਟਰਵਿਊ ਦੇ ਰਹੀ ਹੈ। ਉਹ ਪੁਲਸ ਦੇ ਸਾਹਮਣੇ ਆ ਕੇ ਵੀ ਗਾਇਬ ਹੋ ਰਹੀ ਹੈ ਅਤੇ ਪੁਲਸ ਨੂੰ ਅੰਗੂਠਾ ਦਿਖਾਉਂਦੀ ਫਿਰ ਰਹੀ ਹੈ। ਮੀਡੀਆ ਦੇ ਸਾਹਮਣੇ ਆਉਣ ਤੋਂ ਬਾਅਦ ਹਨੀਪ੍ਰੀਤ ਨੇ ਕਿਹਾ ਕਿ ਉਸਦੇ ਅਤੇ ਉਸਦੇ ਪਾਪਾ ਬਾਰੇ ਜੋ ਕੁਝ ਵੀ ਕਿਹਾ ਗਿਆ ਹੈ ਉਹ ਸਭ ਗਲਤ ਹੈ। ਰਾਮ ਰਹੀਮ ਨੇ ਹੀ ਫਤਿਹਾਬਾਦ ਦੀ ਹਨੀਪ੍ਰੀਤ ਨੂੰ ਗੋਦ ਲੈ ਕੇ ਹਨੀਪ੍ਰੀਤ ਬਣਾਇਆ ਸੀ।

ਹਨੀਪ੍ਰੀਤ ਦੇ ਪਿਤਾ ਰਾਮਾਨੰਦ ਤਨੇਜਾ ਅਤੇ ਮਾਂ ਆਸ਼ਾ ਤਨੇਜਾ ਫਤੇਹਾਬਾਦ ਦੇ ਰਹਿਣ ਵਾਲੇ ਹਨ। ਪਹਿਲਾਂ ਹਨੀਪ੍ਰੀਤ ਦਾ ਨਾਂ ਪ੍ਰਿਅੰਕਾ ਸੀ ਅਤੇ ਉਸਦੇ ਪਿਤਾ ਰਾਮ ਰਹੀਮ ਦੇ ਭਗਤ ਹਨ। ਇਸ ਲਈ ਉਨ੍ਹਾਂ ਨੇ ਸਾਰੀ ਜਾਇਦਾਦ ਵੇਚ ਦਿੱਤੀ ਅਤੇ ਡੇਰੇ 'ਚ ਹੀ ਆਪਣੀ ਦੁਕਾਨ ਚਲਾਉਣ ਲੱਗੇ। 14 ਫਰਵਰੀ 1999 'ਚ ਹਨੀਪ੍ਰੀਤ ਅਤੇ ਵਿਸ਼ਵਾਸ ਗੁਪਤਾ ਦਾ ਸਤਸੰਗ 'ਚ ਹੀ ਵਿਆਹ ਹੋਇਆ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ ਹਨੀਪ੍ਰੀਤ ਨੂੰ ਆਪਣੀ ਤੀਸਰੀ ਬੇਟੀ ਘੋਸ਼ਿਤ ਕਰ ਦਿੱਤਾ।

ਹਨੀਪ੍ਰੀਤ ਰਾਮ ਰਹੀਮ ਦੀ ਬਹੁਤ ਹੀ ਖਾਸ ਹੈ ਅਤੇ ਹਮੇਸ਼ਾ ਹੀ ਉਨ੍ਹਾਂ ਦੇ ਨਾਲ ਰਹਿੰਦੀ ਸੀ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਐਕਟਿਵ ਰਹਿੰਦੀ ਸੀ। ਹਨੀਪ੍ਰੀਤ ਰਾਮ ਰਹੀਮ ਦੀਆਂ ਬਣਾਈਆਂ ਗਈਆਂ ਫਿਲਮਾਂ 'ਚ ਵੀ ਅਦਾਕਾਰੀ ਕਰ ਚੁੱਕੀ ਹੈ।
ਬਿਨਾਂ ਪ੍ਰਿੰਸੀਪਲ ਤੇ ਅਧਿਆਪਕਾਂ ਦੇ ਰਾਮ ਭਰੋਸੇ ਕਈ ਸਕੂਲ
NEXT STORY