ਗੁਰਦਾਸਪੁਰ (ਹਰਮਨ)- ਜ਼ਿਲ੍ਹਾ ਗੁਰਦਾਸਪੁਰ ਨੂੰ ਹੁਸ਼ਿਆਰਪੁਰ, ਪੰਜਾਬ ਅਤੇ ਹਿਮਾਚਲ ਨਾਲ ਜੋੜਨ ਵਾਲੇ ਧਨੋਆ ਪੱਤਣ ਪੁਲ 'ਚ ਇੱਕ ਵੱਡੀ ਦਰਾਰ ਪੈ ਗਈ ਹੈ। ਜਿਸ ਦੇ ਚਲਦਿਆਂ ਇਸ ਪੁਲ ਉੱਪਰੋਂ ਲੰਘਦੇ ਹਜ਼ਾਰਾਂ ਲੋਕਾਂ ਅਤੇ ਸੈਂਕੜੇ ਵਾਹਨਾਂ ਲਈ ਵੱਡੀ ਸਮੱਸਿਆ ਬਣ ਗਈ ਹੈ।
ਇਹ ਵੀ ਪੜ੍ਹੋ-ਪੰਜਾਬ 'ਚ ਵੱਡੀ ਵਾਰਦਾਤ, ਬਰਗਰ ਖਾ ਰਹੇ 5 ਦੋਸਤਾਂ ’ਤੇ ਅੰਨ੍ਹੇਵਾਹ ਫਾਇਰਿੰਗ, ਹੋਈ ਮੌਤ
ਇਸ ਪੁੱਲ ਦਾ ਜਦੋਂ ਮੌਕਾ ਵੇਖਿਆ ਤਾਂ ਵੱਡੀ ਗਿਣਤੀ 'ਚ ਲੋਕਾਂ ਦਾ ਪੁਲ 'ਤੇ ਤਾਂਤਾ ਲੱਗਾ ਹੋਇਆ ਸੀ, ਵੱਡੇ ਪੱਧਰ 'ਤੇ ਪੁਲ ਉੱਪਰੋਂ ਸਕੂਲ ਦੀਆਂ ਬੱਸਾਂ ਹੋਰ ਨਿੱਜੀ ਵਾਹਨ ਅਤੇ ਵੱਡੇ ਟਰੱਕਾਂ ਦਾ ਵੀ ਆਉਣਾ ਜਾਣਾ ਜਾਰੀ ਹੈ। ਇਸ ਮੌਕੇ ਲੋਕਾਂ ਨੇ ਦੱਸਿਆ ਕਿ ਪੁਲਸ ਵੱਲੋਂ ਅੱਜ ਸਵੇਰ ਤੋਂ ਹੀ ਇਸ ਦਰਾਰ ਨੂੰ ਦੇਖਦੇ ਹੋਏ ਲਾਂਘਾ ਰੋਕ ਦਿੱਤਾ ਗਿਆ ਸੀ। ਇੱਥੇ ਹਾਜ਼ਰ ਕੁਝ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਇਸ ਖਤਰਨਾਕ ਦਰਾਰ ਨੂੰ ਦੇਖਦੇ ਹੋਏ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਜਿਸ ਤੋਂ ਉਪਰੰਤ ਥਾਣਾ ਮੁਕੇਰੀਆਂ ਦੇ ਐੱਸਐੱਚਓ ਤੋਂ ਇਲਾਵਾ ਡੀਐੱਸਪੀ ਐੱਸਡੀਐੱਮ ਆਦਿ ਨੇ ਵੀ ਮੌਕਾ ਵੇਖਿਆ ਹੈ।
ਇਹ ਵੀ ਪੜ੍ਹੋ- ਪੰਜਾਬੀਓ ਘਬਰਾਉਣ ਦੀ ਲੋੜ ਨਹੀਂ, ਬਿਆਸ ਤੇ ਰਾਵੀ ਦਰਿਆ ਪੂਰੀ ਤਰ੍ਹਾਂ ਸੁਰੱਖਿਅਤ
ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਉੱਪਰੋਂ ਲੰਘਣ ਵਾਲੇ ਵਾਹਨਾਂ ਨੂੰ ਰੋਕਿਆ ਗਿਆ ਹੈ। ਇਸ ਮੌਕੇ ਪਹੁੰਚੇ ਹੋਏ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਇਹ ਪੁਲ ਦਾ ਮਸਲਾ ਗੰਭੀਰ ਬਣ ਗਿਆ ਤਾਂ ਉਨ੍ਹਾਂ ਦਾ ਗੁਰਦਾਸਪੁਰ ਜਾਂ ਹੁਸ਼ਿਆਰਪੁਰ ਵੱਲ ਲੰਘਣਾ ਮੁਸ਼ਕਿਲ ਹੋਵੇਗਾ।
ਇਹ ਵੀ ਪੜ੍ਹੋ- ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ 'ਤੇ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਿਆਨੀ ਹਰਪ੍ਰੀਤ ਸਿੰਘ ਨੂੰ ਨਹੀਂ ਬਣਨਾ ਚਾਹੀਦਾ ਸੀ 'ਪ੍ਰਧਾਨ' : ਜਥੇਦਾਰ ਗੜਗੱਜ
NEXT STORY